ਜੌਰਡਨ ਸੰਧੂ ਵੀ ਮਨਾ ਰਹੇ ਨੇ ਵਿਆਹ ਦੀ ਪਹਿਲੀ ਲੋਹੜੀ, ਬੰਟੀ ਬੈਂਸ ਦੀ ਪਤਨੀ ਨੇ ਕਿਊਟ ਜਿਹਾ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

written by Lajwinder kaur | January 13, 2023 05:37pm

Jordan Sandhu -Jaspreet Kaur First Lohri: ਪੰਜਾਬ ਵਿੱਚ ਸਾਰੇ ਤਿਉਹਾਰਾਂ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਨ੍ਹਾਂ ਤਿਉਹਾਰਾਂ ਵਿੱਚੋਂ ਸਭ ਤੋਂ ਵੱਧ ਉਤਸ਼ਾਹ ਲੋਕਾਂ ਵਿੱਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਦੇਖਣ ਨੂੰ ਮਿਲਦਾ ਹੈ।  ਪੰਜਾਬ ਵਿੱਚ ਹਰ ਘਰ ਵਿੱਚ ਲੋਹੜੀ ਮਨਾਈ ਜਾਂਦੀ ਹੈ, ਪਰ ਜਿਨ੍ਹਾਂ ਦਾ ਵਿਆਹ ਜਾਂ ਫਿਰ ਜਿਸ ਘਰ ਵਿੱਚ ਬੱਚੇ ਨੇ ਜਨਮ ਲਿਆ ਹੋਵੇ ਉਹ ਲੋਕ ਇਸ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੇ ਹਨ।

ਲੋਕ ਵਿਆਹ ਦੀ ਪਹਿਲੀ ਲੋਹੜੀ ਜਾਂ ਫਿਰ ਬੱਚੇ ਦੇ ਜਨਮ ਤੋਂ ਬਾਅਦ ਆਈ ਪਹਿਲੀ ਲੋਹੜੀ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਉਂਦੇ ਹਨ। ਆਪਣੇ ਮੁਹੱਲਿਆਂ ਵਿੱਚ ਮੂੰਗਫਲੀ, ਰਿਓੜੀਆਂ, ਗਚਕ, ਭੁੰਨੇ ਹੋਏ ਮੱਕੀ ਦੇ ਦਾਣੇ ਵਰਗੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਵੰਡਦੇ ਹਨ।  ਪੰਜਾਬੀ ਕਲਾਕਾਰ ਵੀ ਇਸ ਤਿਉਹਾਰ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਉਂਦੇ ਹਨ। ਇਸ ਵਾਰ ਪੰਜਾਬੀ ਗਾਇਕ ਜੌਰਡਨ ਸੰਧੂ ਦੇ ਵਿਆਹ ਦੀ ਪਹਿਲੀ ਲੋਹੜੀ ਹੈ।

punjabi singer jordan sandhu thanks to all punjabi industry artist image source: Instagram

ਹੋਰ ਪੜ੍ਹੋ : ਆਲੀਆ ਭੱਟ-ਰਣਬੀਰ ਕਪੂਰ ਤੋਂ ਲੈ ਕੇ ਰਿਚਾ ਚੱਢਾ-ਅਲੀ ਫਜ਼ਲ ਤੱਕ, ਇਹ ਮਸ਼ਹੂਰ ਜੋੜੇ ਮਨਾਉਣਗੇ ਵਿਆਹ ਦੀ ਪਹਿਲੀ ਲੋਹੜੀ

ਜੀ ਹਾਂ ਪਿਛਲੇ ਸਾਲ ਜੌਰਡਨ ਸੰਧੂ ਨੇ 21 ਜਨਵਰੀ ਨੂੰ ਗੁਰਦੁਆਰਾ ਸਾਹਿਬ ‘ਚ ਜਸਪ੍ਰੀਤ ਕੌਰ ਦੇ ਨਾਲ ਲਾਵਾਂ ਲਈਆਂ ਸਨ। ਜਿਸ ਕਰਕੇ ਉਹ ਇਸ ਸਾਲ ਆਪਣੇ ਵਿਆਹ ਦੀ ਪਹਿਲੀ ਲੋਹੜੀ ਮਨਾਉਣਗੇ। ਇਸ ਖ਼ਾਸ ਮੌਕੇ ਉੱਤੇ ਬੰਟੀ ਬੈਂਸ ਦੀ ਪਤਨੀ ਅਮਨਪ੍ਰੀਤ ਕੌਰ ਨੇ ਇੱਕ ਕਿਊਟ ਜਿਹਾ ਵੀਡੀਓ ਸਾਂਝਾ ਕਰਕੇ ਜੌਰਡਨ ਤੇ ਜਸਪ੍ਰੀਤ ਨੂੰ ਵਧਾਈ ਦਿੱਤੀ ਹੈ। ਜੌਰਡਨ ਸੰਧੂ ਬੰਟੀ ਬੈਂਸ ਨੂੰ ਆਪਣਾ ਵੱਡਾ ਭਰਾ ਮੰਨਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੰਟੀ ਬੈਂਸ ਵੱਲੋਂ ਲਿਖੇ ਕਈ ਗੀਤ ਵੀ ਗਾਏ ਹਨ।

singer jordan sandhu image image source: Instagram

ਅਮਨਪ੍ਰੀਤ ਕੌਰ ਬੈਂਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਜੌਰਡਨ ਸੰਧੂ ਦੇ ਵੈਡਿੰਗ ਰਿਸੈਪਸ਼ਨ ਵਾਲਾ ਇੱਕ ਅਣਦੇਖਿਆ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿੱਚ ਭਰਜਾਈ ਆਪਣੇ ਦਿਉਰ ਤੇ ਭਾਬੀ ਨੂੰ ਆਸ਼ੀਰਵਾਦ ਤੇ ਪਿਆਰ ਦਿੰਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

jordan sandhu wedding recepation image source: Instagram

ਦੱਸ ਦਈਏ ਜੌਰਡਨ ਸੰਧੂ ਦਾ ਵਿਆਹ ਕਾਫੀ ਸ਼ਾਨਦਾਰ ਰਿਹਾ ਸੀ। ਉਨ੍ਹਾਂ ਦੀ ਵੈਡਿੰਗ ਰਿਸੈਪਸ਼ਨ ਵਿੱਚ ਕਈ ਨਾਮੀ ਕਲਾਕਾਰ ਸ਼ਾਮਿਲ ਹੋਏ ਸਨ, ਜਿਨ੍ਹਾਂ ਨੇ ਭੰਗੜੇ ਪਾ ਕੇ ਖੂਬ ਰੌਣਕਾਂ ਲਗਾਈਆਂ ਸਨ। ਵਿਆਹ ਤੋਂ ਲੈ ਕੇ ਵੈਡਿੰਗ ਰਿਸੈਪਸ਼ਨ ਦੀਆਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਦੱਸ ਦਈਏ ਜੌਰਡਨ ਸੰਧੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ।

 

 

View this post on Instagram

 

A post shared by Preet Bains (@amanpreetkaurbains)

You may also like