
Guru Randhawa with Suresh Raina : ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਸੁਰੇਸ਼ ਰੈਨਾ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਗਾਇਕ ਗੁਰੂ ਰੰਧਾਵਾ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੇ ਕੰਮ ਤੇ ਅਪਕਮਿੰਗ ਪ੍ਰੋਜੈਕਟਸ ਸਣੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਗੁਰੂ ਰੰਧਾਵਾ ਤੇ ਸੁਰੇਸ਼ ਰੈਨਾ ਹੱਥ ਵਿੱਚ ਟੀ-10 ਕ੍ਰਿਕਟ ਲੀਗ ਦੀ ਟਰਾਫੀ ਫੜੀ ਹੋਈ ਹੈ।

ਦਰਅਸਲ, ਇਹ ਟਰਾਫੀ ਬੀਤੇ ਦਿਨੀਂ ਸੁਰੇਸ਼ ਰੈਨਾ ਨੇ ਟੀ-10 ਕ੍ਰਿਕਟ ਲੀਗ ਦੇ ਫਾਈਨਲ ‘ਚ ਜਿੱਤੀ। ਇਹ ਟੂਰਨਾਮੈਂਟ ਆਬੂਧਾਬੀ ‘ਚ ਹੋਇਆ ਸੀ,। ਇਸ ਵਿੱਚ ਸੁਰੇਸ਼ ਰੈਨਾ ਦੀ ਟੀਮ ਡੈਕਨ ਗਲੇਡੀਏਟਰਜ਼ ਨੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ ਨਿਊ ਯਾਰਕ ਸਟ੍ਰਾਈਕਰਜ਼ ਨੂੰ 37 ਦੌੜਾਂ ਨਾਲ ਹਰਾਇਆ। ਦੂਜੇ ਪਾਸੇ ਇੰਨੀਂ ਗੁਰੂ ਰੰਧਾਵਾ ਵੀ ਦੁਬਈ ;ਚ ਹੀ ਹਨ।
ਇਸ ਦੌਰਾਨ ਗੁਰੂ ਰੰਧਾਵਾ ਸੁਰੇਸ਼ ਰੈਣਾ ਨੂੰ ਉਨ੍ਹਾਂ ਦੀ ਜਿੱਤ ਲਈ ਵਧਾਈ ਦੇਣ ਪਹੁੰਚੇ। ਗੁਰੂ ਨੇ ਸੁਰੇਸ਼ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਸੁਰੇਸ਼ ਰੈਨਾ ਪਾਜੀ ਤੁਹਾਨੂੰ ਟੀ-10 ਲੀਗ ਜਿੱਤਣ ‘ਤੇ ਬਹੁਤ ਸਾਰੀਆਂ ਵਧਾਈਆਂ ਹੋਰ ਅੱਗੇ ਵਧੋ।”

ਹੋਰ ਪੜ੍ਹੋ: ਨੀਨਾ ਗੁਪਤਾ ਨੇ ਸ਼ਰਧਾ ਵਾਕਰ ਕਤਲ ਮਾਮਲੇ ਤੇ ਸਿਨੇਮਾ ਦੇ ਕਨੈਕਸ਼ਨ 'ਤੇ ਪੁੱਛਿਆ ਇਹ ਸਵਾਲ, ਪੜ੍ਹੋ ਪੂਰੀ ਖ਼ਬਰ
ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਇੰਨੀ ਦਿਨੀਂ ਦੁਬਈ ‘ਚ ਸ਼ੋਅ ਕਰ ਰਿਹਾ ਹੈ। ਇਸ ਦੇ ਨਾਲ -ਨਾਲ ਗੁਰੁ ਰੰਧਾਵਾ ਬਾਲੀਵੁੱਡ ਐਕਟਰ ਅਨੁਪਮ ਖੇਰ ਨਾਲ ਜਲਦ ਹੀ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ ਤੇ ਇਹ ਗੁਰੂ ਰੰਧਾਵਾ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੋਵੇਗੀ।
View this post on Instagram