ਗਾਜਰ ਦੇ ਜੂਸ ਦੇ ਹਨ ਕਈ ਫਾਇਦੇ, ਕਈ ਬਿਮਾਰੀਆਂ ‘ਚ ਹੈ ਫਾਇਦੇਮੰਦ

written by Shaminder | December 24, 2020

ਗਾਜਰ ਸਰਦੀਆਂ ‘ਚ ਮਿਲਣ ਵਾਲੀ ਆਮ ਸਬਜ਼ੀ ਹੈ । ਸਬਜ਼ੀ ਦੇ ਨਾਲ ਨਾਲ ਕਈ ਲੋਕ ਇਸ ਨੂੰ ਸਲਾਦ ਦੇ ਤੌਰ ‘ਤੇ ਵੀ ਇਸਤੇਮਾਲ ਕਰਦੇ ਹਨ ।ਪਰ ਇਸ ਦਾ ਜੂਸ ਪੀਣਾ ਵੀ ਬਹੁਤ ਹੀ ਲਾਭਦਾਇਕ ਹੁੰਦਾ ਹੈ । ਗਾਜਰ ‘ਚ ਕਈ ਵਿਟਾਮਿਨਸ ਹੁੰਦੇ ਹਨ । ਇਸ ਦੇ ਨਾਲ ਹੀ ਇਸ ਦਾ ਜੂਸ ਕਈ ਬਿਮਾਰੀਆਂ ‘ਚ ਵੀ ਰਾਹਤ ਪਹੁੰਚਾਉਂਦਾ ਹੈ ।ਗਾਜਰ ਖਾਣ ਨਾਲ ਖ਼ਾਸ ਤੌਰ ’ਤੇ ਅੱਖਾਂ ਦੀ ਨਜ਼ਰ ਠੀਕ ਰਹਿੰਦੀ ਹੈ। carrot juice ਗਾਜਰ ਦਾ ਜੂਸ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ। ਇਹ ਅੱਖਾਂ ਦੀ ਸਿਹਤ ਲਈ ਜ਼ਰੂਰੀ ਹੈ।ਗਾਜਰ ਵਿੱਚ ਘੱਟ ਜੀਆਈ ਸਕੋਰ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕਾਬੂ ਹੇਠ ਰੱਖਣ ਵਿੱਚ ਸਹਾਇਕ ਹੁੰਦੀ ਹੈ। ਡਾਇਬਟੀਜ਼ ਦੇ ਮਰੀਜ਼ ਬਲੱਡ ਸ਼ੂਗਰ ਦੇ ਸਿਹਤਮੰਦ ਲੈਵਲ ਲਈ ਗਾਜਰ ਦਾ ਜੂਸ ਪੀ ਸਕਦੇ ਹਨ। carrot-juice ਦਿਲ ਦੀ ਸਿਹਤ ਲਈ ਵੀ ਗਾਜਰ ਦਾ ਜੂਸ ਬਹੁਤ ਫ਼ਾਇਦੇਮੰਦ ਹੈ। ਸਬਜ਼ੀ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕਾਬੂ ਹੇਠ ਲਿਆਉਣ ਤੇ ਦਿਲ ਦੀ ਮੁਕੰਮਲ ਸਿਹਤ ਨੂੰ ਵਧਾਉਣ ਵਿੱਚ ਮਦਦਗਾਰ ਸਿੱਧ ਹੁੰਦਾ ਹੈ। ਗਾਜਰ ਦੇ ਜੂਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ। carrot juice ਗਾਜਰ ਵਿੱਚ ਫ਼ਾਈਬਰ ਦੀ ਕਾਫ਼ੀ ਮਾਤਰਾ ਹੁੰਦੀ ਹੈ। ਗਾਜਰ ਦਾ ਜੂਸ ਘੱਟ ਕੈਲੋਰੀ ਵਾਲਾ ਡ੍ਰਿੰਕ ਵੀ ਹੈ। ਇਸ ਦੇ ਪੀਣ ਨਾਲ ਵਜ਼ਨ ਘੱਟ ਰੱਖਣ ਵਿੱਚ ਮਦਦ ਮਿਲਦੀ ਹੈ।

0 Comments
0

You may also like