ਨੀਨਾ ਗੁਪਤਾ ਨੇ ਸ਼ਰਧਾ ਵਾਕਰ ਕਤਲ ਮਾਮਲੇ ਤੇ ਸਿਨੇਮਾ ਦੇ ਕਨੈਕਸ਼ਨ 'ਤੇ ਪੁੱਛਿਆ ਇਹ ਸਵਾਲ, ਪੜ੍ਹੋ ਪੂਰੀ ਖ਼ਬਰ

written by Pushp Raj | December 07, 2022 10:57am

Neena Gupta News : ਬਾਲੀਵੁੱਡ 'ਚ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਸ਼ਰਧਾ ਵਾਕਰ ਦੇ ਕਤਲ ਮਾਮਲੇ 'ਤੇ ਬਿਆਨ ਦੇਣ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ।

image source: instagram

ਦੱਸਣਯੋਗ ਹੈ ਕਿ ਅਭਿਨੇਤਰੀ ਆਉਣ ਵਾਲੇ ਦਿਨਾਂ 'ਚ ਸੰਜੇ ਮਿਸ਼ਰਾ ਨਾਲ ਕ੍ਰਾਈਮ ਥ੍ਰਿਲਰ ਫਿਲਮ 'ਵਧ' 'ਚ ਨਜ਼ਰ ਆਵੇਗੀ। ਅਜਿਹੇ 'ਚ ਹਾਲ ਹੀ 'ਚ ਅਦਾਕਾਰਾ ਇਕ ਇੰਟਰਵਿਊ 'ਚ ਨਜ਼ਰ ਆਈ ਸੀ। ਜਿੱਥੇ ਗੁਪਤਾ ਨੂੰ ਫਿਲਮਾਂ ਅਤੇ ਵੈੱਬ ਸੀਰੀਜ਼ ਤੋਂ ਪ੍ਰੇਰਿਤ ਕ੍ਰਾਈਮ ਬਾਰੇ ਸਵਾਲ ਕੀਤਾ ਗਿਆ। ਜਿਸ ਦੇ ਜਵਾਬ 'ਚ ਉਨ੍ਹਾਂ ਨੇ ਨਾਂ ਮਹਿਜ਼ ਇਸ ਦੋਸ਼ ਨੂੰ ਖਾਰਿਜ ਕੀਤਾ, ਸਗੋਂ ਸਾਰੇ ਦਰਸ਼ਕਾਂ ਕੋਲੋਂ ਇੱਕ ਸਵਾਲ ਵੀ ਪੁੱਛਿਆ।

ਨੀਨਾ ਗੁਪਤਾ ਨੇ ਕਿਹਾ ਕਿ ਫ਼ਿਲਮਾਂ, ਕਿਸੇ ਵੀ ਕਲਾ ਦੀ ਤਰ੍ਹਾਂ, ਸਮਾਜ ਵਿੱਚ ਚੱਲ ਰਹੀਆਂ ਚੀਜ਼ਾਂ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ, "ਭਾਵੇਂ ਇਹ ਫ਼ਿਲਮਾਂ ਹੋਣ, ਸ਼ੋਅਜ਼ ਹੋਣ ਜਾਂ ਪੇਂਟਿੰਗਜ਼ ਹੋਣ, ਇਹ ਸਭ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਦਰਸਾਉਂਦਾ ਹੈ। ਤੁਸੀਂ ਕਿਉਂ ਸੋਚਦੇ ਹੋ ਕਿ ਸਾਸ-ਬਾਹੂ ਸ਼ੋਅ ਇੰਨੇ ਵਧੀਆ ਕੰਮ ਕਰਦੇ ਹਨ? ਕਿਉਂਕਿ ਔਰਤਾਂ ਨੇ ਖੁਸ਼ੀ ਮਹਿਸੂਸ ਕੀਤੀ ਕਿ ਉਨ੍ਹਾਂ ਵਾਂਗ ਕੁਝ ਹੋਰ ਲੋਕ ਵੀ ਹਨ ਜੋ ਉਨ੍ਹਾਂ ਦੇ ਪਰਿਵਾਰਾਂ ਵਿੱਚ ਵੀ ਇਹੋ ਜਿਹੀਆਂ ਮੁਸ਼ਕਿਲਾਂ ਵਿੱਚੋਂ ਲੰਘ ਰਹੇ ਹਨ, ਜਿਨ੍ਹਾਂ ਚੋਂ ਉਹ ਲੰਘ ਰਹੀਆਂ ਹਨ। ਉਹ ਉਨ੍ਹਾਂ ਸੀਰੀਅਲਸ ਨਾਲ ਆਪਣੇ ਆਪ ਨੂੰ ਜੋੜ ਸਕੀਆਂ ਹਨ।"

image source: instagram

ਨੀਨਾ ਗੁਪਤਾ ਨੇ ਅੱਗੇ ਕਿਹਾ ਕਿ ਜੇਕਰ ਕ੍ਰਾਈਮ 'ਤੇ ਅਧਾਰਿਤ  ਫਿਲਮਾਂ ਬਣ ਰਹੀਆਂ ਹਨ ਤਾਂ ਇਹ ਇਸ ਲਈ ਹੈ ਕਿਉਂਕਿ ਚਾਰੇ ਪਾਸੇ ਹਿੰਸਾ ਹੋ ਰਹੀ ਹੈ। ਹੁਣ ਜਦੋਂ ਸਮਲਿੰਗੀ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ ਤਾਂ ਲੋਕ ਪਰਦੇ 'ਤੇ ਵੀ ਉਹ ਕਹਾਣੀਆਂ ਸੁਣਾ ਰਹੇ ਹਨ। ਇਸ ਦੇ ਨਾਲ ਹੀ, ਸਾਡੀ ਫ਼ਿਲਮ ਇਸ ਨੂੰ ਕਿਸੇ ਵੀ ਤਰ੍ਹਾਂ ਪ੍ਰਮੋਟ ਨਹੀਂ ਕਰ ਰਹੀ ਹੈ। ਉਹ ਜੋ ਵੀ ਕਰਦੇ ਹਨ ਉਸ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ।"

ਗੌਰਤਲਬ ਹੈ ਕਿ ਇਹ ਮਾਮਲਾ ਸ਼ਰਧਾ ਵਾਕਰ ਕਤਲ ਕਾਂਡ ਦੇ ਕਥਿਤ ਦੋਸ਼ੀ ਆਫ਼ਤਾਬ ਪੂਨਾਵਾਲਾ ਦੇ ਬਿਆਨ ਤੋਂ ਬਾਅਦ ਸੁਰਖੀਆਂ 'ਚ ਆਇਆ ਸੀ। ਜਿਸ ਵਿੱਚ ਉਸ ਨੇ ਕਬੂਲ ਕੀਤਾ ਸੀ ਕਿ ਉਸ ਨੇ ਫਿਲਮਾਂ ਅਤੇ ਵੈਬ ਸ਼ੋਅ ਦੀ ਮਦਦ ਨਾਲ ਇਸ ਕਤਲੇਆਮ ਦੀ ਯੋਜਨਾ ਕਿਵੇਂ ਬਣਾਈ ਸੀ। ਇਸ ਦਾ ਜਵਾਬ ਦਿੰਦੇ ਹੋਏ ਨੀਨਾ ਕਹਿੰਦੀ ਹੈ, ''ਚੰਗੀਆਂ ਚੀਜ਼ਾਂ ਵੀ ਦਿਖਾਈਆਂ ਜਾਂਦੀਆਂ ਹਨ ਪਰ ਲੋਕ ਉਨ੍ਹਾਂ ਤੋਂ ਪ੍ਰੇਰਨਾ ਨਹੀਂ ਲੈਂਦੇ। ਤੁਸੀਂ ਆਪਣੇ ਮਾਪਿਆਂ ਦੇ ਪੈਰ ਦਬਾਉਣੇ ਨਹੀਂ ਸਿੱਖਦੇ। ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਦਿਮਾਗ ਵਿੱਚ ਕੋਈ ਸਮੱਸਿਆ ਹੈ ਅਤੇ ਉਨ੍ਹਾਂ ਨੂੰ ਡਾਕਟਰ ਦੀ ਲੋੜ ਹੈ। ਇਹ ਕਹਿਣਾ ਬਿਲਕੁਲ ਬਕਵਾਸ ਹੈ ਕਿ ਉਹ ਉਸ ਚੀਜ਼ ਤੋਂ ਪ੍ਰੇਰਿਤ ਸਨ ਜੋ ਉਨ੍ਹਾਂ ਨੇ ਸਕ੍ਰੀਨ 'ਤੇ ਦੇਖੀ ਸੀ।

image source: instagram

ਹੋਰ ਪੜ੍ਹੋ: ਅਕਸ਼ੈ ਕੁਮਾਰ ਨੇ ਸ਼ੁਰੂ ਕੀਤੀ ਮਰਾਠੀ ਫ਼ਿਲਮ ਦੀ ਸ਼ੂਟਿੰਗ, ਪ੍ਰਿਥਵੀਰਾਜ ਚੌਹਾਨ ਤੋਂ ਬਾਅਦ ਨਿਭਾਉਣਗੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਕਿਰਦਾਰ

ਹੁਣ ਨੀਨਾ ਅਤੇ ਸੰਜੇ ਮਿਸ਼ਰਾ ਦੀ ਆਉਣ ਵਾਲੀ ਫ਼ਿਲਮ 'ਵਧ' ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ 09 ਦਸੰਬਰ 2022 ਨੂੰ ਪਰਦੇ 'ਤੇ ਰਿਲੀਜ਼ ਹੋਵੇਗੀ। ਜਸਪਾਲ ਸੰਧੂ ਅਤੇ ਰਾਜੀਵ ਬਰਨਵਾਲ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ 15-20 ਕਰੋੜ ਦੇ ਬਜਟ ਵਿੱਚ ਬਣੀ ਹੈ।

You may also like