ਬ੍ਰਿਟਿਸ਼-ਪਾਕਿਸਤਾਨੀ ਬਾਕਸਰ ਅਮੀਰ ਖਾਨ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ, ਗਾਇਕ ਜੈਜ਼ੀ ਬੀ ਨੇ ਵੀ ਪੋਸਟ ਪਾ ਕੇ ਇਸ ਖਿਡਾਰੀ ਦਾ ਕੀਤਾ ਧੰਨਵਾਦ

written by Lajwinder kaur | February 05, 2021

ਹਾਲੀਵੁੱਡ ਤੋਂ ਲੈ ਕੇ ਅੰਤਰਰਾਸ਼ਟਰੀ ਖਿਡਾਰੀ ਵੀ  ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਏ ਨੇ । ਉਨ੍ਹਾਂ ਨੇ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਅਜਿਹੇ ਚ ਪੰਜਾਬੀ ਕਲਾਕਾਰ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਹੱਕ ਬੋਲਣ ਦੇ ਲਈ ਦਿੱਲੋਂ ਧੰਨਵਾਦ ਕਰ ਰਹੇ ਨੇ । farmer protest at delhi ਹੋਰ ਪੜ੍ਹੋ : ਜਗਦੀਪ ਰੰਧਾਵਾ ਨੇ ਅਕਸ਼ੇ ਕੁਮਾਰ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਬੋਲੇ-‘ਕਈ ਬਾਰ ਤਸਵੀਰਾਂ ਬੋਲਦੀਆਂ ਨੇ ਤੇ ਬੰਦਾ ਚੁੱਪ ਹੁੰਦਾ’
ਅਜਿਹੇ ਚ ਬ੍ਰਿਟਿਸ਼-ਪਾਕਿਸਤਾਨੀ ਬਾਕਸਰ ਅਮੀਰ ਖਾਨ ਜਿਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਪੋਸਟ ਪਾਈ ਹੈ । ਉਨ੍ਹਾਂ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਤੋਂ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਕਿਸਾਨਾਂ ਦੇ ਲਈ ਆਪਣੀ ਆਵਾਜ਼ ਉਠਾਓ! ਤੇ ਨਾਲ ਹੀ #farmersprotest #Sikh ਹੈਸ਼ਟੈੱਗ ਪੋਸਟ ਕੀਤੇ ਨੇ । pakistani boxer amir khan raise voice for farmer ਇਸ ਖਿਡਾਰੀ ਦਾ ਧੰਨਵਾਦ ਕਰਦੇ ਹੋਏ ਇਸ ਪੋਸਟ ਨੂੰ ਰੀ-ਪੋਸਟ ਕੀਤਾ ਹੈ ਪੰਜਾਬੀ ਗਾਇਕ ਜੈਜ਼ੀ ਬੀ ਨੇ । ਉਨ੍ਹਾਂ ਨੇ ਟਵੀਟ ਤੇ ਵੀ ਉਨ੍ਹਾਂ ਸਾਰੇ ਸਿਤਾਰਿਆਂ ਦਾ ਧੰਨਵਾਦ ਕੀਤਾ ਸੀ ਜਿਨ੍ਹਾਂ ਨੇ ਕਿਸਾਨਾਂ ਦੇ ਹੱਕਾਂ ਲਈ ਟਵੀਟ ਕੀਤਾ ਸੀ।  ਜੈਜ਼ੀ ਬੀ ਟਵਿੱਟਰ ਉੱਤੇ ਬਾਲੀਵੁੱਡ ਸਿਤਾਰਿਆਂ ਨੂੰ ਵੀ ਲਾਹਨਤਾਂ ਪਾਈਆਂ ਜੋ ਸਰਕਾਰ ਦੇ ਪੱਖ ਦੀ ਗੱਲ ਕਰ ਰਹੇ ਨੇ। singer jazzy b

 
View this post on Instagram
 

A post shared by Jazzy B (@jazzyb)

0 Comments
0

You may also like