
Aryan Khan debut as a Film director: ਸ਼ਾਹਰੁਖ ਖ਼ਾਨ ਦਾ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਹੈ। ਇਸ ਦੇ ਨਾਲ ਹੀ ਹੁਣ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਆਰੀਅਨ ਖ਼ਾਨ ਮਨੋਰੰਜਨ ਇੰਡਸਟਰੀ ਵਿੱਚ ਕਦਮ ਰੱਖਣ ਲਈ ਤਿਆਰ ਹਨ। ਜੀ ਹਾਂ ਜਲਦ ਹੀ ਕਿੰਗ ਖ਼ਾਨ ਦੇ ਲਾਡਲੇ ਆਰੀਅਨ ਖ਼ਾਨ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ।
![Fan tries to take selfie with Shah Rukh Khan at airport; Aryan Khan steps in [Watch Video]](https://wp.ptcpunjabi.co.in/wp-content/uploads/2022/08/Priyanka-Chopra-shares-glimpses-of-daughter-Malti-Marie-from-their-home-in-Los-Angeles-See-Pictures-2.jpg)
ਆਰੀਅਨ ਖਾਨ ਨੇ ਇੰਸਟਾਗ੍ਰਾਮ 'ਤੇ ਆਪਣੀ ਸਕ੍ਰਿਪਟ ਦੀ ਫੋਟੋ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ, "ਲਿਖਣ ਦਾ ਕੰਮ ਖ਼ਤਮ ਹੋ ਗਿਆ ਹੈ... ਐਕਸ਼ਨ ਕਹਿਣ ਲਈ ਇੰਤਜ਼ਾਰ ਨਹੀਂ ਕਰ ਸਕਦਾ।" ਆਰੀਅਨ ਖ਼ਾਨ ਦੇ ਫੈਨਜ਼ ਇਸ ਖ਼ਬਰ ਨੂੰ ਸੁਣ ਕੇ ਬੇਹੱਦ ਖੁਸ਼ ਹਨ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਆਰੀਅਨ ਆਪਣੇ ਪਹਿਲੇ ਪ੍ਰੋਜੈਕਟ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨਗੇ।

ਇਸ ਪੋਸਟ ਨੂੰ ਦੇਖ ਕੇ ਇਹ ਸਾਫ ਹੋ ਗਿਆ ਹੈ ਕਿ ਆਰੀਅਨ ਆਪਣੇ ਪਿਤਾ ਦੇ ਪ੍ਰੋਡਕਸ਼ਨ ਹਾਊਸ 'ਰੈੱਡ ਚਿਲੀਜ਼ ਐਂਟਰਟੇਨਮੈਂਟ' ਲਈ ਕੰਮ ਕਰ ਰਹੇ ਹਨ। ਆਰੀਅਨ ਖ਼ਾਨ ਇੱਕ ਸੀਰੀਜ਼ ਦੇ ਲੇਖਕ, ਸ਼ੋਅ ਰਨਰ ਅਤੇ ਡਾਇਰੈਕਟਰ ਵੀ ਹਨ।
ਆਰੀਅਨ ਖ਼ਾਨ ਦੀ ਮਾਂ ਗੌਰੀ ਖ਼ਾਨ ਨੇ ਪੋਸਟ ਦੇ ਕਮੈਂਟ ਸੈਕਸ਼ਨ ਵਿੱਚ ਲਿਖਿਆ, "ਵੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ"। ਇਸ ਤੋਂ ਪਹਿਲਾਂ ਇਹ ਵੀ ਸੁਣਨ 'ਚ ਆਇਆ ਸੀ ਕਿ ਸ਼ਾਹਰੁਖ ਨੇ ਇਜ਼ਰਾਇਲੀ ਨਿਰਦੇਸ਼ਕ 'ਲਿਓਰ ਰਾਜ਼' ਨੂੰ ਬੇਟੇ ਆਰੀਅਨ ਨੂੰ ਪ੍ਰੋਜੈਕਟ 'ਤੇ ਸਲਾਹ ਦੇਣ ਲਈ ਬੁਲਾਇਆ ਸੀ।
ਇੱਕ ਮੀਡੀਆ ਇੰਟਰਵਿਊ ਦੌਰਾਨ ਸ਼ਾਹਰੁਖ ਖ਼ਾਨ ਨੇ ਦੱਸਿਆ ਸੀ ਕਿ ਆਰੀਅਨ ਅਦਾਕਾਰੀ ਵਿੱਚ ਆਪਣਾ ਕਰੀਅਰ ਨਹੀਂ ਬਨਾਉਣਾ ਚਾਹੁੰਦੇ ਬਲਕਿ ਉਹ ਫ਼ਿਲਮ ਨਿਰਮਾਤਾ ਬਣਨ ਵੱਲ ਝੁਕਾਅ ਰੱਖਦੇ ਹਨ। ਅਭਿਨੇਤਾ ਨੇ ਕਿਹਾ ਸੀ, ''ਆਰੀਅਨ ਅਭਿਨੇਤਾ ਨਹੀਂ ਬਨਣਾ ਚਾਹੁੰਦਾ। ਉਹ ਫਿਲਮਾਂ ਬਨਾਉਣਾ ਚਾਹੁੰਦਾ ਹੈ, ਫ਼ਿਲਮ ਡਾਇਰੈਕਟਰ ਬਨਣਾ ਚਾਹੁੰਦਾ ਹੈ।
ਹੋਰ ਪੜ੍ਹੋ: ਗੁਰੂ ਰੰਧਾਵਾ ਨੇ ਕ੍ਰਿਕਟਰ ਸੁਰੇਸ਼ ਰੈਣਾ ਨਾਲ ਸ਼ੇਅਰ ਕੀਤੀ ਤਸਵੀਰ, T-10 ਲੀਗ ਜਿੱਤਣ 'ਤੇ ਦਿੱਤੀ ਵਧਾਈ
ਇਸ ਦੌਰਾਨ ਸ਼ਾਹਰੁਖ ਦੀ ਧੀ ਸੁਹਾਨਾ ਖ਼ਾਨ ਬਾਲੀਵੁੱਡ 'ਚ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਜ਼ੋਇਆ ਅਖ਼ਤਰ ਦੀ 'ਦਿ ਆਰਚੀਜ਼' ਵਿੱਚ ਸੁਹਾਨਾ ਖੁਸ਼ੀ ਕਪੂਰ, ਅਗਸਤਿਆ ਨੰਦਾ ਅਤੇ ਕਈ ਹੋਰਾਂ ਨਾਲ ਨਜ਼ਰ ਆਵੇਗੀ। ਆਰਚੀਜ਼ ਕਾਮਿਕਸ 'ਤੇ ਆਧਾਰਿਤ ਇਹ ਫ਼ਿਲਮ 2023 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖ਼ਾਨ ਵੀ ਚਾਰ ਸਾਲ ਬਾਅਦ 2023 'ਚ ਆਪਣੀ ਫ਼ਿਲਮ 'ਪਠਾਨ' ਨਾਲ ਵਾਪਸੀ ਕਰਨ ਜਾ ਰਹੇ ਹਨ। ਉਹ ਅਗਲੇ ਸਾਲ 'ਡੰਕੀ' ਅਤੇ 'ਜਵਾਨ' ਫ਼ਿਲਮ 'ਚ ਵੀ ਨਜ਼ਰ ਆਉਣਗੇ।
View this post on Instagram