AP Dhillon: ਏਪੀ ਢਿੱਲੋ ਬਣੇ 'ਦਿ ਜੂਨੋ ਅਵਾਰਡ 2023' 'ਚ ਪਰਫਾਰਮੈਂਸ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ, ਫੈਨਜ਼ ਦੇ ਰਹੇ ਨੇ ਵਧਾਈ

ਪੰਜਾਬੀ-ਕੈਨੇਡੀਅਨ ਗਾਇਕ ਤੇ ਰੈਪਰ, ਏਪੀ ਢਿੱਲੋਂ ਨੇ ਆਪਣੇ ਗੀਤਾਂ ਨਾਲ ਫੈਨਜ਼ ਦੇ ਦਿਲ 'ਚ ਖ਼ਾਸ ਥਾਂ ਹਾਸਿਲ ਕੀਤੀ ਹੈ। ਏਪੀ ਢਿੱਲੋ ਨੇ 'ਦਿ ਜੂਨੋ ਅਵਾਰਡ 2023' 'ਚ ਪਰਫਾਰਮੈਂਸ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਨੂੰ ਸੁਪਰਸਟਾਰ ਐਵਰਿਲ ਲੈਵਿਗਨੇ ਨੇ ਇੱਕ 'ਗਲੋਬਲ ਫੈਨੋਮ' ਦੇ ਤੌਰ 'ਤੇ ਸਟੇਜ਼ ਉੱਤੇ ਪਰਫਾਮੈਂਸ ਦੇਣ ਲਈ ਸੱਦਾ ਦਿੱਤਾ। ਏਪੀ ਢਿੱਲੋ ਨੇ ਆਪਣੀ ਲਾਈਵ ਪਰਫਾਰਮੈਂਸ ਦੇ ਦੌਰਾਨ ਦਰਸ਼ਕਾਂ ਦਾ ਦਿਲ ਜਿੱਤ ਲਿਆ।

Written by  Pushp Raj   |  March 14th 2023 04:40 PM  |  Updated: March 14th 2023 04:40 PM

AP Dhillon: ਏਪੀ ਢਿੱਲੋ ਬਣੇ 'ਦਿ ਜੂਨੋ ਅਵਾਰਡ 2023' 'ਚ ਪਰਫਾਰਮੈਂਸ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ, ਫੈਨਜ਼ ਦੇ ਰਹੇ ਨੇ ਵਧਾਈ

AP Dhillon performance at the Juno Awards: ਪੰਜਾਬੀ-ਕੈਨੇਡੀਅਨ ਗਾਇਕ ਤੇ ਰੈਪਰ, ਏਪੀ ਢਿੱਲੋਂ ਨੇ ਆਪਣੇ ਗੀਤਾਂ ਨਾਲ ਫੈਨਜ਼ ਦੇ ਦਿਲ 'ਚ  ਖ਼ਾਸ ਥਾਂ ਹਾਸਿਲ ਕੀਤੀ ਹੈ। ਆਪਣੇ ਗਾਇਕੀ ਦੇ ਅੰਦਾਜ਼ ਤੇ  ਹਿੱਟ ਗੀਤਾਂ ਨਾਲ ਏਪੀ ਢਿੱਲੋਂ ਨੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਹਾਲ ਹੀ ਵਿੱਚ ਏਪੀ ਢਿੱਲੋਂ ਜੂਨੋ ਅਵਾਰਡਜ਼ 2023 ਵਿੱਚ ਆਪਣੀ ਪਰਫਾਰਮੈਂਸ ਦੇਣ ਤੋਂ ਬਾਅਦ ਸੁਰਖੀਆਂ 'ਚ ਆ ਗਏ ਹਨ। ਕਿਉਂਕਿ ਅਜਿਹਾ ਕਰਨ ਵਾਲੇ ਉਹ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ।   

ਏਪੀ ਢਿੱਲੋ ਨੇ 'ਦਿ ਜੂਨੋ ਅਵਾਰਡ 2023' 'ਚ ਪਰਫਾਰਮੈਂਸ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਨੂੰ ਸੁਪਰਸਟਾਰ ਐਵਰਿਲ ਲੈਵਿਗਨੇ ਨੇ ਇੱਕ 'ਗਲੋਬਲ ਫੈਨੋਮ' ਦੇ ਤੌਰ 'ਤੇ ਸਟੇਜ਼ ਉੱਤੇ ਪਰਫਾਮੈਂਸ ਦੇਣ ਲਈ ਸੱਦਾ ਦਿੱਤਾ। ਏਪੀ ਢਿੱਲੋ ਨੇ ਆਪਣੀ ਲਾਈਵ ਪਰਫਾਰਮੈਂਸ ਦੇ ਦੌਰਾਨ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਸਾਰਿਆਂ ਨੂੰ ਉਨ੍ਹਾਂ ਦੇ ਗੀਤਾਂ 'ਤੇ ਡਾਂਸ ਕਰਨ ਲਈ ਮਜਬੂਰ ਕਰ ਦਿੱਤਾ। ਇਸ ਲਾਈਵ ਪਰਫਾਰਮੈਂਸ ਦੇ ਦੌਰਾਨ ਏਪੀ ਢਿੱਲੋ ਨੇ ਆਪਣੇ ਕਈ ਸੁਪਰਹਿੱਟ ਗੀਤ ਗਾਏ। ਗਾਇਕ ਨੇ ਆਪਣੇ ਮਸ਼ਹੂਰ ਗੀਤ 'ਸਮਰ ਹਾਈ' ਨਾਲ ਆਪਣੇ ਪਰਫਾਰਮੈਂਸ  ਦੀ ਸ਼ੁਰੂਆਤ ਕੀਤੀ ਅਤੇ ਭੀੜ ਵਿੱਚ ਮੌਜੂਦ ਸਾਰੇ ਪੰਜਾਬੀਆਂ ਨੇ ਤਾੜੀਆਂ ਮਾਰ ਕੇ ਗਾਇਕ ਦੀ ਹੌਸਲਾ ਅਫਜਾਈ ਕੀਤੀ। ਇਸ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। 

ਮੀਡੀਆ ਰਿਪੋਰਟਸ ਦੇ ਮੁਤਾਬਕ, ਇੰਡੋ-ਕੈਨੇਡੀਅਨ ਗਾਇਕ ਨੇ ਪ੍ਰਦਰਸ਼ਨ ਤੋਂ ਪਹਿਲਾਂ ਰੈੱਡ ਕਾਰਪੇਟ 'ਤੇ ਕਿਹਾ ਕਿ, "ਮੈਂ ਇੱਥੇ ਦੋ ਸੂਟਕੇਸ ਅਤੇ ਇੱਕ ਸੁਪਨਾ ਲੈ ਕੇ ਆਇਆ ਸੀ, ਅਤੇ ਇਹ ਸਿਰਫ ਕੁਝ ਅਜਿਹਾ ਕਰਨ ਲਈ ਸੀ ਜੋ ਲੋਕਾਂ ਨੂੰ ਘਰ ਵਾਪਸ ਜਾਣ ਲਈ ਪ੍ਰੇਰਿਤ ਕਰ ਸਕਦਾ ਹੈ।" "ਪ੍ਰਵਾਸੀ ਜੋ ਇਸ ਦੇਸ਼ ਵਿੱਚ ਉਸੇ ਉਮੀਦ ਨਾਲ ਆਉਂਦੇ ਹਨ ਜੋ ਮੈਨੂੰ ਇੱਥੇ ਰਹਿਣ ਵੇਲੇ ਸੀ," ਉਨ੍ਹਾਂ ਨੇ ਅੱਗੇ ਕਿਹਾ। “ਇਸ ਲਈ ਮੈਂ ਇੱਥੇ ਪ੍ਰਦਰਸ਼ਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਆਖਿਰਕਾਰ ਇਸ ਭੂਰੇ ਰੰਗ ਦੀ ਚਮੜੀ ਨੂੰ ਮਾਨਤਾ ਮਿਲ ਰਹੀ ਹੈ।” 

ਹੋਰ ਪੜ੍ਹੋ: Gola Dance on Naatu Naatu: ਭਾਰਤੀ ਸਿੰਘ ਦੇ ਬੇਟੇ ਗੋਲਾ ਨੇ 'ਨਾਟੂ ਨਾਟੂ' 'ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ

ਏਪੀ ਨੇ ਆਪਣੇ ਸਿੰਗਲ ਗੀਤਾਂ ਨਾਲ ਪ੍ਰਸਿੱਧੀ ਹਾਸਿਲ ਕੀਤੀ, ਜਿਸ ਵਿੱਚ 'ਐਕਸਕਿਊਜ਼', 'ਬ੍ਰਾਊਨ ਮੁੰਡੇ,' 'ਇਨਸੈਨ' ਅਤੇ 'ਸਮਰ ਹਾਈ' ਆਦਿ ਗੀਤ ਸ਼ਾਮਿਲ ਹਨ। ਗਾਇਕ ਨੇ 2019 ਵਿੱਚ ਆਪਣੇ ਪਾਵਰਪੈਕ ਟ੍ਰੈਕ 'ਫੇਕ' ਨਾਲ ਕੈਨੇਡੀਅਨ ਸੰਗੀਤ ਜਗਤ ਵਿੱਚ ਆਪਣੀ ਪਛਾਣ ਬਣਾਈ ਜੋ ਪੰਜਾਬੀ ਸੰਗੀਤ ਦੇ ਨਾਲ-ਨਾਲ ਪੌਪ, ਆਰ ਐਂਡ ਬੀ, ਅਤੇ ਹਿੱਪ-ਹੌਪ ਦਾ ਸੁਮੇਲ ਹੈ। ਫਿਲਹਾਲ ਏਪੀ ਢਿੱਲੋ ਇਸ ਅਵਾਰਡ ਸ਼ੋਅ ਪਰਫਾਰਮੈਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਫੈਨਜ਼ ਗਾਇਕ ਨੂੰ ਇਹ ਉਪਲਬਧੀ ਹਾਸਿਲ ਕਰਨ ਲਈ ਵਧਾਈਆਂ ਦੇ ਰਹੇ ਹਨ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network