
Bride was seen dancing during her 'bidaai': ਆਏ ਦਿਨ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ 'ਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਇੱਕ ਲਾੜੀ ਦੀ ਵਿਦਾਈ ਦੇ ਸਮੇਂ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਆਓ ਜਾਣਦੇ ਹਾਂ ਕਿਉਂ।

ਭਾਰਤ ਵਿੱਚ ਅਕਸਰ ਵਿਆਹ ਸਮਾਗਮ ਧੂਮ-ਧਾਮ, ਗਾ ਤੇ ਨੱਚ ਕੇ ਮਨਾਏ ਜਾਂਦੇ ਹਨ, ਪਰ ਵਿਦਾਈ ਵੇਲੇ ਲਾੜੀ ਸਣੇ ਹਰ ਕੋਈ ਭਾਵੁਕ ਹੋ ਜਾਂਦਾ ਹੈ, ਪਰ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵਿਆਹ ਸਮਾਗਮ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵਾਇਰਲ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਥੇ ਇੱਕ ਪਾਸੇ ਹਰ ਕੁੜੀ ਲਈ ਆਪਣੇ ਮਾਪਿਆਂ ਦਾ ਘਰ ਛੱਡ ਕੇ ਜਾਣਾ ਔਖਾ ਹੁੰਦਾ ਹੈ, ਉਥੇ ਹੀ ਦੂਜੇ ਪਾਸੇ ਇੱਕ ਲਾੜੀ ਆਪਣੀ ਵਿਦਾਈ ਦੇ ਦੌਰਾਨ ਖੁਸ਼ੀ-ਖੁਸ਼ੀ ਸਹੁਰੇ ਘਰ ਜਾਣ ਲਈ ਤਿਆਰ ਹੈ।
ਇਹ ਲਾੜੀ ਆਪਣੀ ਵਿਦਾਈ ਦੇ ਸਮੇਂ ਰੋ ਨਹੀਂ ਰਹੀ ਸੀ, ਸਗੋਂ ਇਹ ਲਾੜੀ ਆਪਣੀ ਵਿਦਾਈ ਸਮੇਂ ਪੰਜਾਬੀ ਗੀਤ 'ਇਸ਼ਕ ਤੇਰਾ' ਉੱਤੇ ਡਾਂਸ ਕਰਦੀ ਹੋਈ ਨਜ਼ਰ ਆਈ। ਇਸ ਦੌਰਾਨ ਵਿਦਾਈ ਦਾ ਗਮਗੀਨ ਮਾਹੌਲ ਖੁਸ਼ੀ ਭਰੇ ਮਾਹੌਲ ਵਿੱਚ ਬਦਲ ਗਿਆ ਤੇ ਇਸ ਮੌਕੇ 'ਤੇ ਮੌਜੂਦ ਹਰ ਵਿਅਕਤੀ ਖੁਸ਼ ਨਜ਼ਰ ਆਇਆ।

ਹੋਰ ਪੜ੍ਹੋ: ਆਰੀਅਨ ਖ਼ਾਨ ਬਾਲੀਵੁੱਡ 'ਚ ਬਤੌਰ ਡਾਇਰੈਕਟਰ ਕਰਨ ਵਾਲੇ ਨੇ ਡੈੂਬਿਊ, ਪੜ੍ਹੋ ਪੂਰੀ ਖ਼ਬਰ
ਇਸ ਦੌਰਾਨ ਲਾੜਾ ਲਾੜੀ ਦੇ ਨਾਲ ਡਾਂਸ ਕਰਦਾ ਹੋਇਆ ਤੇ ਵਿਆਹ ਦਾ ਜਸ਼ਨ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਅਨੋਖੀ ਵਿਦਾਈ ਦਾ ਵੀਡੀਓ ਇੰਟਰਨੈਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram