ਅਦਾਕਾਰ ਕਾਰਤਿਕ ਆਰੀਅਨ ਨੂੰ ਸਦਮਾ, ਹਾਦਸੇ ‘ਚ ਹੋਇਆ ਮਾਮਾ ਮਾਮੀ ਦਾ ਦਿਹਾਂਤ

ਇਹ ਹਾਦਸਾ ਉਸ ਵੇਲੇ ਹੋਇਆ ਸੀ ਜਦੋਂ ਬੀਤੇ ਦਿਨੀਂ ਤੇਰਾਂ ਮਈ ਨੂੰ ਮੁੰਬਈ ‘ਚ ਧੂੜ ਭਰਿਆ ਤੂਫਾਨ ਆਇਆ ।ਜਿਸ ਕਾਰਨ ਅਚਾਨਕ ਘਾਟਕੋਪਰ ਇਲਾਕੇ ‘ਚ ਵੱਡਾ ਹੋਰਡਿੰਗ ਡਿੱਗ ਪਿਆ ਅਤੇ ਇਸ ਹਾਦਸੇ ‘ਚ ਸੋਲਾਂ ਲੋਕਾਂ ਦੀ ਜਾਨ ਚਲੀ ਗਈ । ਜਿਸ ‘ਚ ਅਦਾਕਾਰ ਦੇ ਮਾਮਾ ਮਾਮੀ ਵੀ ਸ਼ਿਕਾਰ ਹੋ ਗਏ ਸਨ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

Reported by: PTC Punjabi Desk | Edited by: Shaminder  |  May 17th 2024 02:22 PM |  Updated: May 17th 2024 03:46 PM

ਅਦਾਕਾਰ ਕਾਰਤਿਕ ਆਰੀਅਨ ਨੂੰ ਸਦਮਾ, ਹਾਦਸੇ ‘ਚ ਹੋਇਆ ਮਾਮਾ ਮਾਮੀ ਦਾ ਦਿਹਾਂਤ

ਅਦਾਕਾਰ ਕਾਰਤਿਕ ਆਰੀਅਨ (Kartik Aryan)ਨੂੰ ਡੂੰਘਾ ਸਦਮਾ ਲੱਗਿਆ ਹੈ। ਇੱਕ ਹਾਦਸੇ ‘ਚ ਉਨ੍ਹਾਂ ਦੇ ਮਾਮਾ ਮਾਮੀ ਦਾ ਦਿਹਾਂਤ ਹੋ ਗਿਆ ਹੈ। ਇਹ ਹਾਦਸਾ ਉਸ ਵੇਲੇ ਹੋਇਆ ਸੀ ਜਦੋਂ ਬੀਤੇ ਦਿਨੀਂ ਤੇਰਾਂ ਮਈ ਨੂੰ ਮੁੰਬਈ ‘ਚ ਧੂੜ ਭਰਿਆ ਤੂਫਾਨ ਆਇਆ ।ਜਿਸ ਕਾਰਨ ਅਚਾਨਕ ਘਾਟਕੋਪਰ ਇਲਾਕੇ ‘ਚ ਵੱਡਾ ਹੋਰਡਿੰਗ ਡਿੱਗ ਪਿਆ ਅਤੇ ਇਸ ਹਾਦਸੇ ‘ਚ ਸੋਲਾਂ ਲੋਕਾਂ ਦੀ ਜਾਨ ਚਲੀ ਗਈ । ਜਿਸ ‘ਚ ਅਦਾਕਾਰ ਦੇ ਮਾਮਾ ਮਾਮੀ ਵੀ ਸ਼ਿਕਾਰ ਹੋ ਗਏ ਸਨ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਹੋਰ ਪੜ੍ਹੋ : ਕਰਣ ਔਜਲਾ ਦੀ ਆਪਣੀਆਂ ਭੈਣਾਂ ਤੇ ਪਤਨੀ ਨਾਲ ਖੂਬਸੂਰਤ ਤਸਵੀਰ ਵਾਇਰਲ, ਫੈਨਸ ਨੂੰ ਆ ਰਹੀ ਪਸੰਦ

ਤਿੰਨ ਦਿਨ ਬਾਅਦ ਬਰਾਮਦ ਹੋਈਆਂ ਲਾਸ਼ਾਂ 

ਦੋਨਾਂ ਦੀਆਂ ਲਾਸ਼ਾਂ ਤਿੰਨ ਦਿਨ ਬਾਅਦ ਬਰਾਮਦ ਹੋਈਆਂ ਹਨ। ਕਾਰਤਿਕ ਦੇ ਮਾਮਲਾ ਇੰਦੌਰ ਏਅਰਪੋਰਟ ਦੇ ਸਾਬਕਾ ਡਾਇਰੈਕਟਰ ਰਹਿ ਚੁੱਕੇ ਹਨ । ੳੇੁਹ ਸਿਵਲ ਲਾਈਨ, ਜਬਲਪੁਰ ਸਥਿਤ ਮਰੀਅਮ ਚੌਕ ‘ਚ ਰਹਿੰਦੇ ਹਨ।

ਇਹ ਹਨੇਰੀ ਉਸ ਵੇਲੇ ਦੋਨਾਂ ਲਈ ਕਾਲ ਬਣ ਕੇ ਆਈ ਜਦੋਂ ਅਦਾਕਾਰ ਦੇ ਰਿਸ਼ਤੇਦਾਰ ਮੁੰਬਈ ਤੋਂ ਇੰਦੌਰ ਦੇ ਰਸਤੇ ਜਬਲਪੁਰ ਪਰਤਣ ਵਾਲੇ ਸਨ ਅਤੇ ਸ਼ਾਮ ਦੇ ਸਮੇਂ ਉਹ ਆਪਣੀ ਕਾਰ ‘ਚ ਪੈਟਰੋਲ ਭਰਵਾਉਣ ਦੇ ਲਈ ਪੈਟਰੋਲ ਪੰਪ ‘ਤੇ ਰੁਕੇ ਸਨ । ਪਰ ਦੋਨਾਂ ਨੂੰ ਨਹੀਂ ਸੀ ਪਤਾ ਕਿ ਉਹ ਆਖਰੀ ਵਾਰ ਇੱਕਠੇ ਸਫ਼ਰ ਕਰ ਰਹੇ ਹਨ ।ਇਸੇ ਦੌਰਾਨ ਉਨ੍ਹਾਂ ਦੀ ਕਾਰ ਹੋਰਡਿੰਗ ਦੇ ਨਾਲ ਟਕਰਾ ਗਈ ਤੇ ਦੋਵਾਂ ਦੀ ਮੌਤ ਹੋ ਗਈ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network