
Sikh Helmet news: ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਿੱਖ ਔਰਤ (Sikh Woman In Canada) ਨੇ ਅਜਿਹਾ ਕੰਮ ਕਰ ਦਿਖਾਇਆ ਹੈ, ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਜੀ ਹਾਂ ਇਸ ਸਿੱਖ ਮਹਿਲਾ ਨੇ ਭਾਈਚਾਰੇ ਦੇ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਇਕ ਵਿਸ਼ੇਸ਼ ਤਰ੍ਹਾਂ ਦਾ ਹੈਲਮੇਟ ਤਿਆਰ ਕੀਤਾ ਹੈ ਜਿਸ ਨੂੰ ਪਹਿਨ ਕੇ ਉਹ ਸਾਈਕਲਿੰਗ ਕਰ ਸਕਣਗੇ। ਟੀਨਾ ਸਿੰਘ ਮੁਤਾਬਕ ਜੂੜਾ ਰੱਖਣ ਵਾਲੇ ਸਿੱਖ ਬੱਚਿਆਂ ਲਈ ਇਹ ਸੁਰੱਖਿਆ ਦੇ ਲਿਹਾਜ਼ ਤੋਂ ਪਹਿਲਾ ਪ੍ਰਮਾਣਿਤ ਹੈਲਮੇਟ ਹੋਵੇਗਾ। ਦਰਅਸਲ ਟੀਨਾ ਦੇ ਤਿੰਨ ਬੇਟਿਆਂ ਨੇ ਜਦੋਂ ਸਾਈਕਲ ਚਲਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬਾਜ਼ਾਰ ਵਿਚ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਪਹਿਲਾਂ ਕੋਈ ਢੁੱਕਵਾਂ ਹੈਲਮੇਟ ਨਹੀਂ ਮਿਲਿਆ।
ਹੋਰ ਪੜ੍ਹੋ : ਨਵਜੰਮੀ ਧੀ ‘ਦੇਵੀ’ ਦੇ ਪੈਰ ਚੁੰਮਦੀ ਨਜ਼ਰ ਆਈ ਬਿਪਾਸ਼ਾ ਬਾਸੂ, ਵੀਡੀਓ ਸ਼ੇਅਰ ਕਰਕੇ ਧੀ ਲਈ ਲਿਖਿਆ ਪਿਆਰ ਭਰਿਆ ਸੁਨੇਹਾ

ਟੀਨਾ ਨੇ ਕਦੇ ਵੱਡੇ ਹੈਲਮੇਟ ਖਰੀਦੇ ਅਤੇ ਕਦੇ ਹੈਲਮੇਟ ਦੇ ਅੰਦਰਲੀ ਫੌਮ ਕੱਢ ਕੇ ਉਸ ਨੂੰ ਦਸਤਾਰ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਅਤ ਹੈਲਮੇਟ ਲੱਭਣ ਦੀ ਉਨ੍ਹਾਂ ਦੀ ਹਰ ਕੋਸ਼ਿਸ਼ ਨਾਕਾਮ ਸਾਬਿਤ ਹੋ ਰਹੀ ਸੀ। ਆਪਣੇ ਬੱਚਿਆਂ ਨੂੰ ਸੁਰੱਖਿਤ ਦੇਣ ਲਈ ਖੁਦ ਟੀਨਾ ਦੋ ਸਾਲ ਤੋਂ ਵੱਧ ਸਮਾਂ ਇਸ ਪਾਸੇ ਕੰਮ ਕਰ ਕੇ ਇੱਕ ਹੈਲਮੇਟ ਤਿਆਰ ਕੀਤਾ। ਇਨ੍ਹਾਂ ਨੂੰ ਪੰਜ ਸਾਲ ਤੋਂ ਵੱਧ ਉਮਰ ਦੇ ਬੱਚੇ ਸਾਈਕਲਾਂ, ਇਨਲਾਈਨ ਸਕੇਟਸ, ਕਿੱਕ ਸਕੂਟਰਾਂ ਤੇ ਸਕੇਟਬੋਰਡਿੰਗ ਲਈ ਵਰਤ ਸਕਦੇ ਹਨ।

ਟੀਨਾ ਨੇ ਕਿਹਾ ਕਿ ਇਹ ਉਸ ਲਈ ਸਿੱਖਣ ਦਾ ਵੱਡਾ ਮੌਕਾ ਸੀ ਕਿਉਂਕਿ ਪਹਿਲਾਂ ਕਦੇ ਉਸ ਨੇ ਅਜਿਹਾ ਕੁਝ ਨਹੀਂ ਕੀਤਾ। ਹੈਲਮੇਟ ਦਾ ਇਹ ਮਾਡਲ ਇਸ ਲਈ ਵਿਸ਼ੇਸ਼ ਹੈ ਕਿ ਕਿਉਂਕਿ ਇਸ ਦੇ ਉਪਰਲੇ ਪਾਸੇ ਇਕ ਉੱਭਰਿਆ ਹੋਇਆ ਗੋਲ ਹਿੱਸਾ ਹੈ ਜਿਸ ਵਿਚ ਬੱਚੇ ਦੇ ਕੇਸ (ਜੂੜਾ) ਆਰਾਮ ਨਾਲ ਆ ਸਕਦੇ ਹਨ।

ਦੱਸ ਦਈਏ ਟੀਨਾ ਪੇਸ਼ੇ ਵਜੋਂ ਥੈਰੇਪਿਸਟ ਵੀ ਹੈ। ਉਹ ਮੈਡੀਕਲ ਖੇਤਰ ਵਿਚ ਕੰਮ ਕਰਦੇ ਹਨ ਅਤੇ ਦਿਮਾਗੀ ਸੱਟਾਂ ਦੇ ਮਰੀਜ਼ਾਂ ਦੀ ਥੈਰੇਪੀ ਕਰਦੀ ਹੈ। ਇਸ ਲਈ ਸਾਈਕਲ ਚਲਾਉਣ ਵੇਲੇ ਸਿਰ ਲਈ ਸਹੀ ਢੰਗ ਦੀ ਫਿਟਿੰਗ ਵਾਲਾ ਹੈਲਮੇਟ ਕਿੰਨਾ ਜ਼ਰੂਰੀ ਹੈ, ਇਸ ਬਾਰੇ ਉਹ ਚੰਗੀ ਤਰ੍ਹਾਂ ਜਾਗਰੂਕ ਸੀ। ਜਿਸ ਕਰਕੇ ਉਨ੍ਹਾਂ ਨੇ ਇਹ ਖ਼ਾਸ ਹੈਲਮੇਟ ਤਿਆਰ ਕੀਤਾ ਹੈ। ਇਸ ਹੈਲਮੇਟ ਕਰਕੇ ਟੀਨਾ ਦੀ ਖੂਬ ਤਾਰੀਫ਼ ਹੋ ਰਹੀ ਹੈ।