Amitabh Bachchan: ਟਵਿੱਟਰ ਤੋਂ ਬਲੂ ਟਿੱਕ ਹਟਾਉਣ 'ਤੇ ਅਮਿਤਾਭ ਬੱਚਨ ਨੇ ਦਿੱਤੀ ਪ੍ਰਤੀਕਿਰਿਆ, ਕਿਹਾ 'ਮੈਂ ਪੈਸੇ ਦੇ ਦਿੱਤੇ ਨੇ'

ਟਵਿਟਰ ਤੋਂ ਬਲੂ ਟਿੱਕ ਹਟਾਉਣ 'ਤੇ ਅਮਿਤਾਭ ਬੱਚਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਬਿੱਗ ਬੀ ਨੇ ਆਪਣੇ ਮਜ਼ੇਦਾਰ ਟਵੀਟ 'ਚ ਲਿਖਿਆ ਕਿ ਹੁਣ ਤਾਂ ਮੈਂ ਪੈਸੇ ਦੇ ਦਿੱਤੇ ਨੇ। '

Written by  Pushp Raj   |  April 21st 2023 07:58 PM  |  Updated: April 21st 2023 07:58 PM

Amitabh Bachchan: ਟਵਿੱਟਰ ਤੋਂ ਬਲੂ ਟਿੱਕ ਹਟਾਉਣ 'ਤੇ ਅਮਿਤਾਭ ਬੱਚਨ ਨੇ ਦਿੱਤੀ ਪ੍ਰਤੀਕਿਰਿਆ, ਕਿਹਾ 'ਮੈਂ ਪੈਸੇ ਦੇ ਦਿੱਤੇ ਨੇ'

Amitabh Bachchan Reaction On Removing Twitter Blue Tick: ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨੇ 21 ਅਪ੍ਰੈਲ ਨੂੰ ਇੱਕ ਵੱਡਾ ਬਦਲਾਅ ਕਰਕੇ ਹਲਚਲ ਮਚਾ ਦਿੱਤੀ ਸੀ। ਸ਼ੁੱਕਰਵਾਰ ਨੂੰ, ਟਵਿੱਟਰ ਤੋਂ ਕਈ ਪ੍ਰਮਾਣਿਤ ਖਾਤਿਆਂ ਤੋਂ ਬਲੂ ਟਿੱਕ ਹਟਾ ਦਿੱਤੇ ਗਏ ਸਨ। ਇਸ ਸੂਚੀ ਵਿੱਚ ਕਈ ਵੱਖ-ਵੱਖ ਉਦਯੋਗਾਂ ਦੇ ਲੋਕ ਸ਼ਾਮਲ ਹਨ, ਜਿਨ੍ਹਾਂ ਵਿੱਚ ਸਿਆਸਤਦਾਨ, ਅਦਾਕਾਰ, ਪੱਤਰਕਾਰ ਅਤੇ ਇੱਥੋਂ ਤੱਕ ਕਿ ਮਸ਼ਹੂਰ ਹਸਤੀਆਂ ਵੀ ਸ਼ਾਮਿਲ ਹਨ।

ਬਲੂ ਟਿੱਕ ਲਈ ਦੇਣੇ ਪੈਣਗੇ ਪੈਸੇ

ਟਵਿੱਟਰ ਦੇ ਮਾਲਕ ਐਲਨ ਮਸਕ ਦੀ ਨਵੀਂ ਨੀਤੀ ਦੇ ਅਨੁਸਾਰ, ਹੁਣ ਵਿਰਾਸਤੀ ਵੈਰੀਫਾਈਡ ਬਲੂ ਟਿੱਕ ਸਿਰਫ ਉਨ੍ਹਾਂ ਨੂੰ ਦਿੱਤਾ ਜਾਵੇਗਾ ਜੋ ਇਸਦੀ ਮੈਂਬਰਸ਼ਿਪ ਲੈਣਗੇ, ਯਾਨੀ ਹੁਣ ਬਲੂ ਟਿੱਕ ਲਈ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ।

ਐਲਨ ਮਸਕ ਦੇ ਫੈਸਲੇ 'ਤੇ ਅਮਿਤਾਭ ਬੱਚਨ ਦਾ ਮਜ਼ਾਕੀਆ ਟਵੀਟ

ਟਵਿੱਟਰ 'ਚ ਇਸ ਨਵੇਂ ਬਦਲਾਅ ਨੂੰ ਲੈ ਕੇ ਦਿਨ ਭਰ ਚਰਚਾ ਹੁੰਦੀ ਰਹੀ। ਐਲਨ ਮਸਕ ਦੇ ਇਸ ਫੈਸਲੇ 'ਤੇ ਕੁਝ ਲੋਕਾਂ ਨੇ ਮੀਮਸ ਵੀ ਬਣਾਏ। ਇਸ ਦੇ ਨਾਲ ਹੀ ਸੈਲੇਬਸ ਵੀ ਇਸ ਤੋਂ ਅਛੂਤੇ ਨਹੀਂ ਰਹਿ ਸਕੇ। ਇਨ੍ਹਾਂ 'ਚ ਅਮਿਤਾਭ ਬੱਚਨ ਦਾ ਨਾਂ ਵੀ ਸ਼ਾਮਿਲ ਹੈ। ਟਵੀਟ ਕਰਦੇ ਹੋਏ, ਬਿੱਗ ਬੀ ਨੇ ਐਲਨ ਮਸਕ ਲਈ ਇੱਕ ਵਿਲੱਖਣ ਅਤੇ ਮਜ਼ਾਕੀਆ ਪੋਸਟ ਲਿਖੀ।

ਅਮਿਤਾਭ ਬੱਚਨ ਦਾ ਮਜ਼ਾਕਿਆ ਟਵੀਟ

ਅਮਿਤਾਭ ਬੱਚਨ ਨੇ ਆਪਣੇ ਟਵੀਟ 'ਚ ਲਿਖਿਆ, ''ਹੇ ਟਵਿਟਰ ਭਰਾ! ਕੀ ਤੁਸੀਂ ਸੁਣ ਰਹੇ ਹੋ? ਅਬ ਤੋ ਪੈਸਾ ਭੀ ਭਰ ਦਿਤੇ ਹੈਂ ਹਮ… ਤੋ ਯੂ ਜੋ ਨੀਲ ਕਮਲ ਹੋਤਾ ਹੈ ਨਾ, ਹਮਾਰ ਨਾਮ ਕੇ ਆਗੇ, ਯੂ ਤੋ ਵਪਾਸ ਲਾਗੇ ਦੇ ਭਈਆ, ਕਾਹੇ ਕੀ ਲੋਕ ਜਾਨ ਸਕੇ ਕਿ  ਹਮੀ ਹੈਂ - ਅਮਿਤਾਭ ਬੱਚਨ.. ਜੋੜ ਪੜੀ ਕਾ।'

ਹੋਰ ਪੜ੍ਹੋ: ਦੁਖਦ ਖ਼ਬਰ: ਸਾਊਥ ਫ਼ਿਲਮਾਂ ਦੇ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਅੱਲੂ ਰਮੇਸ਼ ਦਾ ਹੋਇਆ ਦਿਹਾਂਤ, ਹਾਰਟ ਅਟੈਕ ਕਾਰਨ ਗਈ ਜਾਨ 

ਅਮਿਤਾਭ ਬੱਚਨ ਦਾ ਟਵਿੱਟਰ ਲਈ ਲਿਖਿਆ ਗਿਆ ਇਹ ਟਵੀਟ  ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਿਆ ਹੈ। ਬਿੱਗ ਬੀ ਦੇ ਪੋਸਟ ਨੂੰ ਸਾਂਝਾ ਕਰਨ ਦੇ ਕੁਝ ਮਿੰਟਾਂ ਵਿੱਚ, ਇਸਨੂੰ 1300 ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਗਿਆ। ਉੱਥੇ, 14 ਹਜ਼ਾਰ ਤੋਂ ਵੱਧ ਲਾਈਕਸ ਮਿਲੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network