ਜਦੋਂ ਏਅਰਪੋਰਟ ‘ਤੇ ਬਿਨ੍ਹਾਂ ਚੈਕਿੰਗ ਦੇ ਜਾਣ ਲੱਗੀ ਕੈਟਰੀਨਾ ਨੂੰ ਸੀਆਰਪੀਐੱਫ ਜਵਾਨ ਨੇ ਟੋਕਿਆ, ਵੀਡੀਓ ਹੋ ਰਿਹਾ ਵਾਇਰਲ

written by Shaminder | December 26, 2022 05:53pm

ਕੈਟਰੀਨਾ ਕੈਫ (Katrina Kaif) ਅਤੇ ਵਿੱਕੀ ਕੌਸ਼ਲ (Vicky Kaushal) ਨਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ ਮੁੰਬਈ ਏਅਰਪੋਰਟ ਤੋਂ  ਵਿਦੇਸ਼ ਲਈ ਰਵਾਨਾ ਹੋਏ । ਪਰ ਜਲਦਬਾਜ਼ੀ ‘ਚ ਅਦਾਕਾਰਾ ਬਿਨ੍ਹਾਂ ਚੈਕਿੰਗ ਕਰਵਾਏ ਹੀ ਏਅਰਪੋਰਟ ਤੋਂ ਜਾਣ ਲੱਗੀ । ਜਿਸ ਕਾਰਨ ਅਦਾਕਾਰਾ ਨੂੰ ਉੱਥੇ ਮੌਜੂਦ ਸੀਆਰਪੀਐੱਫ ਦੇ ਜਵਾਨਾਂ ਵੱਲੋਂ ਟੋਕਿਆ ਗਿਆ ਅਤੇ ਮੁੜ ਤੋਂ ਕੈਟਰੀਨਾ ਆਪਣੇ ਡਾਕੂਮੈਂਟਸ ਚੈੱਕ ਕਰਵਾਉਣ ਦੇ ਲਈ ਆਈ ।

Vicky Kaushal and katrina kaif image image source: Instagram

ਹੋਰ ਪੜ੍ਹੋ : 2022 ‘ਚ ਇਨ੍ਹਾਂ ਕਲਾਕਾਰਾਂ ਨੂੰ ਅਜੀਬ ਕਾਰਨਾਂ ਕਰਕੇ ਕੀਤਾ ਗਿਆ ਟ੍ਰੋਲ

ਕੈਟਰੀਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ਅਤੇ ਕਈ ਯੂਜ਼ਰ ਨੇ ਤਾਂ ਉਨ੍ਹਾਂ ਨੂੰ ਟਰੋਲ ਕਰਨ ਦੀ ਵੀ ਕੋਸ਼ਿਸ਼ ਕੀਤੀ । ਇਸ ਵੀਡੀਓ ‘ਤੇ ਇੱਕ ਯੂਜ਼ਰ ਨੇ ਲਿਖਿਆ ਕਿ ‘ਮੈਡਮ ਭੂਲ ਜਾਤੇ ਹੈਂ ਕਿ ਵੋ ਵਿੱਕੀ ਕੇ ਸਾਥ ਹੈ ਨਾਂ ਕਿ ਭਾਈਜਾਨ ਕੇ ਸਾਥ’।

katrina kaif with vicky kaushal Image Source : Instagram

ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਨੇ ਮਨਾਇਆ ਕ੍ਰਿਸਮਸ ਦਾ ਤਿਉਹਾਰ

ਇਸ ਤੋਂ ਇਲਾਵਾ ਇੱਕ ਹੋਰ ਫੈਨ ਨੇ ਲਿਖਿਆ ਕਿ ‘ਇਹ ਸੋਚ ਰਹੇ ਹਨ ਕਿ ਏਅਰਪੋਰਟ ਇਨ੍ਹਾਂ ਲੋਕਾਂ ਨੇ ਖਰੀਦ ਲਿਆ, ਸਿਕਓਰਿਟੀ ਵਾਲਿਆਂ ਦਾ ਕੋਈ ਸਨਮਾਨ ਨਹੀਂ’। ਇਸ ਤੋਂ ਇਲਾਵਾ ਹੋਰ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਵੀ ਇਸ ‘ਤੇ ਆਪੋ ਆਪਣੇ ਪ੍ਰਤੀਕਰਮ ਦਿੱਤੇ ਹਨ ।

Katrina Kaif ,, Image Source : Instagram

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਸੀ ।ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

 

View this post on Instagram

 

A post shared by Viral Bhayani (@viralbhayani)

You may also like