Trending:
ਦਿਲ ਦਾ ਦੌਰਾ ਪੈਣ ਕਾਰਨ ਸਾਬਕਾ ਮਿਸਟਰ ਇੰਡੀਆ ਪ੍ਰੇਮਰਾਜ ਅਰੋੜਾ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਵੈਭਵੀ ਉਪਾਧਿਆਏ ਅਤੇ ਨਿਤੀਸ਼ ਪਾਂਡੇ ਦੀ ਮੌਤ ਦੇ ਗਮ ਤੋਂ ਮਨੋਰੰਜਨ ਜਗਤ ਉੱਭਰ ਵੀ ਨਹੀਂ ਸੀ ਪਾਇਆ ਕਿ ਇੱਕ ਹੋਰ ਖ਼ਬਰ ਨੇ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਖਬਰ ਹੈ ਕਿ ਸਾਬਕਾ ਮਿਸਟਰ ਇੰਡੀਆ ਪ੍ਰੇਮਰਾਜ ਅਰੋੜਾ (Premraj Arora)ਦਾ ਦਿਹਾਂਤ (Death)ਹੋ ਗਿਆ ਹੈ ।
_4423193814ccbca8b9adbc557d17a9e5_1280X720.webp)
ਹੋਰ ਪੜ੍ਹੋ: ਸਲਮਾਨ ਖ਼ਾਨ ਦੇ ਬਾਡੀਗਾਰਡ ਨੇ ਅਦਾਕਾਰ ਵਿੱਕੀ ਕੌਸ਼ਲ ਨੂੰ ਮਾਰਿਆ ਧੱਕਾ, ਵੀਡੀਓ ਹੋ ਰਿਹਾ ਵਾਇਰਲ
ਉਸ ਦੀ ਲਾਸ਼ ਵਾਸ਼ਰੂਮ ਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮਰਾਜ ਅਰੋੜਾ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨਾ ਹੋਇਆ ਹੈ ।
ਵਰਕ ਆਊਟ ਤੋਂ ਬਾਅਦ ਗਏ ਸੀ ਬਾਥਰੂਮ
ਦੱਸਿਆ ਜਾ ਰਿਹਾ ਹੈ ਕਿ ਪ੍ਰੇਮਰਾਜ ਅਰੋੜਾ ਵਰਕ ਆਊਟ ਕਰਨ ਤੋਂ ਬਾਅਦ ਬਾਥਰੂਮ ‘ਚ ਗਏ ਸਨ । ਪਰ ਕਾਫੀ ਦੇਰ ਤੱਕ ਉਹ ਬਾਥਰੂਮ ਚੋਂ ਬਾਹਰ ਨਹੀਂ ਆਏ।ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਂਚ ਕੀਤੀ ਗਈ ।ਜਿਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ।
_160edeb9f8c79dc295367686322b6cbb_1280X720.webp)
ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਨੇ ੨੦੧੪ ‘ਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ ।ਪ੍ਰੇਮਰਾਜ ਅਰੋੜਾ ਦੋ ਧੀਆਂ ਅਤੇ ਪਤਨੀ ਛੱਡ ਗਏ ਹਨ ।ਉਨ੍ਹਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ।
- PTC PUNJABI