ਅਮਰ ਸਿੰਘ ਚਮਕੀਲਾ ਨੇ ਗੁਜ਼ਾਰੇ ਲਈ ਕੱਪੜਾ ਮਿੱਲ ‘ਚ ਕੀਤੀ ਸੀ ਨੌਕਰੀ, ਚਮਕੀਲਾ ‘ਤੇ ਅਮਰਜੋਤ ਦੇ ਕਤਲ ਦੌਰਾਨ ਅਮਰਜੋਤ ਦੀ ਕੁੱਖ ‘ਚ ਪਲ ਰਹੇ ਬੱਚੇ ਦੀ ਵੀ ਹੋ ਗਈ ਸੀ ਮੌਤ

ਅਮਰ ਸਿੰਘ ਚਮਕੀਲਾ ਨੂੰ ਅੱਜ ਵੀ ਉਨ੍ਹਾਂ ਦੇ ਗੀਤਾਂ ਕਰਕੇ ਜਾਣਿਆ ਜਾਂਦਾ ਹੈ । ਉਨ੍ਹਾਂ ਦੇ ਏੇਨੇਂ ਕੁ ਲਾਈਵ ਸ਼ੋਅ ਅਤੇ ਅਖਾੜੇ ਹੁੰਦੇ ਸਨ ਕਿ ਮਹੀਨਿਆਂ ਬੱਧੀ ਕਈ ਲੋਕਾਂ ਨੂੰ ਉਨ੍ਹਾਂ ਤੋਂ ਸਮਾਂ ਲੈਣ ਦੇ ਲਈ ਉਡੀਕ ਕਰਨੀ ਪੈਂਦੀ ਸੀ ਅਤੇ ਕਈ ਲੋਕਾਂ ਨੂੰ ਤਾਂ ਚਮਕੀਲੇ ਦਾ ਅਖਾੜਾ ਲਗਵਾਉਣ ਦੇ ਲਈ ਕਈ ਵਾਰ ਵਿਆਹ ਤੱਕ ਲੇਟ ਕਰਵਾਉਣੇ ਪਏ ਸਨ ।

Written by  Shaminder   |  May 30th 2023 05:26 PM  |  Updated: May 30th 2023 05:26 PM

ਅਮਰ ਸਿੰਘ ਚਮਕੀਲਾ ਨੇ ਗੁਜ਼ਾਰੇ ਲਈ ਕੱਪੜਾ ਮਿੱਲ ‘ਚ ਕੀਤੀ ਸੀ ਨੌਕਰੀ, ਚਮਕੀਲਾ ‘ਤੇ ਅਮਰਜੋਤ ਦੇ ਕਤਲ ਦੌਰਾਨ ਅਮਰਜੋਤ ਦੀ ਕੁੱਖ ‘ਚ ਪਲ ਰਹੇ ਬੱਚੇ ਦੀ ਵੀ ਹੋ ਗਈ ਸੀ ਮੌਤ

ਅਮਰ ਸਿੰਘ ਚਮਕੀਲਾ (Amar Singh Chamkila) ਦੀ ਜ਼ਿੰਦਗੀ ‘ਤੇ ਬਣੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਚਮਕੀਲਾ’ ਦਾ ਅੱਜ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ । ਇਹ ਟੀਜ਼ਰ ਦਰਸ਼ਕਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ।ਇੱਥੇ ਅਸੀਂ ਗੱਲ ਦਿਲਜੀਤ ਦੋਸਾਂਝ ਦੀ ਫ਼ਿਲਮ ਦੀ ਨਹੀਂ ਬਲਕਿ ਉਸ ਸ਼ਖਸ ਯਾਨੀ ਕਿ ਅਮਰ ਸਿੰਘ ਚਮਕੀਲਾ ਦੀ ਗੱਲ ਕਰਨ ਜਾ ਰਹੇ ਹਾਂ । ਜਿਸ ਦੀ ਜ਼ਿੰਦਗੀ ‘ਤੇ ਇਹ ਫ਼ਿਲਮ ਬਣ ਰਹੀ ਹੈ ।

ਹੋਰ ਪੜ੍ਹੋ :  ਕੁਲਵਿੰਦਰ ਬਿੱਲਾ ਨੇ ਆਪਣੀ ਬੇਬੇ ਦੇ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ, ਗਾਇਕ ਦੀ ਬੇਬੇ ਨੇ ਪਾਈ ਬੁਝਾਰਤ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਨ ਅਮਰ ਸਿੰਘ ਚਮਕੀਲਾ 

ਅਮਰ ਸਿੰਘ ਚਮਕੀਲਾ ਨੂੰ ਅੱਜ ਵੀ ਉਨ੍ਹਾਂ ਦੇ ਗੀਤਾਂ ਕਰਕੇ ਜਾਣਿਆ ਜਾਂਦਾ ਹੈ । ਉਨ੍ਹਾਂ ਦੇ ਏੇਨੇਂ ਕੁ ਲਾਈਵ ਸ਼ੋਅ ਅਤੇ ਅਖਾੜੇ ਹੁੰਦੇ ਸਨ ਕਿ ਮਹੀਨਿਆਂ ਬੱਧੀ ਕਈ ਲੋਕਾਂ ਨੂੰ ਉਨ੍ਹਾਂ ਤੋਂ ਸਮਾਂ ਲੈਣ ਦੇ ਲਈ ਉਡੀਕ ਕਰਨੀ ਪੈਂਦੀ ਸੀ ਅਤੇ ਕਈ ਲੋਕਾਂ ਨੂੰ ਤਾਂ ਚਮਕੀਲੇ ਦਾ ਅਖਾੜਾ ਲਗਵਾਉਣ ਦੇ ਲਈ ਕਈ ਵਾਰ ਵਿਆਹ ਤੱਕ ਲੇਟ ਕਰਵਾਉਣੇ ਪਏ ਸਨ । ਇਸ ‘ਚ ਗੁਰਚੇਤ ਚਿੱਤਰਕਾਰ ਵੀ ਸ਼ਾਮਿਲ ਸਨ । ਜਿਨ੍ਹਾਂ ਨੇ ਆਪਣਾ ਵਿਆਹ ਕਈ ਵਾਰ ਟਾਲਿਆ ਸੀ । ਚਮਕੀਲੇ ਦੀ ਉਸ ਦੌਰ ‘ਚ ਕਿੰਨੀ ਮਸ਼ਹੂਰੀ ਸੀ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਸਾਲ ਦੇ ਤਿੰਨ ਸੌ ਪੈਂਹਠ ਦਿਨਾਂ ਦੀ ਬੁਕਿੰਗ ਹੋਈ ਰਹਿੰਦੀ ਸੀ ।

ਅਮਰ ਸਿੰਘ ਚਮਕੀਲਾ ਨੂੰ ਸੀ ਗਾਉਣ ਦਾ ਸ਼ੌਂਕ

ਅਮਰ ਸਿੰਘ ਚਮਕੀਲਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਹ ਆਪਣੇ ਗੀਤ ਖੁਦ ਹੀ ਲਿਖਦੇ ਹੁੰਦੇ ਸਨ । ਉਨ੍ਹਾਂ ਨੂੰ ਹਾਰਮੋਨੀਅਮ ਵਜਾਉਣਾ ਸਿੱਖਿਆ ਅਤੇ ਇੱਕ ਦਿਨ ਉਹ ਸੁਰਿੰਦਰ ਛਿੰਦਾ ਕੋਲ ਗਾਇਕੀ ਦੇ ਗੁਰ ਸਿੱਖਣ ਦੇ ਲਈ ਪਹੁੰਚ ਗਏ । ਸੁਰਿੰਦਰ ਛਿੰਦਾ ਨੇ ਵੀ ਅਮਰ ਸਿੰਘ ਚਮਕੀਲਾ ਦੇ ਹੁਨਰ ਨੂੰ ਪਛਾਣਿਆ ਅਤੇ ਗਾਇਕੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਸੀ । ਗਾਇਕੀ ਦੇ ਨਾਲ-ਨਾਲ ਅਮਰ ਸਿੰਘ ਚਮਕੀਲਾ ਨੂੰ  ਲਿਖਣ ਦਾ ਵੀ ਸ਼ੌਂਕ ਸੀ ਤੇ ਜ਼ਿਆਦਾਤਰ ਉਹ ਆਪਣੇ ਲਿਖੇ ਗੀਤ ਹੀ ਗਾਉਂਦੇ ਸਨ । ਉਨ੍ਹਾਂ ਦੇ ਲਿਖੇ ਗੀਤ ਸੁਰਿੰਦਰ ਛਿੰਦਾ ਨੇ ਵੀ ਗਾਏ ਸਨ ।

ਪਰ ਸਿਰਫ ਗੀਤਕਾਰੀ ਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਸੀ । ਜਿਸ ਕਾਰਨ ਚਮਕੀਲਾ ਨੇ ਆਰਥਿਕ ਤੰਗੀ ਦੇ ਚੱਲਦਿਆਂ ਕੱਪੜਾ ਮਿੱਲ ‘ਚ ਵੀ ਕੰਮ ਕੀਤਾ ਸੀ । ਕੱਪੜਾ ਮਿੱਲ ‘ਚ ਕੰਮ ਕਰਨ ਦੇ ਦੌਰਾਨ ਉਨ੍ਹਾਂ ਨੇ ਆਪਣੀ ਗਾਇਕੀ ਦੇ ਸ਼ੌਂਕ ਨੂੰ ਵੀ ਜਾਰੀ ਰੱਖਿਆ ਅਤੇ ਆਖਿਰਕਾਰ ਗਾਇਕੀ ਦੇ ਖੇਤਰ ‘ਚ ਮੁਕਾਮ ਹਾਸਲ ਕਰਨ ‘ਚ ਕਾਮਯਾਬ ਰਹੇ । ਉਨ੍ਹਾਂ ਦੇ ਗੀਤਾਂ ‘ਚ ਐਕਸਟਰਾ ਮੈਰੀਟਲ ਅਫੇਅਰ ਅਤੇ ਹੋਰ ਕਈ ਮੁੱਦਿਆਂ ਨੂੰ ਉਠਾਇਆ ਗਿਆ ਅਤੇ ਲੋਕਾਂ ਨੂੰ ਉਨ੍ਹਾਂ ਦੇ ਇਹ ਗੀਤ ਬਹੁਤ ਪਸੰਦ ਵੀ ਆਏ ।

8 ਮਾਰਚ 1988 ਨੂੰ ਕੀਤਾ ਗਿਆ ਕਤਲ 

ਅਮਰ ਸਿੰਘ ਚਮਕੀਲਾ ਨੇ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਖ਼ਾਸ ਜਗ੍ਹਾ ਬਣਾਈ ਸੀ । ਦਸ ਸਾਲਾਂ ਦੇ ਕਰੀਅਰ ‘ਚ ਉਨ੍ਹਾਂ ਨੇ ਦੌਲਤ ਸ਼ੌਹਰਤ ਕਮਾ ਲਈ ਸੀ। ਜਿਸ ਨੂੰ ਕਮਾਉਣ ਦੇ ਲਈ ਉਮਰਾਂ ਬੀਤ ਜਾਂਦੀਆਂ ਨੇ ਪਰ ਚਮਕੀਲਾ ਨੇ ਆਪਣੇ ਦਸ ਸਾਲਾਂ ਦੇ ਕਰੀਅਰ ‘ਚ ਉਹ ਸਭ ਕੁਝ ਹਾਸਲ ਕਰ ਲਿਆ ਸੀ । ਇਸੇ ਤਰ੍ਹਾਂ ਆਪਣੇ ਇੱਕ ਲਾਈਵ ਸ਼ੋਅ ਦੇ ਲਈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਪੰਜਾਬ ਦੇ ਮੇਹਸਾਮਪੁਰ ‘ਚ ਪਰਫਾਰਮ ਕਰਨ ਦੇ ਲਈ ਜਾ ਰਹੇ ਸਨ। ਪਰ ਇਸੇ ਦੌਰਾਨ ਕੁਝ ਹਥਿਆਰਬੰਦ ਲੋਕਾਂ ਨੇ ਦੋਵਾਂ ‘ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਦੋਵਾਂ ਦੀ ਮੌਤ ਹੋ ਗਈ । ਅਮਰਜੋਤ ਉਸ ਸਮੇਂ ਗਰਭਵਤੀ ਸੀ ਅਤੇ ਉਸ ਦੀ ਮੌਤ ਕਾਰਨ ਉਸ ਦੇ ਪੇਟ ‘ਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network