ਜਸਵਿੰਦਰ ਭੱਲਾ ਦੇ ਪੁੱਤਰ ਨੇ ਮਾਂ ਨਾਲ ਕੀਤਾ ਇਸ ਤਰ੍ਹਾਂ ਦਾ ਸਲੂਕ, ਜਸਵਿੰਦਰ ਭੱਲਾ ਨੇ ਪੁੱਤਰ ਪੁਖਰਾਜ ਨੂੰ ਝਿੜਕਿਆ

ਪੁਖਰਾਜ ਨੂੰ ਵੇਖ ਕੇ ਉਸ ਦੀ ਮਾਂ ਕਹਿੰਦੀ ਹੈ ਕਿ ਆ ਗਿਆ ਪੁਖਰਾਜ ਕਰੋ ਗੱਲ…ਜਿਸ ‘ਤੇ ਜਸਵਿੰਦਰ ਭੱਲਾ ਕਹਿੰਦੇ ਹਨ ਕਿ ਤੈਨੂੰ ਪਾਲ ਪੋਸ ਕੇ ਏਨਾਂ ਵੱਡਾ ਇਸੇ ਲਈ ਕੀਤਾ ਸੀ ਕਿ ਤੂੰ ਵੱਡਾ ਹੋ ਕੇ ਮਾਂ ਦੇ ਬਰਾਬਰ ਬੋਲੇ ਤੇ ਉੱਚੀ ਆਵਾਜ਼ ‘ਚ ਉਸ ਦੇ ਨਾਲ ਗੱਲ ਕਰੇਂ।

Written by  Shaminder   |  May 15th 2023 11:03 AM  |  Updated: May 15th 2023 11:04 AM

ਜਸਵਿੰਦਰ ਭੱਲਾ ਦੇ ਪੁੱਤਰ ਨੇ ਮਾਂ ਨਾਲ ਕੀਤਾ ਇਸ ਤਰ੍ਹਾਂ ਦਾ ਸਲੂਕ, ਜਸਵਿੰਦਰ ਭੱਲਾ ਨੇ ਪੁੱਤਰ ਪੁਖਰਾਜ ਨੂੰ ਝਿੜਕਿਆ

ਜਸਵਿੰਦਰ ਭੱਲਾ (Jaswinder Bhalla) ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਜਸਵਿੰਦਰ ਭੱਲਾ ਆਪਣੀ ਪਤਨੀ ਦੇ ਨਾਲ ਬੈਠੇ ਟੀਵੀ ਵੇਖ ਰਹੇ ਹਨ । ਇਸੇ ਦੌਰਾਨ ਉਨ੍ਹਾਂ ਦਾ ਪੁੱਤਰ ਪੁਖਰਾਜ ਭੱਲਾ ਅੰਦਰ ਆ ਜਾਂਦਾ ਹੈ । ਪੁਖਰਾਜ ਨੂੰ ਵੇਖ ਕੇ ਉਸ ਦੀ ਮਾਂ ਕਹਿੰਦੀ ਹੈ ਕਿ ਆ ਗਿਆ ਪੁਖਰਾਜ ਕਰੋ ਗੱਲ…ਜਿਸ ‘ਤੇ ਜਸਵਿੰਦਰ ਭੱਲਾ ਕਹਿੰਦੇ ਹਨ ਕਿ ਤੈਨੂੰ ਪਾਲ ਪੋਸ ਕੇ ਏਨਾਂ ਵੱਡਾ ਇਸੇ ਲਈ ਕੀਤਾ ਸੀ ਕਿ ਤੂੰ ਵੱਡਾ ਹੋ ਕੇ ਮਾਂ ਦੇ ਬਰਾਬਰ ਬੋਲੇ ਤੇ ਉੱਚੀ ਆਵਾਜ਼ ‘ਚ ਉਸ ਦੇ ਨਾਲ ਗੱਲ ਕਰੇਂ।

ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਅਫਸਾਨਾ ਖ਼ਾਨ ਨੇ ਆਪਣੀਆਂ ਮਾਂਵਾਂ ਦੇ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਮਾਂ ਲਈ ਲਿਖੇ ਭਾਵੁਕ ਸੁਨੇਹੇ

ਇਸ ‘ਤੇ ਖੁਪਰਾਜ ਭੱਲਾ ਹੱਸ ਕੇ ਕਹਿੰਦਾ ਹੈ ਕਿ ਓਹ ਨਹੀਂ ਨਹੀਂ ਡੈਡ ਅਜਿਹਾ ਕੁਝ ਨਹੀਂ ਹੈ । ਉਹ ਤਾਂ ਤੁਸੀਂ ਹੀ ਮੈਨੂੰ ਕਹਿ ਰਹੇ ਸੀ ਨਾ ਕਿ ਬੇਟੇ ਕੁਝ ਅਜਿਹਾ ਕੰਮ ਕਰਕੇ ਦਿਖਾ ਜੋ ਮੈਂ ਜ਼ਿੰਦਗੀ ‘ਚ ਕਦੇ ਨਾ ਕਰ ਸਕਿਆ ਹੋਵਾਂ। ਜਿਸ ‘ਤੇ ਜਸਵਿੰਦਰ ਭੱਲਾ ਕੱਚੇ ਜਿਹੇ ਹੋ ਜਾਂਦੇ ਹਨ ਅਤੇ ਉੱਥੋਂ ਚਲੇ ਜਾਂਦੇ ਹਨ’।   

ਜਸਵਿੰਦਰ ਭੱਲਾ ਦਾ ਪੁੱਤਰ ਵੀ ਹੈ ਵਧੀਆ ਅਦਾਕਾਰ 

ਜਸਵਿੰਦਰ ਭੱਲਾ ਜਿੱਥੇ ਖੁਦ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉੱਥੇ ਹੀ ਪੁਖਰਾਜ ਭੱਲਾ ਵੀ ਵਧੀਆ ਅਦਾਕਾਰ ਹਨ । ਉਨ੍ਹਾਂ ਨੂੰ ਪਛਾਣ ਮਿਲੀ ਸੀ ‘ਯਾਰ ਜਿਗਰੀ ਕਸੂਤੀ ਡਿਗਰੀ’ ਇਸ ਤੋਂ ਇਲਾਵਾ ਪੁਖਰਾਜ ਭੱਲਾ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।

ਜਿਸ ‘ਚ ‘ਉਡੀਕਾਂ ਤੇਰੀਆਂ’, ‘ਮਾਹੀ ਮੇਰਾ ਨਿੱਕਾ ਜਿਹਾ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।ਜਸਵਿੰਦਰ ਭੱਲਾ ਤੋਂ ਬਗੈਰ ਤਾਂ ਕੋਈ ਵੀ ਫ਼ਿਲਮ ਅਧੂਰੀ ਜਿਹੀ ਲੱਗਦੀ ਹੈ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network