
Cannes Film Festival 2022: ਹਿਨਾ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਅਦਾਕਾਰਾ ਦੇ ਤੌਰ 'ਤੇ ਕੀਤੀ ਸੀ ਪਰ ਜੇਕਰ ਤੁਸੀਂ ਪਿਛਲੇ ਕੁਝ ਸਾਲਾਂ ਦੇ ਉਸ ਦੇ ਕਰੀਅਰ ਦੇ ਗ੍ਰਾਫ 'ਤੇ ਨਜ਼ਰ ਮਾਰੋ ਤਾਂ ਤੁਸੀਂ ਹੈਰਾਨ ਹੋ ਜਾਵੋਗੇ। ਵੱਡੇ ਪਰਦੇ 'ਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹਿਨਾ ਖਾਨ ਸਭ ਤੋਂ ਵੱਡੇ ਫ਼ਿਲਮ ਫੈਸਟੀਵਲ ਕਾਨਸ 'ਚ ਦੋ ਵਾਰ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀ ਹੈ। ਇਸ ਵਾਰ ਵੀ Hina Khan ਦੀ ਲੁੱਕ ਨੇ ਕਾਫੀ ਸੁਰਖੀਆਂ ਚ ਰਹੀ ਹੈ। ਹਾਲ ਹੀ 'ਚ ਹਿਨਾ ਦਾ ਨਵਾਂ ਗਲੈਮਰਸ ਲੁੱਕ ਸਾਹਮਣੇ ਆਇਆ ਹੈ, ਜਿਸ ਦੀਆਂ ਤਾਰੀਫਾਂ ਕਰਦੇ ਪ੍ਰਸ਼ੰਸਕ ਵੀ ਨਹੀਂ ਥੱਕ ਰਹੇ ।
ਹੋਰ ਪੜ੍ਹੋ : ‘Voice Of Punjab Chhota Champ 8’: ਅੰਮ੍ਰਿਤਸਰ ਦੇ ਆਡੀਸ਼ਨ ‘ਚ ਬੱਚਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਹਿਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਤੋਂ ਬਾਅਦ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੇਖ ਸਕਦੇ ਹੋ ਹਿਨਾ ਖ਼ਾਨ ਨੇ ਸ਼ਾਨਦਾਰ ਸਾਟਿਨ ਡਰੈੱਸ ਪਾਈ ਹੋਈ ਹੈ, ਜਿਸ ਨੂੰ ਉਨ੍ਹਾਂ ਨੇ ਸਿਲਵਰ ਰੰਗ ਵਾਲੀ ਹਾਈ ਹਿੱਲ ਪਾਈ ਹੋਈ ਹੈ ਤੇ ਉਨ੍ਹਾਂ ਨੇ ਆਪਣੇ ਵਾਲ ਬੰਨ੍ਹੇ ਹੋਏ ਹਨ।

ਤਸਵੀਰਾਂ 'ਚ ਉਹ ਆਪਣੀ ਰੋਅਬ ਵਾਲੀ ਲੁੱਕ ਦਿੰਦੀ ਹੋਈ ਨਜ਼ਰ ਆ ਰਹੀ ਹੈ । ਆਪਣੀ ਸੁੰਦਰ ਅਦਾਵਾਂ ਦੇ ਨਾਲ ਉਹ ਦਰਸ਼ਕਾਂ ਦਾ ਦਿਲ ਲੁੱਟਦੀ ਹੋਈ ਨਜ਼ਰ ਆ ਰਹੀ ਹੈ। ਹਿਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਅਸੀਂ ਗੱਲ ਕਰ ਰਹੇ ਹਾਂ ਹਿਨਾ ਖ਼ਾਨ ਦੀ ਤਾਂ ਉਹ ਦੂਜੀ ਵਾਰ ਕਾਨਸ ਫਿਲਮ ਫੈਸਟੀਵਲ 'ਚ ਪਹੁੰਚੀ ਹੈ। ਆਪਣੇ ਨਵੇਂ-ਨਵੇਂ ਲੁੱਕ ਦੇ ਨਾਲ ਉਹ ਸਭ ਨੂੰ ਹੈਰਾਨ ਕਰ ਰਹੀ ਹੈ। ਹਾਲਾਂਕਿ ਜਦੋਂ ਵੀ ਹਿਨਾ ਕਾਨਸ 2022 'ਚ ਨਜ਼ਰ ਆਈ ਤਾਂ ਉਸ ਦੇ ਸਟਾਈਲ ਨੂੰ ਲੈ ਕੇ ਕਾਫੀ ਚਰਚਾ ਹੋਈ ਪਰ ਉਸ ਦਾ ਲੁੱਕ ਸਭ ਤੋਂ ਵੱਖਰਾ ਸੀ। ਦੱਸ ਦਈਏ ਕਾਨਸ 2022 ਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਦੀਪਿਕਾ ਪਾਦੁਕੋਣ ਜੋ ਕਿ ਬਤੌਰ ਜਿਊਰੀ ਇਸ ਵਾਰ ਕਾਨਸ ‘ਚ ਨਜ਼ਰ ਆਈ।
ਹੋਰ ਪੜ੍ਹੋ : ਬਲਜੀਤ ਕੌਰ ਨੇ ਰਚਿਆ ਇਤਿਹਾਸ! 25 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ 4 ਚੋਟੀ ਚੜ੍ਹਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ