Dharmendra: ਕੀ ਧਰਮਿੰਦਰ ਇਸ ਅਦਾਕਾਰਾ ਨਾਲ ਕਰਵਾਉਣਾ ਚਾਹੁੰਦੇ ਸੀ ਤੀਜਾ ਵਿਆਹ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇੱਕ ਜ਼ਮਾਨੇ 'ਚ ਹਰ ਕਿਸੇ ਦੇ ਦਿਲ 'ਤੇ ਰਾਜ ਕਰਨ ਵਾਲੇ ਬਾਲੀਵੁੱਡ ਦੇ ਹੈਂਡਸਮ ਹੰਕ ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹੇ ਹਨ। ਡ੍ਰੀਮ ਗਰਲ ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਲਈ ਆਪਣਾ ਧਰਮ ਬਦਲਣ ਵਾਲੇ ਧਰਮਿੰਦਰ ਆਪਣੇ ਤੋਂ 27 ਸਾਲ ਛੋਟੀ ਅਦਾਕਾਰ ਦੇ ਪਿਆਰ ਵਿੱਚ ਪੈ ਗਏ ਸਨ ਕੀ ਹੈ ਇਸ ਦੀ ਸੱਚਾਈ ਆਓ ਜਾਣਦੇ ਹਾਂ।

Written by  Entertainment Desk   |  July 05th 2023 02:59 PM  |  Updated: July 05th 2023 02:59 PM

Dharmendra: ਕੀ ਧਰਮਿੰਦਰ ਇਸ ਅਦਾਕਾਰਾ ਨਾਲ ਕਰਵਾਉਣਾ ਚਾਹੁੰਦੇ ਸੀ ਤੀਜਾ ਵਿਆਹ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

Dharmendra News: 80 ਦੇ ਦਹਾਕੇ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਹਿੰਦੀ ਸਿਨੇਮਾ ਦੀਆਂ ਕਈ ਹਿੱਟ ਫਿਲਮਾਂ ਵਿੱਚ ਆਪਣੀ ਬੇਮਿਸਾਲ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ ਤੇ ਅੱਜ ਵੀ ਉਹ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਸ ਨਾਲ ਜੁੜੇ ਹੋਏ ਹਨ। ਹਾਲਾਂਕਿ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਉਨ੍ਹਾਂ ਦੇ ਦੋ ਵਿਆਹਾਂ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਸੀ। 

ਜ਼ਿਕਰਯੋਗ ਹੈ ਕਿ ਜਦੋਂ ਧਰਮਿੰਦਰ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ ਤਾਂ ਉਹ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਚਾਰ ਬੱਚੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨਾਲ ਪਿਆਰ ਹੋ ਗਿਆ। ਕਿਹਾ ਜਾਂਦਾ ਹੈ ਕਿ ਫ਼ਿਲਮ ਡ੍ਰੀਮ ਗਰਲ ਦੇ ਸੈੱਟ ਉੱਤੇ ਹੀ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਪਿਆਰ ਹੋਇਆ ਸੀ।

ਇਹ ਪਿਆਰ ਇਸ ਤਰ੍ਹਾਂ ਪਰਵਾਨ ਚੜ੍ਹਿਆ ਕਿ ਧਰਮਿੰਦਰ ਨੇ ਆਪਣਾ ਧਰਮ ਬਦਲ ਕੇ ਹੇਮਾ ਮਾਲਿਨੀ ਨਾਲ ਵਿਆਹ ਕਰ ਲਿਆ ਅਤੇ ਉਨ੍ਹਾਂ ਨੂੰ ਆਪਣੀ ਦੂਜੀ ਪਤਨੀ ਬਣਾ ਲਿਆ, ਪਰ ਕੀ ਤੁਸੀਂ ਜਾਣਦੇ ਹੋ ਕਿ ਹੇਮਾ ਮਾਲਿਨੀ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਤੋਂ ਬਾਅਦ ਵੀ, ਧਰਮਿੰਦਰ ਦਾ ਦਿਲ ਕਿਸੇ ਹੋਰ ਉੱਤੇ ਆ ਗਿਆ ਸੀ। ਦਰਅਸਲ, ਧਰਮਿੰਦਰ ਨੇ ਅਦਾਕਾਰਾ ਅਨੀਤਾ ਰਾਜ ਨਾਲ ਕਈ ਫਿਲਮਾਂ ਕੀਤੀਆਂ ਸਨ। 

ਅਜਿਹੇ ਕਈ ਚਰਚੇ ਸਨ ਕਿ ਧਰਮਿੰਦਰ ਤੇ ਅਨੀਤਾ ਰਾਜ ਫਿਲਮਾਂ ਵਿੱਚ ਇਕੱਠੇ ਕੰਮ ਕਰਨ ਦੇ ਨਾਲ ਨਾਲ ਇੱਕ ਦੂਜੇ ਦੇ ਕਾਫੀ ਨੇੜੇ ਆ ਗਏ ਸਨ। ਦੋਵਾਂ ਦੇ ਅਫੇਅਰ ਦੀ ਵੀ ਕਾਫੀ ਚਰਚਾ ਸੀ। ਦਿਲਚਸਪ ਗੱਲ ਇਹ ਹੈ ਕਿ ਅਨੀਤਾ ਰਾਜ ਧਰਮਿੰਦਰ ਤੋਂ ਕਰੀਬ 27 ਸਾਲ ਛੋਟੀ ਸੀ। ਸਮੇਂ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਗਿਆ। ਉਨ੍ਹਾਂ ਦਾ ਪਿਆਰ ਇੰਨਾ ਗਹਿਰਾ ਹੋ ਗਿਆ ਕਿ ਧਰਮਿੰਦਰ ਅਕਸਰ ਨਿਰਦੇਸ਼ਕਾਂ ਨੂੰ ਅਨੀਤਾ ਨੂੰ ਆਪਣੇ ਨਾਲ ਕਾਸਟ ਕਰਨ ਦੀ ਗੱਲ ਕਰਦੇ ਸਨ।

ਹਾਲਾਂਕਿ ਦੋਹਾਂ ਦੇ ਸੀਕ੍ਰੇਟ ਰਿਲੇਸ਼ਨਸ਼ਿਪ ਦਾ ਖੁਲਾਸਾ ਉਦੋਂ ਹੋਇਆ ਜਦੋਂ ਹੇਮਾ ਮਾਲਿਨੀ ਨੂੰ ਸੱਚਾਈ ਦਾ ਪਤਾ ਲੱਗਿਆ। ਉਨ੍ਹਾਂ ਨੇ ਧਰਮਿੰਦਰ ਨੂੰ ਉਨ੍ਹਾਂ ਦੇ ਇਨ੍ਹਾਂ ਕੰਮਾਂ ਦੇ ਨਤੀਜਿਆਂ ਬਾਰੇ ਸਖ਼ਤ ਚੇਤਾਵਨੀ ਦਿੱਤੀ, ਜਿਸ ਨਾਲ ਧਰਮਿੰਦਰ ਤੇ ਅਨੀਤਾ ਰਾਜ ਦਾ ਰਿਸ਼ਤਾ ਅੱਗੇ ਨਾਂ ਵੱਧ ਸਕਿਆ। ਧਰਮਿੰਦਰ ਦੇ ਆਖਿਰਕਾਰ ਹੇਮਾ ਮਾਲਿਨੀ ਨਾਲ ਆਪਣੇ ਵਿਆਹ ਨੂੰ ਤਰਜੀਹ ਦੇਣ ਦੀ ਚੋਣ ਕੀਤੀ। ਅਭਿਨੇਤਾ ਨੇ ਆਪਣੇ ਰਿਸ਼ਤੇ ਦੀ ਕੀਮਤ ਨੂੰ ਮਹਿਸੂਸ ਕੀਤਾ ਅਤੇ ਅਨੀਤਾ ਨਾਲ ਆਪਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ।  

ਹੋਰ ਪੜ੍ਹੋ: ਨਵਾਜ਼ੁਦੀਨ ਤੇ ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ 'ਯਾਰ ਕਾ ਸਤਾਇਆ ਹੁਆ ਹੈ' ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਹੈ ਪਸੰਦ 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network