ਵਿਆਹ ਤੋਂ 27 ਸਾਲ ਬਾਅਦ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਸ਼ੇਅਰ ਕੀਤੀ ਇਹ ਅਣਦੇਖੀ ਤਸਵੀਰ, ਹੋ ਰਹੀ ਹੈ ਵਾਇਰਲ

ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਆਪਣੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਦੋਵੇਂ ਇੱਕ ਕਿਸ਼ਤੀ ਵਿੱਚ ਬੈਠੇ ਹਨ ਅਤੇ ਕੈਮਰੇ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ । ਫੋਟੋ ਸ਼ੇਅਰ ਕਰਨ ਦੇ ਨਾਲ ਹੀ ਬੋਨੀ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਦਿਲਚਸਪ ਜਾਣਕਾਰੀ ਵੀ ਸਾਂਝੀ ਕੀਤੀ ਹੈ।

Written by  Pushp Raj   |  June 04th 2023 09:00 AM  |  Updated: June 04th 2023 09:00 AM

ਵਿਆਹ ਤੋਂ 27 ਸਾਲ ਬਾਅਦ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਸ਼ੇਅਰ ਕੀਤੀ ਇਹ ਅਣਦੇਖੀ ਤਸਵੀਰ, ਹੋ ਰਹੀ ਹੈ ਵਾਇਰਲ

Boney Kapoor and Sridevi Marriage Anniversary: ਜੇਕਰ  ਸ਼੍ਰੀਦੇਵੀ ਜ਼ਿੰਦਾ ਹੁੰਦੀ ਤਾਂ ਉਹ ਆਪਣੇ ਵਿਆਹ ਦੀ 27ਵੀਂ ਵਰ੍ਹੇਗੰਢ ਮਨਾ ਰਹੀ ਹੁੰਦੀ ਪਰ ਦੁੱਖ ਦੀ ਗੱਲ ਹੈ ਕਿ ਉਹ ਇਸ ਦੁਨੀਆ 'ਚ ਨਹੀਂ ਹਨ ਪਰ ਇਸ ਮੌਕੇ 'ਤੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਆਪਣੇ ਵਿਆਹ ਨਾਲ ਜੁੜੀ ਇਕ ਖੂਬਸੂਰਤ ਯਾਦ ਆਪਣੇ ਪ੍ਰਸ਼ੰਸਕਾਂ ਨਾਲ ਜ਼ਰੂਰ ਸਾਂਝੀ ਕੀਤੀ ਹੈ। ਸ਼੍ਰੀਦੇਵੀ ਅਤੇ ਬੋਨੀ ਕਪੂਰ ਦੇ ਵਿਆਹ ਨੂੰ ਅੱਜ 27 ਸਾਲ ਪੂਰੇ ਹੋ ਗਏ ਹਨ।

ਇਸ ਖਾਸ ਦਿਨ 'ਤੇ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਆਪਣੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਦੋਵੇਂ ਇੱਕ ਕਿਸ਼ਤੀ ਵਿੱਚ ਬੈਠੇ ਹਨ ਅਤੇ ਕੈਮਰੇ ਵੱਲ ਦੇਖ ਕੇ ਮੁਸਕਰਾਉਂਦੇ ਹੋਏ  ਨਜ਼ਰ ਆ ਰਹੇ ਹਨ । ਫੋਟੋ ਸ਼ੇਅਰ ਕਰਨ ਦੇ ਨਾਲ ਹੀ ਬੋਨੀ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਦਿਲਚਸਪ ਜਾਣਕਾਰੀ ਵੀ ਸਾਂਝੀ ਕੀਤੀ ਹੈ।

ਸ਼ਿਰਡੀ 'ਚ ਹੋਇਆ ਸੀ ਇਨ੍ਹਾਂ ਦਾ ਵਿਆਹ 

ਦਰਅਸਲ ਇਹ ਤਸਵੀਰ ਬੋਨੀ ਕਪੂਰ ਅਤੇ ਸ਼੍ਰੀਦੇਵੀ ਦੇ ਵਿਆਹ ਤੋਂ ਬਾਅਦ ਦੀ ਹੈ। ਦੋਵਾਂ ਨੇ ਬਲੈਕ ਕਲਰ ਦੀ ਜੈਕਟ ਪਾਈ ਹੋਈ ਹੈ ਜਿਸ 'ਚ ਉਹ ਕਾਫੀ ਕੂਲ ਲੱਗ ਰਹੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਬੋਨੀ ਕਪੂਰ ਨੇ ਕੈਪਸ਼ਨ 'ਚ ਲਿਖਿਆ, '1996 2 ਜੂਨ ਜਦੋਂ ਅਸੀਂ ਸ਼ਿਰਡੀ 'ਚ ਵਿਆਹ ਕਰਵਾਇਆ  ਸੀ। ਅੱਜ ਸਾਡੇ ਵਿਆਹ ਨੂੰ 27 ਸਾਲ ਪੂਰੇ ਹੋ ਗਏ ਹਨ।' ਹਾਲਾਂਕਿ ਇਹ ਫੋਟੋ ਸ਼ਿਰਡੀ ਦੀ ਨਹੀਂ ਹੈ ਪਰ ਇਹ ਫੋਟੋ ਇਟਲੀ ਦੇ ਵੈਨਿਸ਼ ਦੀ ਹੈ।

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਤੋਂ ਲੈ ਕੇ ਨੋਰਾ ਫਤੇਹੀ ਤੱਕ, ਜਾਣੋ ਆਈਟਮ ਨੰਬਰ ਲਈ ਕਿੰਨੇ ਕਰੋੜ ਲੈਂਦੀਆਂ ਨੇ ਅਦਾਕਾਰਾਂ

ਇਸ ਤੋਂ ਇਲਾਵਾ ਬੋਨੀ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਸਟੋਰੀ 'ਤੇ ਸ਼ੇਅਰ ਕੀਤੀ ਗਈ ਫੋਟੋ 'ਚ ਜੋੜਾ ਇਕ ਮੰਦਰ 'ਚ ਸ਼ਾਂਤੀ ਨਾਲ ਬੈਠਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਬੋਨੀ ਨੇ ਸਫੇਦ ਰੰਗ ਦੀ ਧੋਤੀ ਅਤੇ ਸ਼ਾਲ ਪਹਿਨੀ ਹੋਈ ਹੈ, ਜਦਕਿ ਸ਼੍ਰੀਦੇਵੀ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਬੋਨੀ ਕਪੂਰ ਨੇ ਇਸ ਫੋਟੋ ਦੇ ਨਾਲ ਲਿਖਿਆ ਹੈ, 'ਅਸੀਂ ਆਪਣੇ ਵਿਆਹ ਦੇ 27 ਸਾਲ ਪੂਰੇ ਕਰ ਲਏ ਹਨ।'

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network