ਪੈਪਰਾਜੀ ਨੂੰ ਪੋਜ਼ ਦੇ ਰਹੀ ਸੀ ਅਦਾਕਾਰਾ ਰੇਖਾ, ਡਿੱਗਦੇ–ਡਿੱਗਦੇ ਬਚੀ, ਵੇਖੋ ਵੀਡੀਓ

ਅਦਾਕਾਰਾ ਨੇ ਆਪਣੇ ਵਾਲਾਂ ‘ਚ ਗਜਰਾ ਲਗਾਇਆ ਹੋਇਆ ਸੀ । ਇਸ ਦੌਰਾਨ ਉਹ ਹੱਥ ਜੋੜ ਕੇ ਸਭ ਨੂੰ ਨਮਸਕਾਰ ਕਰਦੀ ਹੋਈ ਨਜ਼ਰ ਆਈ । ਫਿਰ ਅਚਾਨਕ ਪਿੱਛੇ ਨੂੰ ਝੁਕ ਜਾਂਦੀ ਹੈ, ਅਦਾਕਾਰਾ ਏਨਾਂ ਕੁ ਝੁਕ ਜਾਂਦੀ ਹੈ ਕਿ ਉਹ ਪਿੱਛੇ ਨੂੰ ਡਿੱਗਣ ਲੱਗ ਪੈਂਦੀ ਹੈ।

Written by  Shaminder   |  March 31st 2023 05:34 PM  |  Updated: March 31st 2023 05:34 PM

ਪੈਪਰਾਜੀ ਨੂੰ ਪੋਜ਼ ਦੇ ਰਹੀ ਸੀ ਅਦਾਕਾਰਾ ਰੇਖਾ, ਡਿੱਗਦੇ–ਡਿੱਗਦੇ ਬਚੀ, ਵੇਖੋ ਵੀਡੀਓ

ਅਦਾਕਾਰਾ ਰੇਖਾ (Rekha) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਪੈਪਰਾਜੀ ਨੂੰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਫ਼ਿਲਮ ‘ਜੋੜੀ’ ਦੇ ਸੈੱਟ ਤੋਂ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦੀ ਪਹਿਲੀ ਝਲਕ ਹੋਈ ਵਾਇਰਲ

ਕੈਮਰੇ ਦੇ ਸਾਹਮਣੇ ਡਿੱਗਦੇ-ਡਿੱਗਦੇ ਬਚੀ ਰੇਖਾ 

ਅਦਾਕਾਰਾ ਰੇਖਾ ਇਸ ਸਮਾਰੋਹ ‘ਚ ਕਾਂਜੀਵਰਮ ਸਾੜ੍ਹੀ ‘ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ । ਅਦਾਕਾਰਾ ਨੇ ਗੋਲਡ ਪੋਟਲੀ ਬੈਗ ਕੈਰੀ ਕੀਤਾ ਸੀ ।ਅਦਾਕਾਰਾ ਨੇ ਆਪਣੇ ਵਾਲਾਂ ‘ਚ ਗਜਰਾ ਲਗਾਇਆ ਹੋਇਆ ਸੀ । ਇਸ ਦੌਰਾਨ ਉਹ ਹੱਥ ਜੋੜ ਕੇ ਸਭ ਨੂੰ ਨਮਸਕਾਰ ਕਰਦੀ ਹੋਈ ਨਜ਼ਰ ਆਈ ।

ਫਿਰ ਅਚਾਨਕ ਪਿੱਛੇ ਨੂੰ ਝੁਕ ਜਾਂਦੀ ਹੈ, ਅਦਾਕਾਰਾ ਏਨਾਂ ਕੁ ਝੁਕ ਜਾਂਦੀ ਹੈ ਕਿ ਉਹ ਪਿੱਛੇ ਨੂੰ ਡਿੱਗਣ ਲੱਗ ਪੈਂਦੀ ਹੈ। ਇਹ ਵੇਖ ਕੇ ਉਸ ਦੀ ਸੈਕਟਰੀ ਫਰਜ਼ਾਨਾ ਉਸ ਦਾ ਹੱਥ ਫੜ ਲੈਂਦੀ ਹੈ ਅਤੇ ਕੈਮਰੇ ਦੇ ਸਾਹਮਣੇ ਤੋਂ ਅਦਾਕਾਰਾ ਨੂੰ ਖਿੱਚ ਕੇ ਦੂਰ ਲੈ ਜਾਂਦੀ ਹੈ । 

ਰੇਖਾ ਨੇ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫ਼ਿਲਮਾਂ ‘ਚ ਕੀਤਾ ਕੰਮ 

ਰੇਖਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਸਾਵਣ ਭਾਦੋਂ, ਘਰ, ਮੁਕੱਦਰ ਕਾ ਸਿਕੰਦਰ, ਖੂਬਸੂਰਤ, ਅਗਰ ਤੁਮ ਨਾ ਹੋਤੇ, ਖੁਨ ਭਰੀ ਮਾਂਗ, ਉਮਰਾਵ ਜਾਨ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । 

ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ ਅਦਾਕਾਰਾ 

ਰੇਖਾ ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ । ਉਹ ਬੇਸ਼ੱਕ ਉਮਰ ਦਰਾਜ ਹੋ ਚੁੱਕੀ ਹੈ, ਪਰ ਅੱਜ ਵੀ ਉਹ ਬਾਲੀਵੁੱਡ ਦੀਆਂ ਕਈ ਵੱਡੀਆਂ ਹੀਰੋਇਨਾਂ ਨੂੰ ਖੂਬਸੂਰਤੀ ਦੇ ਮਾਮਲੇ ‘ਚ ਮਾਤ ਦਿੰਦੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network