ਪ੍ਰਸਿੱਧ ਅਦਾਕਾਰ ਮਨੋਬਾਲਾ ਦਾ ਦਿਹਾਂਤ, ਜਿਗਰ ਦੀ ਬੀਮਾਰੀ ਦੇ ਨਾਲ ਸਨ ਪੀੜਤ

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆਈ ਹੈ ਕਿ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਮਨੋਬਾਲਾ ਦਾ ਦਿਹਾਂਤ ਹੋ ਗਿਆ ਹੈ ।ਉਨ੍ਹਾਂ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Written by  Shaminder   |  May 04th 2023 10:04 AM  |  Updated: May 04th 2023 10:04 AM

ਪ੍ਰਸਿੱਧ ਅਦਾਕਾਰ ਮਨੋਬਾਲਾ ਦਾ ਦਿਹਾਂਤ, ਜਿਗਰ ਦੀ ਬੀਮਾਰੀ ਦੇ ਨਾਲ ਸਨ ਪੀੜਤ

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖਬਰ ਸਾਹਮਣੇ ਆਈ ਹੈ ਕਿ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਮਨੋਬਾਲਾ (Manobala) ਦਾ ਦਿਹਾਂਤ (Death)ਹੋ ਗਿਆ ਹੈ ।ਉਨ੍ਹਾਂ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਉਨ੍ਹਾਂ ਦਾ ਦਿਹਾਂਤ ਤਿੰਨ ਮਈ ਨੂੰ ਹੋਇਆ ਹੈ ਅਤੇ ਉਹ ਜਿਗਰ ਦੀ ਬੀਮਾਰੀ ਦੇ ਨਾਲ ਪੀੜਤ ਸਨ । 

ਹੋਰ ਪੜ੍ਹੋ : ਸੋਨਮ ਬਾਜਵਾ ਨੇ ਕਰਣ ਜੌਹਰ ‘ਤੇ ਭਰਾ ਭਤੀਜਾਵਾਦ ਦੇ ਲਗਾਏ ਇਲਜ਼ਾਮ, ਕਿਹਾ 'ਉਨ੍ਹਾਂ ਘਰ ਜਾ ਕੇ ਆਡੀਸ਼ਨ ਨਹੀਂ ਦੇ ਸਕਦੀ'

ਟਾਲੀਵੁੱਡ ਇੰਡਸਟਰੀ ਦਾ ਵੱਡਾ ਨਾਂਅ ਸੀ ਮਨੋਬਾਲਾ

ਮਨੋਬਾਲਾ ਨੇ ਸਾਊਥ ਇੰਡਸਟਰੀ ਨੂੰ ਕਈ ਵੱਡੀਆਂ ਫਿਲਮਾਂ ਦਿੱਤੀਆਂ ਸਨ । ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਨੌ ਸੌ ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਨ੍ਹਾਂ ਦੀਆਂ ਫ਼ਿਲਮਾਂ ‘ਚ ਰਜਨੀਕਾਂਤ ਸਟਾਰਰ ਫ਼ਿਲਮ ਮੱਲੂ ਵੇਟੀ ਮਾਈਨਰ ਸਣੇ ਕਈ ਸ਼ਾਨਦਾਰ ਫ਼ਿਲਮਾਂ ਸ਼ਾਮਿਲ ਹਨ ।ਦੱਸਿਆ ਜਾ ਰਿਹਾ ਹੈ ਕਿ ਮਨੋਬਾਲਾ ਨੂੰ ਸਿਗਰੇਟ ਪੀਣ ਦੀ ਬਹੁਤ ਜ਼ਿਆਦਾ ਆਦਤ ਸੀ।

ਉਹ ਇੱਕ ਦਿਨ ‘ਚ ਕਈ-ਕਈ ਸਿਗਰੇਟ ਪੀ ਜਾਂਦੇ ਸਨ । ਇੱਕ ਇੰਟਰਵਿਊ ਦੇ ਦੌਰਾਨ ਅਦਾਕਾਰ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ । ਉਨ੍ਹਾਂ ਨੇ ਕਿਹਾ ਸੀ ਕਿ  ਸਿਗਰੇਟ ਦੀ ਇਸ ਆਦਤ ਦੇ ਕਾਰਨ ਕਈਆਂ ਲੋਕਾਂ ਨੇ ਉਨ੍ਹਾਂ ਨੂੰ ਚਿਮਨੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ ।

ਨਿਰਦੇਸ਼ਨ ਦੇ ਦਿਨਾਂ ਦੇ ਦੌਰਾਨ ਉਹ ਦਿਨ ‘ਚ  200 ਦੇ ਕਰੀਬ ਸਿਗਰੇਟ ਪੀ ਜਾਂਦੇ ਸਨ । ਪਰ ਡਾਕਟਰਾਂ ਨੇ ਜਦੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿਤਾਵਨੀ ਦਿੱਤੀ ਤਾਂ ਕਿਤੇ ਜਾ ਕੇ ਉਨ੍ਹਾਂ ਨੇ ਆਪਣੀ ਸਿਗਰੇਟ ਪੀਣ ਦੀ ਆਦਤ ਨੂੰ ਛੱਡਿਆ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network