ਹਾਲੀਵੁੱਡ ਇੰਡਸਟਰੀ ਵੀ ਸਿੱਧੂ ਮੂਸੇਵਾਲਾ ਦੀ ਫੈਨ, ਆਫੀਸ਼ੀਅਲ ਪੇਜ ‘ਤੇ ਸਾਂਝੀ ਕੀਤੀ ਗਾਇਕ ਦੇ ਬਚਪਨ ਦੀ ਤਸਵੀਰ
ਸਿੱਧੂ ਮੂਸੇਵਾਲਾ (Sidhu Moose wala)ਅਜਿਹਾ ਗਾਇਕ ਸੀ । ਜਿਸ ਨੇ ਆਪਣੀ ਗਾਇਕੀ ਦੇ ਨਾਲ ਬਹੁਤ ਹੀ ਘੱਟ ਸਮੇਂ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ । ਦੇਸ਼ ਹੀ ਨਹੀਂ ਦੁਨੀਆ ਦੇ ਹਰ ਕੋਨੇ ‘ਚ ਉਸ ਦੇ ਫੈਨਸ ਹਨ ਅਤੇ ਸੋਸ਼ਲ ਮੀਡੀਆ ‘ਤੇ ਤਾਂ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਂਅ’ ਰਿਲੀਜ਼, ਵਾਕਏ ਹੀ ਹਰ ਗਲੀ ਮੋੜ ਛਾਇਆ ਸਿੱਧੂ ਮੂਸੇਵਾਲਾ
ਜਿਸ ਸ਼ੌਹਰਤ ਨੂੰ ਪਾਉਣ ਦੇ ਲਈ ਲੋਕਾਂ ਨੂੰ ਮੁੱਦਤਾਂ ਲੱਗ ਜਾਂਦੀਆਂ ਹਨ, ਉਸ ਮੁਕਾਮ ਨੂੰ ਸਿੱਧੂ ਮੂਸੇਵਾਲਾ ਨੇ ਕੁਝ ਕੁ ਸਾਲਾਂ ਦੇ ਕਰੀਅਰ ਦੌਰਾਨ ਪਾ ਲਿਆ ਸੀ । ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਅਤੇ ਹਾਲੀਵੁੱਡ ਤੱਕ ਉਸ ਦੀਆਂ ਗੱਲਾਂ ਹੁੰਦੀਆਂ ਹਨ ।
ਹਾਲੀਵੁੱਡ ਇੰਡਸਟਰੀ ਨੇ ਸਾਂਝੀ ਕੀਤੀ ਸਿੱਧੂ ਮੂਸੇਵਾਲਾ ਦੇ ਬਚਪਨ ਦੀ ਤਸਵੀਰ
ਸਿੱਧੂ ਮੂਸੇਵਾਲਾ ਦੀ ਹਾਲੀਵੁੱਡ ਇੰਡਸਟਰੀ ਵੀ ਵੱਡੀ ਫੈਨ ਰਹੀ ਹੈ । ਇੰਡਸਟਰੀ ਦੇ ਆਫੀਸ਼ੀਅਲ ਪੇਜ ‘ਤੇ ਸਿੱਧੂ ਮੂਸੇਵਾਲਾ ਦੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ । ਜਿਸ ‘ਚ ਸਿੱਧੂ ਮੂਸੇਵਾਲਾ ਬਹੁਤ ਹੀ ਕਿਊਟ ਦਿਖਾਈ ਦੇ ਰਿਹਾ ਹੈ । ਪੇਜ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਗੈੱਸ ਹੂ’ ।ਜਿਸ ‘ਤੇ ਦੁਨੀਆ ਭਰ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਦੇ ਰਿਐਕਸ਼ਨ ਆ ਰਹੇ ਹਨ ।
ਸਿੱਧੂ ਮੂਸੇਵਾਲਾ ਦਾ ਬੀਤੇ ਸਾਲ 29ਮਈ ਨੂੰ ਕੀਤਾ ਗਿਆ ਸੀ ਕਤਲ
ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਦੁਨੀਆ ਭਰ ‘ਚ ਉਸ ਦੇ ਪ੍ਰਸ਼ੰਸਕਾਂ ਵੱਲੋਂ ਸੋਗ ਜਤਾਇਆ ਗਿਆ ਹੈ । ਹਾਲ ਹੀ ‘ਚ 12 ਮਾਰਚ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਉਸ ਦੀ ਪਹਿਲੀ ਬਰਸੀ ਮਨਾਈ ਹੈ । ਪਰ ਸਿੱਧੂ ਦੇ ਮਾਪਿਆਂ ਨੂੰ ਇਨਸਾਫ ਦੀ ਉਡੀਕ ਹੈ । ਆਪਣੇ ਪੁੱਤਰ ਦੇ ਕਾਤਲਾਂ ਨੂੰ ਉਹ ਸਜ਼ਾ ਦਿਵਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ ।
- PTC PUNJABI