ਪੰਜਾਬੀ ਕਲਾਕਾਰਾਂ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਬਾਲੀਵੁੱਡ ਦੇ ਬੈਡਮੈਨ ਗੁਲਸ਼ਨ ਗਰੋਵਰ, ਗਾਇਕ ਕੁਲਵਿੰਦਰ ਬਿੱਲਾ ਨੇ ਸਾਂਝਾ ਕੀਤਾ ਇਹ ਵੀਡੀਓ

written by Lajwinder kaur | August 25, 2021

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ (Kulwinder billa)ਜੋ ਕਿ ਏਨੀਂ ਦਿਨੀਂ ਆਪਣੇ ਨਵੇਂ ਗੀਤ ਡੁੱਲਦੀ ਸ਼ਰਾਬ ਕਰਕੇ ਖੂਬ ਸੁਰਖੀਆਂ ਵਟੋਰ ਰਹੇ ਨੇ। ਜੀ ਹਾਂ ਇਹ ਗੀਤ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸਦੇ ਚੱਲਦੇ ਬਾਲੀਵੁੱਡ ਦੇ ਬੈਡਮੈਨ ਯਾਨੀਕਿ ਗੁਲਸ਼ਨ ਗਰੋਵਰ (Gulshan Grover) ਵੀ ਇਸ ਗੀਤ ਦਾ ਲੁਤਫ ਲੈਂਦੇ ਹੋਏ ਨਜ਼ਰ ਆਏ।

feature image of kulwinder billa and mahira sharma new song duldi sharab

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਹੁਨਰ ਸਿੰਘ ਦੇ ਨਾਲ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਏਨੀਂ ਪਿਆਰੀ ਖੁਸ਼ੀ ਦੇਣ ਲਈ ਵਾਹਿਗੁਰੂ ਜੀ ਦਾ ਅਦਾ ਕੀਤਾ ਸ਼ੁਕਰਾਨਾ

ਜੀ ਹਾਂ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਗੁਲਸ਼ਨ ਗਰੋਵਰ, ਜਸਬੀਰ ਜੱਸੀ, ਸਚਿਨ ਆਹੂਜਾ ਤੇ ਕੁਲਵਿੰਦਰ ਬਿੱਲਾ ਦੇ ਨਾਲ ਇਸ ਗੀਤ ਉੱਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਕਲਾਕਾਰਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।  ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀ ਕਿਰਿਆ ਦੇ ਰਹੇ ਨੇ। ਦੱਸ ਦਈਏ ਗੁਲਸ਼ਨ ਗਰੋਵਰ ਬਾਲੀਵੁੱਡ ਵਿੱਚ ਤਾਂ ਵਾਹ ਵਾਹੀ ਖੱਟ ਚੁੱਕੇ ਨੇ। ਪਰ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਨੇ।

inside image of kulwinder billa

ਹੋਰ ਪੜ੍ਹੋ : ‘ਕਿਸਮਤ-2’ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਣੇ ਦਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

ਜੇ ਗੱਲ ਕਰੀਏ ਕੁਲਵਿੰਦਰ ਬਿੱਲਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ।

 

 

View this post on Instagram

 

A post shared by Kulwinderbilla (@kulwinderbilla)

0 Comments
0

You may also like