ਐਮੀ ਵਿਰਕ ਅਤੇ ਦੇਵ ਖਰੌੜ ਸਟਾਰਰ ਫ਼ਿਲਮ ‘ਮੌੜ’ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਫ਼ਿਲਮ ਦੀ ਸਟਾਰ ਕਾਸਟ ਇਸ ਅੰਦਾਜ਼ ‘ਚ ਕਰ ਰਹੀ ਫ਼ਿਲਮ ਦੀ ਪ੍ਰਮੋਸ਼ਨ

ਐਮੀ ਵਿਰਕ ਅਤੇ ਦੇਵ ਖਰੌੜ ਸਟਾਰਰ ਫ਼ਿਲਮ ‘ਮੌੜ’ ਨੂੰ ਲੈ ਕੇ ਜਿੱਥੇ ਫ਼ਿਲਮ ਦੀ ਸਟਾਰਕਾਸਟ ਪੱਬਾਂ ਭਾਰ ਹੈ । ਉੱਥੇ ਹੀ ਪ੍ਰਸ਼ੰਸਕ ਵੀ ਇਸ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਹਨ । ਇਹ ਫ਼ਿਲਮ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ਜ਼ੋਰ ਸ਼ੋਰ ਦੇ ਨਾਲ ਕਰਨ ‘ਚ ਜੁਟੀ ਹੋਈ ਹੈ ।

Written by  Shaminder   |  June 07th 2023 02:25 PM  |  Updated: June 07th 2023 03:18 PM

ਐਮੀ ਵਿਰਕ ਅਤੇ ਦੇਵ ਖਰੌੜ ਸਟਾਰਰ ਫ਼ਿਲਮ ‘ਮੌੜ’ ਨੂੰ ਲੈ ਕੇ ਪ੍ਰਸ਼ੰਸਕ ਉਤਸ਼ਾਹਿਤ, ਫ਼ਿਲਮ ਦੀ ਸਟਾਰ ਕਾਸਟ ਇਸ ਅੰਦਾਜ਼ ‘ਚ ਕਰ ਰਹੀ ਫ਼ਿਲਮ ਦੀ ਪ੍ਰਮੋਸ਼ਨ

ਐਮੀ ਵਿਰਕ (Ammy Virk) ਅਤੇ ਦੇਵ ਖਰੌੜ (Dev Kharoud ਸਟਾਰਰ ਫ਼ਿਲਮ ‘ਮੌੜ’ ਨੂੰ ਲੈ ਕੇ ਜਿੱਥੇ ਫ਼ਿਲਮ ਦੀ ਸਟਾਰਕਾਸਟ ਪੱਬਾਂ ਭਾਰ ਹੈ । ਉੱਥੇ ਹੀ ਪ੍ਰਸ਼ੰਸਕ ਵੀ ਇਸ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਹਨ । ਇਹ ਫ਼ਿਲਮ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ਜ਼ੋਰ ਸ਼ੋਰ ਦੇ ਨਾਲ ਕਰਨ ‘ਚ ਜੁਟੀ ਹੋਈ ਹੈ ।ਫ਼ਿਲਮ ਦੀ ਸਟਾਰ ਕਾਸਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌ ਰ ਨੇ ਆਪਣੇ ਪੁੱਤਰ ਦਾ ਵੀਡੀਓ ਕੀਤਾ ਸਾਂਝਾ, ਕਿਹਾ ‘ਅਫਸੋਸ ਅਸੀਂ ਤੈਨੂੰ ਬੁਰੀਆਂ ਨਜ਼ਰਾਂ ਤੋਂ ਨਾ ਬਚਾ ਸਕੇ’ 

ਜਿਸ ‘ਚ ਫ਼ਿਲਮ ‘ਚ ਵੱਖ ਵੱਖ ਕਿਰਦਾਰ ਨਿਭਾ ਰਹੇ ਅਦਾਕਾਰ ਉਸੇ ਗੈੱਟਅੱਪ ‘ਚ ਨਜ਼ਰ ਆ ਰਹੇ ਹਨ । ਜਿਸ ਗੈੱਟਅੱਪ ‘ਚ ਉਹ ਫ਼ਿਲਮ ‘ਚ ਨਜ਼ਰ ਆਏ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ  ਕਿ ਸਾਰੇ ਅਦਾਕਾਰ ਰੈਸਟੋਰੈਂਟ ‘ਚ ਬੈਠ ਕੇ ਚਾਹ ਕੌਫੀ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਦੇ ਬੈਕਗਰਾਊਂਡ ‘ਚ ਸਿਮਰਨ ਕੌਰ ਢਡਲੀ ਦਾ ਗੀਤ ਵੱਜ ਰਿਹਾ ਹੈ ਜੋ ਕਿ ਉਸ ਨੇ ਮੌੜ ਫ਼ਿਲਮ ‘ਚ ਗਾਇਆ ਹੈ । 

ਐਮੀ ਵਿਰਕ ਅਤੇ ਦੇਵ ਖਰੌੜ ਦੀ ਦਮਦਾਰ ਅਦਾਕਾਰੀ

‘ਮੌੜ’ ਫ਼ਿਲਮ ‘ਚ ਦੇਵ ਖਰੌੜ ਅਤੇ ਐਮੀ ਵਿਰਕ ਦੀ ਦਮਦਾਰ ਅਦਾਕਾਰੀ ਵੇਖਣ ਨੂੰ ਮਿਲੇਗੀ । ਇਹ ਫ਼ਿਲਮ ਪੰਜਾਬ ਦੇ ਲੋਕ ਨਾਇਕ ਜਿਉਣਾ ਮੌੜ ‘ਤੇ ਬਣਾਈ ਗਈ ਹੈ । ਜਿਸ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਸੀ ।

ਐਮੀ ਵਿਰਕ ਅਤੇ ਦੇਵ ਖਰੌੜ ਸਟਾਰਰ ਇਸ ਫ਼ਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।ਫ਼ਿਲਮ ਸਿਮਰਨ ਕੌਰ, ਜੈਸਮੀਨ ਸੈਂਡਲਾਸ, ਅਮਰਿੰਦਰ ਗਿੱਲ ਸਣੇ ਕਈ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣਗੇ। ਇਸ ਤੋਂ ਪਹਿਲਾਂ ਵੀ ਗੁੱਗੂ ਗਿੱਲ ਦੀ ਫ਼ਿਲਮ ਰਿਲੀਜ਼ ਹੋਈ ਸੀ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network