ਬੁਆਏਫ੍ਰੈਂਡ ਨੂਪੁਰ ਸ਼ਿਕਰੇ ਨੇ ਖ਼ਾਸ ਅੰਦਾਜ਼ ਦੇ ਨਾਲ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੂੰ ਕੀਤਾ ਵਿਆਹ ਲਈ ਪ੍ਰਪੋਜ਼, ਦੇਖੋ ਵਾਇਰਲ ਵੀਡੀਓ

written by Lajwinder kaur | September 23, 2022

Ira Khan And Boyfriend Nupur Shikhare Viral Video: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਹੇ ਜਾਣ ਵਾਲੇ ਅਭਿਨੇਤਾ ਆਮਿਰ ਖ਼ਾਨ ਦੀ ਬੇਟੀ ਇਰਾ ਖ਼ਾਨ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਕਰਕੇ ਉਹ ਸੋਸ਼ਲ ਮੀਡੀਆ ਉੱਤੇ ਚਰਚਾ ਚ ਬਣੀ ਰਹਿੰਦੀ ਹੈ। ਪਰ ਇਰਾ ਦੇ ਇੱਕ ਨਵੇਂ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਇਰਾ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਪੋਸਟ ਵੀ ਕਰਦੀ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ

ਇਰਾ ਖ਼ਾਨ ਨੇ ਕਥਿਤ ਤੌਰ 'ਤੇ ਆਪਣੀ ਬੁਆਏਫ੍ਰੈਂਡ ਨੂਪੁਰ ਸ਼ਿਖਾਰੇ ਨਾਲ ਮੰਗਣੀ ਕਰ ਲਈ ਹੈ।ਇਰਾ ਖ਼ਾਨ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਸ ਦਾ ਬੁਆਏਫ੍ਰੈਂਡ ਉਸ ਨੂੰ ਬੇਹੱਦ ਰੋਮਾਂਟਿਕ ਅੰਦਾਜ਼ 'ਚ ਰਿੰਗ ਪਾ ਕੇ ਪ੍ਰਪੋਜ਼ ਕਰ ਰਿਹਾ ਹੈ।

Who is Nupur Shikhare? Know all about Aamir Khan’s son-in-law Image Source: Twitter

ਹੋਰ ਪੜ੍ਹੋ : ‘Mark Zuckerberg’ ਤੀਜੀ ਵਾਰ ਬਣਨ ਜਾ ਰਹੇ ਨੇ ਪਿਤਾ, ਪਤਨੀ ਨਾਲ ਪਿਆਰੀ ਜਿਹੀ ਤਸਵੀਰ ਪੋਸਟ ਕਰਕੇ ਦਿੱਤੀ ਖੁਸ਼ਖਬਰੀ

Aamir Khan's daughter Ira Khan gets engaged to beau Nupur Shikhare [Watch Video] Image Source: Twitter
ਅਸਲ 'ਚ ਇਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।ਇਹ ਵੀਡੀਓ ਕਿਸੇ ਸਪੋਰਟਸ ਈਵੈਂਟ ਦਾ ਜਾਪਦਾ ਹੈ, ਜਿੱਥੇ ਨੂਪੁਰ ਆਉਂਦਾ ਹੈ ਅਤੇ ਸਾਰਿਆਂ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਇਰਾ ਨੂੰ ਪ੍ਰਪੋਜ਼ ਕਰਦਾ ਹੈ। ਜਦੋਂ ਇਰਾ ਹਾਂ ਕਹਿੰਦੀ ਹੈ, ਤਾਂ ਨੂਪੁਰ ਨੇ ਉਸ ਨੂੰ ਅੰਗੂਠੀ ਪਹਿਨਾ ਦਿੰਦਾ ਹੈ ਅਤੇ ਇਸ ਤੋਂ ਬਾਅਦ ਦੋਵੇਂ ਕਿੱਸ ਕਰਦੇ ਹਨ।

ਇਰਾ ਅਤੇ ਨੂਪੁਰ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਦੁਆਰਾ ਵੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, “Popeye: She said yes 🥰❤ Ira: Hehe☺️🤭😋 I said yes”। ਇਸ ਵੀਡੀਓ 'ਤੇ ਕੁਝ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Aamir Khan's daughter Ira Khan gets engaged to beau Nupur Shikhare [Watch Video] Image Source: Twitter
ਅਦਾਕਾਰਾ ਫਾਤਿਮਾ ਨੇ ਕਮੈਂਟ 'ਚ ਲਿਖਿਆ, 'ਇਹ ਸਭ ਤੋਂ ਪਿਆਰੀ ਚੀਜ਼ ਹੈ ਜੋ ਮੈਂ ਹੁਣ ਤੱਕ ਦੇਖੀ ਹੈ, ਨੂਪੁਰ ਕਿਤਨੇ ਫਿਲਮੀ ਹੋ।' ਇਸ ਦੇ ਨਾਲ ਹੀ ਕ੍ਰਿਸ਼ਨਾ ਸ਼ਰਾਫ ਨੇ ਲਿਖਿਆ 'ਕਿਊਟੈਸਟ ਥਿੰਗ ਐਵਰ... ਵਧਾਈਆਂ ਬੇਬੀ ਗਰਲ।'  ਪ੍ਰਸ਼ੰਸਕ ਤੇ ਕਲਾਕਾਰਾ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।

ਧਿਆਨ ਯੋਗ ਹੈ ਕਿ ਇਰਾ ਖ਼ਾਨ ਅਤੇ ਨੂਪੁਰ ਸ਼ਿਖਰ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ ਅਤੇ ਹੁਣ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਆਪਣਾ ਨਾਮ ਦਿੱਤਾ ਹੈ। ਨੂਪੁਰ ਨੇ ਆਇਰਾ ਨੂੰ ਪ੍ਰਪੋਜ਼ ਕੀਤਾ ਹੈ ਅਤੇ ਰਿੰਗ ਪਾ ਦਿੱਤੀ ਹੈ। ਦੱਸ ਦੇਈਏ ਕਿ ਨੂਪੁਰ ਇਰਾ ਖ਼ਾਨ ਦਾ ਫਿਟਨੈੱਸ ਕੋਚ ਹੈ ਅਤੇ ਅਕਸਰ ਆਪਣੀ ਫਿਟਨੈੱਸ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਸੀ।

 

 

View this post on Instagram

 

A post shared by Ira Khan (@khan.ira)

You may also like