ਕੈਂਸਰ ਕਾਰਨ ਲੀਜ਼ਾ ਰੇ ਨੂੰ ਸ਼ੋਅ ਤੋਂ ਕੱਢ ਦਿੱਤਾ ਗਿਆ ਸੀ ਬਾਹਰ, ਅਦਾਕਾਰਾ ਨੇ ਬਿਆਨ ਕੀਤਾ ਦਰਦ

written by Shaminder | November 09, 2022 02:26pm

ਲੀਜ਼ਾ ਰੇ (Lisa Ray) ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਇੱਕ ਨਾਮੁਰਾਦ ਬੀਮਾਰੀ ਦਾ ਸਾਹਮਣਾ ਕਰਨਾ ਪਿਆ ਸੀ । ਜੀ ਹਾਂ ਕੈਂਸਰ (Cancer) ਕਾਰਨ ਉਨ੍ਹਾਂ ਨੂੰ ਜਿੱਥੇ ਨਿੱਜੀ ਜ਼ਿੰਦਗੀ ‘ਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ, ਉੱਥੇ ਹੀ ਪ੍ਰੋਫੈਸ਼ਨਲ ਲਾਈਫ ‘ਚ ਵੀ ਕਈ ਦਿੱਕਤਾਂ ਦੇ ਨਾਲ ਜੂਝਣਾ ਪਿਆ ਸੀ । ਅਦਾਕਾਰਾ ਨੇ ਬੀਤੇ ਦਿਨ ਇਸ ਦੇ ਬਾਰੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ।

Lisa Ray- Image Source : Instagram

ਹੋਰ ਪੜ੍ਹੋ : ਕਿਸ਼ਵਰ ਮਾਰਚੈਂਟ ਅਤੇ ਨੇਹਾ ਧੂਪੀਆ ਪੁੱਤਰ ਦੇ ਨਾਲ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੀਆਂ ਆਈਆਂ ਨਜ਼ਰ, ਵੇਖੋ ਵੀਡੀਓ

ਉਸ ਨੇ ਸਾਂਝੀ ਕੀਤੀ ਗਈ ਪੋਸਟ ‘ਚ ਲਿਖਿਆ ਕਿ ‘ਮੈਂ ਹਮੇਸ਼ਾ ਚੱਲਦੀ ਰਹਿੰਦੀ ਸੀ, ਪਰ ਜਦੋਂ ਮੇਰਾ ਇੱਕ ਹਿੱਸਾ ਰੈੱਡ ਕਾਰਪੇਟ ‘ਤੇ ਰਹਿੰਦਾ ਸੀ, ਦੂਜਾ ਅਧਿਆਤਮਕ ਸ਼ਾਂਤੀ ਚਾਹੁੰਦਾ ਸੀ ।ਕੈਂਸਰ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ । ਮੇਰੀ ਸਟੈਮ ਸੈੱਲ ਸਰਜਰੀ ਹੋਈ ਅਤੇ ਮੈਨੂੰ ਲੱਗਿਆ ਕਿ ਮੈਂ ਮੌਤ ਦੇ ਬਹੁਤ ਜ਼ਿਆਦਾ ਕਰੀਬ ਹਾਂ ਅਤੇ ਦੁਬਾਰਾ ਤੋਂ ਜਨਮ ਲੈ ਰਹੀ ਹਾਂ’।

Lisa Ray,,- Image Source : Instagram

ਹੋਰ ਪੜ੍ਹੋ : ਸੰਜੇ ਦੱਤ ਦੀ ਵੱਡੀ ਧੀ ਤ੍ਰਿਸ਼ਾਲਾ ਨੇ ਸ਼ੇਅਰ ਕੀਤੀ ਮਾਪਿਆਂ ਦੇ ਨਾਲ ਤਸਵੀਰ, ਮਾਂ ਨੂੰ ਯਾਦ ਕਰਕੇ ਹੋਈ ਭਾਵੁਕ

ਅਦਾਕਾਰਾ ਨੇ ਇਸ ਪੋਸਟ ‘ਚ ਅੱਗੇ ਲਿਖਿਆ ਕਿ ‘ਕੈਂਸਰ ਦੇ ਨਾਲ ਜੀਣਾ ਕੀ ਹੁੰਦਾ ਹੈ, ਲੋਕਾਂ ਨੇ ਮੇਰੀ ਈਮਾਨਦਾਰੀ ਦੀ ਸ਼ਲਾਘਾ ਕੀਤੀ, ਕਿਸੇ ਤਰ੍ਹਾਂ ਮੈਨੂੰ ਹੌਸਲਾ ਮਿਲਿਆ । ਇਲਾਜ ਤੋਂ ਬਾਅਦ ਮੈਂ ਇੱਕ ਪ੍ਰੋਗਰਾਮ ਦੇ ਦੌਰਾਨ ਵਿੱਗ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਮੈਨੂੰ ਖੁਦ ਨੂੰ ਹਾਸੋਹੀਣਾ ਲੱਗਿਆ ਸੀ ।

Lisa Ray ,

ਜਿਸ ਤੋਂ ਬਾਅਦ ਮੈਂ ਖੁਦ ਇਸ ਵਿੱਗ ਨੂੰ ਹਟਾ ਦਿੱਤਾ । ਲੀਜ਼ਾ ਰੇ ਨੇ ਅੱਗੇ ਲਿਖਿਆ ਕਿ ‘ਕੀਮੋ ਕਰਵਾਉਣ ਤੋਂ ਬਾਅਦ ਮੈਂ ਇੱਕ ਟ੍ਰੈਵਲ ਸ਼ੋਅ ਦਾ ਹਿੱਸਾ ਸੀ, ਪਰ ਚੈਨਲ ਨੇ ਮੇਰੀ ਜਗ੍ਹਾ ਕਿਸੇ ਹੋਰ ਨੂੰ ਲੈ ਲਿਆ ਕਿਉਂਕਿ ਉਹ ਲੰਮੇ ਵਾਲਾਂ ਵਾਲੀ ਕੁੜੀ ਚਾਹੁੰਦੇ ਸਨ ਅਤੇ ਮੇਰੇ ਲਈ ਇਹ ਦਿਲ ਦਹਿਲਾ ਦੇਣ ਵਾਲਾ ਸੀ’ ।

You may also like