ਕਾਨਸ 2022 : ਦੀਪਿਕਾ ਪਾਦੂਕੋਣ ਅਤੇ ਤਮੰਨਾ ਭਾਟੀਆ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ

written by Shaminder | May 18, 2022

ਕਾਨਸ 2022 (Cannes 2022) ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਚੱਲ ਰਿਹਾ ਹੈ । ਇਸ ਦੌਰਾਨ ਅਭਿਨੇਤਰੀਆਂ ਦਾ ਗਲੈਮਰਸ ਅੰਦਾਜ਼ ਦੇ ਨਾਲ ਨਾਲ ਹੋਰ ਕਈ ਰੰਗ ਵੀ ਵੇਖਣ ਨੂੰ ਮਿਲ ਰਹੇ ਹਨ । ਅਦਾਕਾਰਾ ਦੀਪਿਕਾ ਪਾਦੂਕੋਣ(Deepika Padukone) , ਤਮੰਨਾ ਭਾਟੀਆ (Tamannaah Bhatia)ਦਾ ਅੰਦਾਜ਼ ਵੀ ਵੇਖਣ ਵਾਲਾ ਸੀ ਉਸ ਨੇ ਪੀਲੇ ਅਤੇ ਕਾਲੇ ਰੰਗ ਦਾ ਕਲਰਫੁੱਲ ਗਾਉਨ ਪਾਇਆ ਹੋਇਆ ਸੀ ।

ਹੋਰ ਪੜ੍ਹੋ : ਬੁੱਝੋ ਤਾਂ ਜਾਣੀਏ ! ਸਿੱਧੀ ਕਰਦਾ ਕਰਦਾ ਇੱਕ-ਇੱਕ ਤਾਰ,ਸਿੱਧਿਆਂ ਦਾ ਉਹ ਸਿੱਧਾ ਯਾਰ

ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ ਜੋ ਕਿ ਕਾਨਸ ‘ਚ ਜਿਊਰੀ ਦਾ ਹਿੱਸਾ ਬਣ ਕੇ ਫਰਾਂਸ ਪਹੁੰਚੀ ਹੋਈ ਹੈ ।ਪ੍ਰੈੱਸ ਕਾਨਫਰੰਸ ਦੇ ਦੌਰਾਨ ਅਦਾਕਾਰਾ ਨੇ ਸਾਬਿਆਸਾਚੀ ਦਾ ਡਿਜ਼ਾਇਨ ਕੀਤਾ ਹੋਇਆ ਪੈਂਟ ਸ਼ਰਟ ਪਾਇਆ ਜਦੋਂਕਿ ਰੈੱਡ ਕਾਰਪੇਟ ‘ਤੇ ਅਦਾਕਾਰਾ ਨੇ ਆਪਣਾ ਦੇਸੀ ਅੰਦਾਜ਼ ਵਿਖਾਇਆ ਅਤੇ ਉਹ ਸਾੜ੍ਹੀ ‘ਚ ਨਜ਼ਰ ਆਈ ।

ਹੋਰ ਪੜ੍ਹੋ : ਅਮਰੀਕੀ ਪੌਪ ਸਟਾਰ ਬ੍ਰਿਟਨੀ ਸਪੀਅਰਸ ਨੂੰ ਸੱਪ ਨੇ ਮਾਰਿਆ ਡੰਗ, ਪ੍ਰਸ਼ੰਸਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ

ਤਮੰਨਾ ਭਾਟੀਆ ਨੇ ਇਸ ਗ੍ਰੈਂਡ ਈਵੈਂਟ ‘ਚ ਰੈੱਡ ਕਾਰਪੇਟ ‘ਤੇ ਇੱਕ ਡਿਜ਼ਾਈਨਰ ਬਲੈਕ ਐਂਡ ਵ੍ਹਾਈਟ ਬਬਲ ਗਾਊਨ ਪਾਇਆ ਹੋਇਆ ਸੀ ।ਉਨ੍ਹਾਂ ਦਾ ਇਹ ਲੁੱਕ ਹਰ ਕਿਸੇ ਨੂੰ ਬਹੁਤ ਹੀ ਪਸੰਦ ਆਇਆ । ਇਸ ਤੋਂ ਇਲਾਵਾ ਇਹ ਅਭਿਨੇਤਰੀਆਂ ਖੂਬ ਮਸਤੀ ਕਰਦੀਆਂ ਵੀ ਨਜ਼ਰ ਆਈਆਂ ।

Cannes Film Festival 2022 Day 1 Photo

ਇਨ੍ਹਾਂ ਅਭਿਨੇਤਰੀਆਂ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਰਾਜਸਥਾਨੀ ਗੀਤ ‘ਤੇ ਡਾਂਸ ਕਰਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ ।ਇਕ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਗਈ ਸੀ, ਜਿਸ 'ਚ ਇਨ੍ਹਾਂ ਸੈਲੇਬਸ ਨੇ ਸ਼ਿਰਕਤ ਕੀਤੀ ਅਤੇ ਉੱਥੇ ਦੀਪਿਕਾ, ਪੂਜਾ, ਤਮੰਨਾ ਅਤੇ ਉਰਵਸ਼ੀ ਨੇ ਘੂਮਰ ਪਰਫਾਰਮ ਕੀਤਾ।

You may also like