ਜੈਸਮੀਨ ਜੱਸੀ ਨੇ ਆਪਣੀ ਧੀ ਦੇ ਨਾਲ ਬਣਾਇਆ ਗੀਤ ‘ਤੇ ਡਾਂਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਜੈਸਮੀਨ ਜੱਸੀ (Jaismeen Jassi) ਅਤੇ ਦੀਪ ਢਿੱਲੋਂ ਦੀ ਧੀ (Daughter) ਕਾਫੀ ਵੱਡੀ ਹੋ ਗਈ ਹੈ । ਜਿਸ ਦੇ ਨਾਲ ਦੋਵੇਂ ਜਣੇ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਗਾਇਕਾ ਜੈਸਮੀਨ ਜੱਸੀ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਧੀ ਗੁਣਤਾਸ ਦੇ ਨਾਲ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਕੀ ਰਾਘਵ ਚੱਢਾ ਨੂੰ ਡੇਟ ਕਰ ਰਹੀ ਹੈ ਅਦਾਕਾਰਾ ਪਰੀਣੀਤੀ ਚੋਪੜਾ ? ਰਾਘਵ ਚੱਢਾ ਦੇ ਨਾਲ ਰੈਸਟੋਰੈਂਟ ਦੇ ਬਾਹਰ ਆਈ ਨਜ਼ਰ
‘ਅਮਲੀ’ ਗੀਤ ‘ਤੇ ਬਿਖੇਰੇ ਰੰਗ
ਜੈਸਮੀਨ ਜੱਸੀ ਆਪਣੀ ਧੀ ਦੇ ਨਾਲ ‘ਅਮਲੀ’ ਗੀਤ ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ । ਜੈਮਸੀਨ ਜੱਸੀ ਅਤੇ ਉਨ੍ਹਾਂ ਦੀ ਧੀ ਦੇ ਇਸ ਅੰਦਾਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ।
ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਦਿੱਤੇ ਕਈ ਹਿੱਟ ਗੀਤ
ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਦੋਵਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੋਵੇਂ ਇੱਕਠੇ ਗਾਉਂਦੇ ਸਨ ਅਤੇ ਇਸੇ ਦੌਰਾਨ ਦੋਵਾਂ ਦੀ ਆਪਸ ‘ਚ ਵਧੀਆ ਬਾਂਡਿੰਗ ਸੀ।
ਦੋਵਾਂ ਨੇ ਇੱਕ ਦੂਜੇ ਨੂੰ ਪ੍ਰੋਫੈਸ਼ਨ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ‘ਚ ਵੀ ਹਮਸਫਰ ਬਣਾ ਲਿਆ ।ਹੁਣ ਇਸ ਜੋੜੀ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ । ਪੁੱਤਰ ਦਾ ਜਨਮ ਇੱਕ ਸਾਲ ਪਹਿਲਾਂ ਹੋਇਆ ਸੀ। ਜਿਸ ਦਾ ਹਾਲ ਹੀ ‘ਚ ਜੋੜੀ ਨੇ ਪਹਿਲਾ ਜਨਮ ਦਿਨ ਮਨਾਇਆ ਹੈ ।
- PTC PUNJABI