ਬੁਆਏ ਫ੍ਰੈਂਡ ਗੁਰਬਕਸ਼ ਸਿੰਘ ਚਾਹਲ ਨੇ ਰੋਮਾਂਟਿਕ ਅੰਦਾਜ਼ ‘ਚ ਅਦਾਕਾਰਾ ਰੁਬੀਨਾ ਬਾਜਵਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਕਲਾਕਾਰ ਇਸ ਜੋੜੀ ਨੂੰ ਦੇ ਰਹੇ ਨੇ ਵਧਾਈਆਂ

Written by  Lajwinder kaur   |  October 24th 2021 01:00 PM  |  Updated: October 24th 2021 01:09 PM

ਬੁਆਏ ਫ੍ਰੈਂਡ ਗੁਰਬਕਸ਼ ਸਿੰਘ ਚਾਹਲ ਨੇ ਰੋਮਾਂਟਿਕ ਅੰਦਾਜ਼ ‘ਚ ਅਦਾਕਾਰਾ ਰੁਬੀਨਾ ਬਾਜਵਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਕਲਾਕਾਰ ਇਸ ਜੋੜੀ ਨੂੰ ਦੇ ਰਹੇ ਨੇ ਵਧਾਈਆਂ

ਲਓ ਜੀ ਬਹੁਤ ਜਲਦ ਬਾਜਵਾ ਪਰਿਵਾਰ ‘ਚ ਸ਼ਹਿਨਾਈਆਂ ਵੱਜਣ ਵਾਲੀਆਂ ਹਨ । ਜੀ ਹਾਂ ਨੀਰੂ ਬਾਜਵਾ ਦੀ ਛੋਟੀ ਭੈਣ ਅਤੇ ਅਦਾਕਾਰਾ ਰੁਬੀਨਾ ਬਾਜਵਾ Rubina Bajwa ਵਿਆਹ ਕਰਵਾਉਣ ਜਾ ਰਹੀ ਹੈ। ਰੁਬੀਨਾ ਬਾਜਵਾ ਜੋ ਕਿ ਕਈ ਸਾਲਾਂ ਤੋਂ ਆਪਣੇ ਬੁਆਏ ਫ੍ਰੈਂਡ ਗੁਰਬਕਸ਼ ਚਾਹਲ (Gurbaksh Chahal ) ਦੇ ਰਿਲੇਸ਼ਨਸ਼ਿਪ ‘ਚ ਹਨ। ਪਰ ਹੁਣ ਇਹ ਰਿਸ਼ਤਾ ਹੋਰ ਮਜ਼ਬੂਤ ਹੋਣ ਜਾ ਰਿਹਾ ਹੈ, ਕਿਉਂਕਿ ਗੁਰਬਕਸ਼ ਚਾਹਲ ਨੇ ਆਪਣੀ ਗਰਲਫ੍ਰੈਂਡ ਰੁਬੀਨਾ ਬਾਜਵਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।

inside imag of rubina bajwa proposed by her boy friend gurbakhsh for marriage image source- instagram

  ਹੋਰ ਪੜ੍ਹੋ : ਕਮਲ ਖੰਗੂਰਾ ਨੇ ਵਿਆਹ ਦੀ ਵਰ੍ਹੇਗੰਢ ‘ਤੇ ਪਤੀ ਨੂੰ ਪਿਆਰੀ ਜਿਹੀ ਪੋਸਟ ਪਾ ਕੀਤਾ ਵਿਸ਼, ਪ੍ਰਸ਼ੰਸਕ ਵੀ ਜੋੜੀ ਨੂੰ ਦੇ ਰਹੇ ਨੇ ਮੁਬਾਰਕਾਂ

‘ਮੁੰਡਾ ਹੀ ਚਾਹੀਦਾ’ ਦੇ ਨਾਲ ਵਾਹ ਵਾਹੀ ਖੱਟਣ ਵਾਲੀ ਅਦਾਕਾਰਾ ਰੁਬੀਨਾ ਬਾਜਵਾ (Rubina Bajwa) ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘Yes ?my ? and I …. ਖੁਸ਼ੀ, ਪਿਆਰ, ਮੇਰੇ ਪੱਕੇ ਮਿੱਤਰ, ਨੈਟਫਲਿਕਸ ਪਾਟਨਰ, burger cravings, rain, sunshine, 4 am conversations, ਮੇਰਾ ਘਰ। @gchahal ਚੱਲੋ ਇਕੱਠੇ old together ’। ਇਸ ਪੋਸਟ ਤੋਂ ਬਾਅਦ ਨੀਰੂ ਬਾਜਵਾ, ਜੱਸੀ ਗਿੱਲ, ਅਖਿਲ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਜੋੜੀ ਨੂੰ ਵਧਾਈ ਦਿੱਤੀਆਂ ਹਨ। ਫੈਨਜ਼ ਵੀ ਕਮੈਂਟਾਂ ਦੇ ਰਾਹੀਂ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਤਸਵੀਰ ‘ਚ ਦੇਖ ਸਕਦੇ ਹੋ ਗੁਰਬਕਸ਼ ਚਾਹਲ ਜੋ ਕਿ ਆਪਣੇ ਗੋਢਿਆਂ ਦੇ ਭਾਰ ਬੈਠ ਕੇ ਰੁਬੀਨਾ ਬਾਜਵਾ ਨੂੰ ਪ੍ਰਪੋਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਨੇ ਬਲੈਕ ਰੰਗ ਦੀ ਆਉਟਫਿੱਟ ਪਾਈ ਹੋਈ ਹੈ। ਤਸਵੀਰ ‘ਚ ਦੋਵੇਂ ਜਣੇ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ।

inside image of rubina bajwa and gurbaksh image source- instagram

ਦੱਸ ਦਈਏ ਰੁਬੀਨਾ ਬਾਜਵਾ ਅਕਸਰ ਹੀ ਆਪਣੇ ਬੁਆਏ ਫ੍ਰੈਂਡ ਗੁਰਬਕਸ਼ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਸੀ। ਦੋਵੇਂ ਇਕੱਠੇ ਕੁਆਲਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਸੀ। ਹਾਲ ਹੀ ‘ਚ ਰੁਬੀਨਾ ਦੇ ਭਰਾ ਦੇ ਵਿਆਹ ‘ਚ ਵੀ ਦੋਵਾਂ ਨੂੰ ਇਕੱਠੇ ਮਸਤੀ ਕਰਦੇ ਹੋਏ ਦੇਖਿਆ ਗਿਆ ਸੀ।

ਹੋਰ ਪੜ੍ਹੋ : ਇੱਕ ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆਏ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

comments of rubina bajwa congratulation

ਜੇ ਗੱਲ ਕਰੀਏ ਰੁਬੀਨਾ ਬਾਜਵਾ ਦੀ ਤਾਂ ਉਹ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਫ਼ਿਲਮੀ ਜਗਤ ‘ਚ ਕੰਮ ਕਰ ਰਹੀ ਹੈ। ਕੈਨੇਡਾ ਦੀ ਜੰਮੀ-ਪਲੀ ਰੁਬੀਨਾ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2017 ਵਿੱਚ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਪੰਜਾਬੀ ਫ਼ਿਲਮ ‘ਸਰਗੀ’ ਦੇ ਨਾਲ ਕੀਤੀ ਸੀ। ਉਹ ਕਈ ਫ਼ਿਲਮਾਂ ਜਿਵੇਂ ‘ਲਾਈਆ ਜੇ ਯਾਰੀਆਂ’, ‘ਮੁੰਡਾ ਹੀ ਚਾਹੀਦਾ’, ‘ਲਾਵਾਂ ਫੇਰੇ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਜਲਵੇ ਬਿਖੇਰ ਚੁੱਕੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ ।

 

View this post on Instagram

 

A post shared by Rubina Bajwa (@rubina.bajwa)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network