ਜੱਸੀ ਗਿੱਲ ਨੇ ਆਪਣੀ ਪਤਨੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਜੱਸੀ ਗਿੱਲ ਨੇ ਆਪਣੀ ਪਤਨੀ ਦੇ ਨਾਲ ਪਹਿਲੀ ਵਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹਨ ਜੋ ਕਿ ਇੱਕ ਰੀਲ ਦੇ ਰੂਪ ‘ਚ ਤਿਆਰ ਕੀਤਾ ਗਿਆ ਵੀਡੀਓ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਾਰੇ ਜੱਸੀਆਂ ਦੀ ਖ਼ਾਸ ਰਿਕਵੈਸਟ ‘ਤੇ ਇਹ ਰੀਲ ਮੈਂ ਆਪਣੀ ਸਾਉਲ ਮੇਟ ਦੇ ਨਾਲ ‘ਸਾਉਲਮੇਟ’ ਗੀਤ ‘ਤੇ ਬਣਾਈ ਹੈ ।

Written by  Shaminder   |  November 23rd 2023 11:16 AM  |  Updated: November 23rd 2023 11:16 AM

ਜੱਸੀ ਗਿੱਲ ਨੇ ਆਪਣੀ ਪਤਨੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਜੱਸੀ ਗਿੱਲ (Jassie Gill) ਨੇ ਆਪਣੀ ਪਤਨੀ ਦੇ ਨਾਲ ਪਹਿਲੀ ਵਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹਨ ਜੋ ਕਿ ਇੱਕ ਰੀਲ ਦੇ ਰੂਪ ‘ਚ ਤਿਆਰ ਕੀਤਾ ਗਿਆ ਵੀਡੀਓ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਸਾਰੇ ਜੱਸੀਆਂ ਦੀ ਖ਼ਾਸ ਰਿਕਵੈਸਟ ‘ਤੇ ਇਹ ਰੀਲ ਮੈਂ ਆਪਣੀ ਸਾਉਲ ਮੇਟ ਦੇ ਨਾਲ ‘ਸਾਉਲਮੇਟ’ ਗੀਤ ‘ਤੇ ਬਣਾਈ ਹੈ ।

ਹੋਰ ਪੜ੍ਹੋ :  22 ਸਾਲ ਦੀ ਹੋਈ ਜੈਜ਼ੀ ਬੀ ਦੀ ਧੀ, ਗਾਇਕ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ

ਇਸ ਵੀਡੀਓ ‘ਚ ਦੋਵਾਂ ਦੇ ਵਿਆਹ ਸਮੇਂ ਲਈਆਂ ਗਈਆਂ ਤਸਵੀਰਾਂ ਦੇ ਪੋਜ਼ ਹਨ । ਜੱਸੀ ਗਿੱਲ ਦੋ ਬੱਚਿਆਂ ਦੇ ਪਿਤਾ ਬਣ ਚੁੱਕੇ ਹਨ । ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਧੀ ਹੈ । 

ਜੱਸੀ ਗਿੱਲ ਨੇ ਬਤੌਰ ਗਾਇਕ ਕੀਤੀ ਸ਼ੁਰੂਆਤ

 ਜੱਸੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਗਾਇਕ ਨੇ ਫ਼ਿਲਮਾਂ ‘ਚ ਵੀ ਅਦਾਕਾਰੀ ਕੀਤੀ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਉਹ ਬਾਲੀਵੁੱਡ ਫ਼ਿਲਮ ‘ਪੰਗਾ’ ਸਣੇ ਕਈ ਫ਼ਿਲਮਾਂ ਕਰ ਚੁੱਕੇ ਹਨ । ਇਨ੍ਹੀਂ ਦਿਨੀਂ ਉਹ ਜਯਾ ਕਿਸ਼ੋਰੀ ਜੀ ਦੇ ਨਾਲ ਆਪਣੇ ਕਿਸੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਚਰਚਾ ‘ਚ ਹਨ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਵੀ ਉਹ ਦਿਖਾਈ ਦੇਣਗੇ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network