ਅਮਿਤਾਭ ਬੱਚਨ ਤੇ ਜਯਾ ਬੱਚਨ ਦੇ ਵਿਆਹ ਦੀ ਵਰ੍ਹੇਗੰਠ ਅੱਜ, ਜਾਣੋ ਕਿੰਝ ਰਿਹਾ ਇਸ ਜੋੜੀ ਦਾ 51 ਸਾਲਾਂ ਦਾ ਸਫਰ

ਅਮਿਤਾਭ ਬੱਚਨ ਅਤੇ ਜਯਾ ਬੱਚਨ ਹਿੰਦੀ ਫਿਲਮ ਦੀ ਮਸ਼ਹੂਰ ਜੋੜੀ ਹੈ। ਅੱਜ ਬਾਲੀਵੁੱਡ ਦੀ ਇਹ ਮਸ਼ਹੂਰ ਜੋੜੀ ਆਪਣੇ ਵਿਆਹ ਦੀ 51ਵੀਂ ਵਰ੍ਹੇਗੰਢ ਮਨਾ ਰਹੇ ਹਨ। ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਬਿੱਗ ਬੀ ਨੇ ਆਪਣੀ ਪਤਨੀ ਜਯਾ ਬੱਚਨ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।

Written by  Pushp Raj   |  June 03rd 2024 06:18 PM  |  Updated: June 03rd 2024 06:18 PM

ਅਮਿਤਾਭ ਬੱਚਨ ਤੇ ਜਯਾ ਬੱਚਨ ਦੇ ਵਿਆਹ ਦੀ ਵਰ੍ਹੇਗੰਠ ਅੱਜ, ਜਾਣੋ ਕਿੰਝ ਰਿਹਾ ਇਸ ਜੋੜੀ ਦਾ 51 ਸਾਲਾਂ ਦਾ ਸਫਰ

Amitabh Bachchan and Jaya Bachchan wedding Anniversary: ਅਮਿਤਾਭ ਬੱਚਨ (Amitabh Bachchan) ਅਤੇ ਜਯਾ ਬੱਚਨ (Jaya Bachchan) ਹਿੰਦੀ ਫਿਲਮ ਦੀ ਮਸ਼ਹੂਰ ਜੋੜੀ ਹੈ। ਅੱਜ ਬਾਲੀਵੁੱਡ ਦੀ ਇਹ ਮਸ਼ਹੂਰ ਜੋੜੀ ਆਪਣੇ ਵਿਆਹ ਦੀ 51ਵੀਂ ਵਰ੍ਹੇਗੰਢ ਮਨਾ ਰਹੇ ਹਨ। ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਬਿੱਗ ਬੀ ਨੇ ਆਪਣੀ ਪਤਨੀ ਜਯਾ ਬੱਚਨ ਨਾਲ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।

ਅਮਿਤਾਭ ਬੱਚਨ ਨੇ ਇੰਸਟਾਗ੍ਰਾਮ 'ਤੇ ਆਪਣੀ ਵਿਆਹ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਵਿਆਹ ਦੇ ਸਬੰਧ ਵਿਚ ਅਮਿਤਾਭ ਅਤੇ ਜਯਾ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਜਯਾ ਲਾਲ ਰੰਗ ਦੀ ਸਾੜੀ ਵਿੱਚ ਤਾਂ ਅਮਿਤਾਭ ਕ੍ਰੀਮ ਕਲਰ ਦੇ ਕੁਰਤੇ ਵਿੱਚ ਨਜ਼ਰ ਆ ਰਹੇ ਹਨ।

ਆਪਣੀ ਵਿਆਹ ਦੀ ਇਸ ਖੂਬਸੂਰਤ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਬੱਚਨ ਨੇ ਕਪੈਸ਼ਨ ਵਿੱਚ ਲਿਖਿਆ, "ਜਯਾ ਅਤੇ ਮੇਰੀ ਵਿਆਹੁ ਦੀ ਵਰ੍ਹੇਗੰਢ ਤੇ ਜੋ ਸਨੇਹ ਅਤੇ ਸਨਮਾਨ' ਲਈ ਹੱਥ ਜੋੜ ਕੇ ਪ੍ਰਣਾਮ ਕਰ ਰਿਹਾ ਹਾਂ। ਧੰਨਵਾਦ। ਸਭ ਨੂੰ ਜਵਾਬ ਨਹੀਂ ਦੇ ਪਾਵਾਂਗੇ ਇਸ ਲਈ ਸਾਂਝੇ ਤੌਰ 'ਤੇ ਇਸ ਲਈ ਇੱਥੇ ਪ੍ਰਤੀਕਰਮ, ਪ੍ਰਤੀਵਚਨ ਸਵੀਕਾਰ ਕਰੋ।"

ਹੋਰ ਪੜ੍ਹੋ : Viral Video: ਪੁਲਿਸ ਮੁਲਾਜ਼ਮ ਨੇ ਝੁਲਸਾ ਦੇਣ ਵਾਲੀ ਗਰਮੀ 'ਚ ਇੰਝ ਬਚਾਈ ਬਾਂਦਰ ਦੀ ਜਾਨ, ਲੋਕ ਕਰ ਰਹੇ ਨੇ ਤਰੀਫਾਂ

ਜਯਾ ਬੱਚਨ ਦੀ ਇਹ ਗੱਲ ਸੁਣ ਕੇ ਅਮਿਤਾਭ ਬੱਚਨ ਖੁਦ ਵੀ ਦੰਗ ਰਹਿ ਗਏ ਅਤੇ ਉਨ੍ਹਾਂ ਨੇ ਜਯਾ ਨੂੰ ਕਈ ਵਾਰ ਪੁੱਛਿਆ, 'ਤੁਸੀਂ ਸੱਚਮੁੱਚ ਡਰ ਗਈ ਸੀ'। ਅਮਿਤਾਭ ਬੱਚਨ ਨੂੰ ਇਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਜਦੋਂ ਅਭਿਨੇਤਰੀ ਤੋਂ ਪੁੱਛਿਆ ਗਿਆ ਕਿ ਉਹ ਬਿੱਗ ਬੀ ਤੋਂ ਕਿਉਂ ਡਰਦੀ ਹੈ ਤਾਂ ਉਸ ਨੇ ਕਿਹਾ ਕਿ ਸਿਰਫ ਇੱਕ ਹੀ ਹੈ ਜੋ ਮੈਨੂੰ ਹੁਕਮ ਦੇ ਸਕਦਾ ਹੈ ਕਿਉਂਕਿ ਮੈਂ ਹਮੇਸ਼ਾ ਅਮਿਤਾਭ ਬੱਚਨ ਨਾਲ ਰਹਿਣਾ ਚਾਹੁੰਦੀ ਸੀ। ਇਸੇ ਲਈ ਅਮਿਤਾਭ ਨੇ ਜੋ ਵੀ ਕਿਹਾ, ਉਸ ਨੂੰ ਬਿਨਾਂ ਸਵਾਲ ਕੀਤੇ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ। ਦੋਵਾਂ ਦੀ ਵਿਆਹੁਤਾ ਜ਼ਿੰਦਗੀ ਨੂੰ ਹੁਣ 51 ਸਾਲ ਪੂਰੇ ਹੋ ਚੁੱਕੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network