Canada ਦੇ ਸ਼ਹਿਰ ਕੈਲਗਰੀ ‘ਚ ਨਗਰ ਕੀਰਤਨ ਦੀਆਂ ਦੇਖੋ ਝਲਕੀਆਂ, ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ

written by Lajwinder kaur | May 15, 2022

Calgary-Nagar Kirtan Parade: ਕੈਲਗਰੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ । ਇਸ ਖ਼ਾਸ ਮੌਕੇ ਉੱਤੇ ਵੱਡੀ ਗਿਣਤੀ ‘ਚ ਸੰਗਤਾਂ ਸ਼ਾਮਿਲ ਹੋਈਆਂ। ਉੱਤਰ-ਪੂਰਬੀ ਕੈਲਗਰੀ ਨੇ ਹਜ਼ਾਰਾਂ ਸਿੱਖ ਕੈਲਗਰੀ ਵਾਸੀਆਂ ਦੀ ਮੇਜ਼ਬਾਨੀ ਕੀਤੀ ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ । ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਖ਼ਾਸ ਦਿਨ ਦਾ ਸਨਮਾਨ ਕਰਨ ਲਈ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਲਈ ਵੱਡੀ ਗਿਣਤੀ ‘ਚ ਸੰਗਤਾਂ ਇਕੱਠੀਆਂ ਹੋਈਆਂ।

ਹੋਰ ਪੜ੍ਹੋ : ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਰਿਲੀਜ਼ ਹੋਇਆ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਨਵਾਂ ਸ਼ਬਦ ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ’

Calgary

 

ਇਸ ਮੌਕੇ ਨਗਰ ਕੀਰਤਨ ਪਰੇਡ Dashmesh Culture Centre ਤੋਂ ਸ਼ੁਰੂ ਹੋਈ ਸੀ।

ਇਨ੍ਹਾਂ ਤਸਵੀਰਾਂ ‘ਚ ਦੇਖੋ ਕੈਲਗਰੀ ਕੀਰਤਨ ਦੀਆਂ ਕੁਝ ਝਲਕੀਆਂ। ਥਾਂ-ਥਾਂ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਸੰਗਤਾਂ ਵਾਹਿਗੂਰੁ ਜੀ ਦਾ ਜਾਪ ਕਰਦੇ ਹੋਏ ਨਜ਼ਰ ਆਏ। ਵੱਡੀ ਗਿਣਤੀ ‘ਚ ਹੁੰਮ ਹਮਾ ਕੇ ਸੰਗਤਾਂ ਪਹੁੰਚੀਆਂ ਹੋਈਆਂ ਸਨ।

ਦੱਸ ਦਈਏ ਵਿਸਾਖੀ ਦਾ ਦਿਨ ਸਿੱਖ ਇਤਿਹਾਸ ‘ਚ ਬੇਹੱਦ ਅਹਿਮ ਹੈ , ਇਸ ਦਿਨ ਸਾਹਿਬੇ-ਕਮਾਲ, ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ।

inside image of sikhi

ਹੋਰ ਪੜ੍ਹੋ : ਪ੍ਰਕਾਸ਼ ਪੁਰਬ ਦੇ ਮੌਕੇ ਰਿਲੀਜ਼ ਹੋਇਆ ਭਾਈ ਪਿੰਦਰਪਾਲ ਸਿੰਘ ਜੀ ਦਾ ਸ਼ਬਦ "ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ "

You may also like