Dharmendra: ਅਮਰੀਕਾ ਦੌਰੇ ਲਈ ਧਰਮਿੰਦਰ ਨੇ ਪੁੱਤ ਸੰਨੀ ਦਿਓਲ ਦਾ ਕੀਤਾ ਧੰਨਵਾਦ, ਕਿਹਾ - 'ਅਜਿਹੇ ਪੁੱਤਾਂ ਵਾਲੇ ਪਿਤਾ ਖ਼ੁਸ਼ਕਿਸਮਤ ਹਨ'

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਧਰਮਿੰਦਰ ਇੱਕ ਪੋਸਟ ਵਾਇਰਲ ਹੋ ਰਹੀ ਹੈ। ਆਪਣੀ ਇਸ ਪੋਸਟ 'ਚ ਧਰਮਿੰਦਰ ਬੇਟੇ ਸੰਨੀ ਦਿਓਲ ਦੀ ਜਮ ਕੇ ਤਾਰੀਫ ਕਰਦੇ ਨਜ਼ਰ ਆਏ, ਆਓ ਜਾਣਦੇ ਹਾਂ ਕਿਉਂ।

Reported by: PTC Punjabi Desk | Edited by: Pushp Raj  |  September 25th 2023 12:17 PM |  Updated: September 25th 2023 12:17 PM

Dharmendra: ਅਮਰੀਕਾ ਦੌਰੇ ਲਈ ਧਰਮਿੰਦਰ ਨੇ ਪੁੱਤ ਸੰਨੀ ਦਿਓਲ ਦਾ ਕੀਤਾ ਧੰਨਵਾਦ, ਕਿਹਾ - 'ਅਜਿਹੇ ਪੁੱਤਾਂ ਵਾਲੇ ਪਿਤਾ ਖ਼ੁਸ਼ਕਿਸਮਤ ਹਨ'

Dharmendra praise Sunny Deol : ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਧਰਮਿੰਦਰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਧਰਮਿੰਦਰ ਇੱਕ ਪੋਸਟ ਵਾਇਰਲ ਹੋ ਰਹੀ ਹੈ। ਆਪਣੀ ਇਸ ਪੋਸਟ 'ਚ ਧਰਮਿੰਦਰ ਬੇਟੇ ਸੰਨੀ ਦਿਓਲ ਦੀ ਜਮ ਕੇ ਤਾਰੀਫ ਕਰਦੇ ਨਜ਼ਰ ਆਏ, ਆਓ ਜਾਣਦੇ ਹਾਂ ਕਿਉਂ। 

ਦਰਅਸਲ ਧਰਮਿੰਦਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪੁੱਤਰ ਸੰਨੀ ਦਿਓਲ ਨਾਲ ਇੱਕ ਵੀਡੀਓ ਸਾਂਝੀ ਕੀਤੀ। ਵੀਡੀਓ 'ਚ ਧਰਮਿੰਦਰ ਸੰਨੀ ਦਾ ਵਾਰ-ਵਾਰ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸੰਨੀ ਹਾਲ ਹੀ 'ਚ ਆਪਣੀ ਮਾਂ ਪ੍ਰਕਾਸ਼ ਕੌਰ ਤੇ ਪਿਤਾ ਧਰਮਿੰਦਰ ਨਾਲ ਅਮਰੀਕਾ ਦੀਆਂ ਛੁੱਟੀਆਂ 'ਤੇ ਗਏ ਹਨ, ਜਿਥੇ ਸੰਨੀ ਆਪਣੇ ਮਾਤਾ-ਪਿਤਾ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ।

ਵੀਡੀਓ 'ਚ ਧਰਮਿੰਦਰ ਕਹਿੰਦੇ ਹਨ, ''ਸੰਨੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਮੈਂ ਤੁਹਾਡੇ ਨਾਲ ਇਸ ਯਾਤਰਾ ਦਾ ਸੱਚਮੁੱਚ ਬਹੁਤ ਆਨੰਦ ਲਿਆ। ਸੰਨੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਆਪਣਾ ਖਿਆਲ ਰੱਖੋ, ਤੁਹਾਡੀ ਜ਼ਿੰਦਗੀ 'ਚ ਕਈ ਚੰਗੇ ਦਿਨ ਆਉਣ ਵਾਲੇ ਹਨ।''

ਇਸ ਦੇ ਜਵਾਬ 'ਚ ਸੰਨੀ ਨੇ ਕਿਹਾ, ''ਮੈਂ ਪਾਪਾ ਨੂੰ ਪਿਆਰ ਕਰਦਾ ਹਾਂ, ਧੰਨਵਾਦ।'' ਵੀਡੀਓ ਸਾਂਝੀ ਕਰਦਿਆਂ ਧਰਮਿੰਦਰ ਨੇ ਲਿਖਿਆ, ''ਦੋਸਤੋ, ਦਿਲ ਤੋਂ ਪਿਆਰ, ਦੁਆਵਾਂ, ਖ਼ੁਸ਼ ਰਹੋ, ਸਿਹਤਮੰਦ ਰਹੋ।''

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਧਰਮਿੰਦਰ ਨੇ ਟਵਿਟਰ 'ਤੇ ਸੰਨੀ ਲਈ ਇੱਕ ਬਹੁਤ ਹੀ ਭਾਵੁਕ ਨੋਟ ਸਾਂਝਾ ਕੀਤਾ ਸੀ। ਉਨ੍ਹਾਂ ਲਿਖਿਆ, ''ਦੋਸਤੋ ਉਹ ਪਿਤਾ ਖ਼ੁਸ਼ਕਿਸਮਤ ਹੈ, ਜਿਸ ਦਾ ਪੁੱਤਰ ਕਦੇ-ਕਦੇ ਪਿਤਾ ਬਣ ਜਾਂਦਾ ਹੈ ਤੇ ਉਸ ਨੂੰ ਬੱਚੇ ਵਾਂਗ ਪਾਲਦਾ ਹੈ। ਸੰਨੀ ਮੈਨੂੰ ਅਮਰੀਕਾ ਲੈ ਆਇਆ। 'ਗਦਰ 2' ਨੂੰ ਸਫਲ ਤੇ ਬਲਾਕਬਸਟਰ ਬਨਾਉਣ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।''

ਹੋਰ ਪੜ੍ਹੋ: Parineeti Raghav wedding: ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਫੈਨਜ਼ ਨੇ ਨਵ ਵਿਆਹੇ ਜੋੜੇ ਨੂੰ ਦਿੱਤੀਆਂ ਵਧਾਈਆਂ 

ਹਾਲ ਹੀ 'ਚ ਖ਼ਬਰਾਂ ਆਈਆਂ ਸਨ ਕਿ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ। ਹਾਲਾਂਕਿ ਬਾਅਦ 'ਚ ਸੰਨੀ ਦਿਓਲ ਦੇ ਬੁਲਾਰੇ ਨੇ ਕਿਹਾ ਕਿ ਇਹ ਖ਼ਬਰਾਂ ਗ਼ਲਤ ਹਨ। ਉਨ੍ਹਾਂ ਦੱਸਿਆ ਕਿ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਤੇ ਮਾਤਾ ਪ੍ਰਕਾਸ਼ ਕੌਰ ਨਾਲ ਅਮਰੀਕਾ ਦੇ ਦੌਰੇ 'ਤੇ ਗਏ ਹਨ। ਦਿਓਲ ਪਰਿਵਾਰ ਕਰੀਬ ਇੱਕ ਮਹੀਨੇ ਤੱਕ ਅਮਰੀਕਾ 'ਚ ਛੁੱਟੀਆਂ ਦਾ ਆਨੰਦ ਮਾਣੇਗਾ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network