ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵਿਆਹ ‘ਚ ਬੰਟੀ ਬੈਂਸ ਨੇ ਵੀ ਕੀਤੀ ਸ਼ਿਰਕਤ, ਨਵ-ਵਿਆਹੀ ਜੋੜੀ ਨੂੰ ਦਿੱਤੀ ਵਧਾਈ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Harjot Bains) ਜੋਤੀ ਯਾਦਵ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ ।ਜੋੜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ । ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਵਧਾਈ ਦਿੱਤੀ ।
ਬੰਟੀ ਬੈਂਸ ਵੀ ਪਹੁੰਚੇ ਵਿਆਹ ‘ਚ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਬੰਟੀ ਬੈਂਸ ਵੀ ਵਿਆਹ ‘ਚ ਪਹੁੰਚੇ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਨਵ-ਵਿਆਹੀ ਜੋੜੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਵਧਾਈ ਦਿੱਤੀ ਹੈ।
ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਦੁੱਖਦਾਇਕ ਖ਼ਬਰ, 25 ਸਾਲਾਂ ਦੀ ਅਦਾਕਾਰਾ ਅਕਾਂਕਸ਼ਾ ਦੁਬੇ ਨੇ ਕੀਤੀ ਖੁਦਕੁਸ਼ੀ
ਆਈਪੀਐੱਸ ਅਧਿਕਾਰੀ ਦੇ ਨਾਲ ਕਰਵਾਇਆ ਵਿਆਹ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਰੂਪਨਗਰ ਸਥਿਤ ਇੱਕ ਗੁਰਦੁਆਰਾ ਸਾਹਿਬ ‘ਚ ਜੋਤੀ ਯਾਦਵ ਦੇ ਨਾਲ ਵਿਆਹ ਕਰਵਾਇਆ ਹੈ।ਜੋਤੀ ਯਾਦਵ ਆਈਪੀਐੱਸ ਅਧਿਕਾਰੀ ਹੈ ।ਦੋਵਾਂ ਦਾ ਵਿਆਹ ਸਿੱਖ ਰੀਤੀ ਰਿਵਾਜ਼ ਮੁਤਾਬਕ ਹੋਇਆ ਹੈ ।
32 ਸਾਲਾਂ ਦੇ ਹਰਜੋਤ ਬੈਂਸ ਆਨੰਦਪੁਰ ਸਾਹਿਬ ਦੇ ਗੰਭੀਰਪੁਰ ਪਿੰਡ ਦੇ ਰਹਿਣ ਵਾਲੇ ਹਨ । ਪੰਜਾਬ ਕੈਡਰ ਦੀ ਆਈਪੀਐੱਸ ਅਧਿਕਾਰੀ ਜੋਤੀ ਯਾਦਵ ਫਿਲਹਾਲ ਮਾਨਸਾ ਜ਼ਿਲੇ ‘ਚ ਪੁਲਿਸ ਅਧਿਕਾਰੀ ਦੇ ਤੌਰ ‘ਤੇ ਤਾਇਨਾਤ ਹੈ । ਹਾਲ ਹੀ ‘ਚ ਦੋਵਾਂ ਨੇ ਮੰਗਣੀ ਕਰਵਾਈ ਸੀ । ਜਿਸ ਤੋਂ ਬਾਅਦ ਬੀਤੇ ਦਿਨ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝ ਗਈ।
- PTC PUNJABI