Kapil Sharma: ਕਪਿਲ ਸ਼ਰਮਾ ਨੇ ਰਾਮਨਵਮੀ 'ਤੇ ਆਪਣੀ ਆਵਾਜ਼ 'ਚ ਸਾਂਝਾ ਕੀਤਾ ਸੁੰਦਰਕਾਂਡ ਪਾਠ ਦਾ ਆਡੀਓ, ਅਦਾਕਾਰ ਦੇ ਟੈਲੇਂਟ ਦੇ ਮੁਰੀਦ ਹੋਏ ਫੈਨਜ਼
Kapil Sharma sang Sundarkand: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਮਲਟੀ ਟੈਲੇਂਟਿਡ ਕਲਾਕਾਰ ਹਨ, ਇਸ 'ਚ ਕੋਈ ਸ਼ੱਕ ਨਹੀਂ ਹੈ। ਕਪਿਲ ਸ਼ਰਮਾ ਇੱਕ ਚੰਗੇ ਕਾਮੇਡੀਅਨ, ਅਦਾਕਾਰ ਤੇ ਚੰਗੇ ਗਾਇਕ ਵੀ ਹਨ। ਇੱਕ ਵਾਰ ਫਿਰ ਤੋਂ ਕਪਿਲ ਨੇ ਖ਼ੁਦ ਦੇ ਚੰਗੇ ਗਾਇਕ ਹੋਣ ਦਾ ਸਬੂਤ ਦਿੰਦੇ ਹੋਏ ਇੱਕ ਧਾਰਮਿਕ ਆਡੀਓ ਸਾਂਝਾ ਕੀਤਾ ਹੈ, ਜਿਸ ਨੂੰ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਕਪਿਲ ਸ਼ਰਮਾ ਟੀਵੀ ਸਕ੍ਰੀਨ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੀ ਹੋਈ ਹਰ ਅਪਡੇਟ ਸਾਂਝੀ ਕਰਦੇ ਹਨ।
ਹਾਲ ਹੀ 'ਚ ਕਪਿਲ ਸ਼ਰਮਾ ਨੇ ਰਾਮਨਵਮੀ ਦੇ ਮੌਕੇ ਕਪਿਲ ਸ਼ਰਮਾ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਟਵੀਟ ਸਾਂਝਾ ਕੀਤਾ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਦਰਅਸਲ ਕਪਿਲ ਨੇ ਆਪਣੇ ਇਸ ਟਵੀਟ ਦੇ ਵਿੱਚ ਇੱਕ ਆਡੀਓ ਸ਼ੇਅਰ ਕੀਤੀ ਸੀਟ। ਜਿਸ ਵਿੱਚ ਉਹ ਸੁੰਦਰਕਾਂਡ ਦਾ ਪਾਠ ਗਾ ਰਹੇ ਹਨ। ਜੀ ਹਾਂ ਕਾਮੇਡੀਅਨ ਨੇ ਇਹ ਧਾਰਮਿਕ ਪਾਠ ਆਪਣੀ ਆਵਾਜ਼ ਵਿੱਚ ਰਾਮਨਵਮੀ ਦੇ ਖ਼ਾਸ ਮੌਕੇ 'ਤੇ ਫੈਨਜ਼ ਲਈ ਪੇਸ਼ ਕੀਤਾ ਹੈ।
On the auspicious day of Ram Navami Feeling blessed to be singing Sundarkand based on the first-ever Hindi translation of Shri Ramcharitmanas by Dr. Dheeraj Bhatnagar. Buy Shri Ramcharitmas on @ghargharram @Bookscape_reads #JaiShriRam ???? pic.twitter.com/GcHn1VSSnb
— Kapil Sharma (@KapilSharmaK9) March 30, 2023
ਪ੍ਰਸ਼ੰਸਕਾਂ ਨੇ ਕਪਿਲ ਦੀ ਗਾਇਕੀ ਦੀ ਤਾਰੀਫ ਕੀਤੀ ਹੈ। ਲੋਕ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਦੇਖੇ ਗਏ। ਕਪਿਲ ਦੀ ਆਵਾਜ਼ ਦੀ ਤਾਰੀਫ ਕਰਦੇ ਹੋਏ ਵਿਅਕਤੀ ਨੇ ਲਿਖਿਆ- ਕਮਾਲ ਦੀ ਆਵਾਜ਼ ਸਰ। ਮੈਂ ਤੁਹਾਡੀ ਕਾਮੇਡੀ ਅਤੇ ਆਵਾਜ਼ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਰਾਮਨਵਮੀ 'ਤੇ ਸੁੰਦਰਕਾਂਡ ਪਾਠ ਨੂੰ ਤੁਹਾਡੀ ਆਵਾਜ਼ ਵਿੱਚ ਸੁਨਣਾ ਇੱਕ ਅਨਮੋਲ ਤੋਹਫ਼ਾ ਹੈ। ਯੂਜ਼ਰਸ ਨੇ ਕਪਿਲ ਨੂੰ ਰਾਮਨਵਮੀ ਦੀ ਵਧਾਈ ਦਿੱਤੀ ਹੈ। ਕੁਝ ਲੋਕ ਅਜਿਹੇ ਹਨ ਜੋ ਕਪਿਲ ਦੀ ਪੋਸਟ 'ਤੇ ਦਿਲ ਅਤੇ ਤਾੜੀਆਂ ਮਾਰਨ ਵਾਲੇ ਈਮੋਜੀ ਵੀ ਪੋਸਟ ਕਰ ਰਹੇ ਹਨ। ਲੋਕਾਂ ਨੇ ਕਪਿਲ ਨੂੰ ਬਹੁ ਪ੍ਰਤਿਭਾਸ਼ਾਲੀ ਕਲਾਕਾਰ ਦੱਸਿਆ ਹੈ।
ਕਪਿਲ ਸ਼ਰਮਾ ਆਪਣੀ ਪ੍ਰਤਿਭਾ ਨਾਲ ਲੋਕਾਂ ਨੂੰ ਲਗਾਤਾਰ ਹੈਰਾਨ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਜਵਿਗਾਟੋ' ਰਿਲੀਜ਼ ਹੋਈ ਹੈ। ਇਸ ਫ਼ਿਲਮ 'ਚ ਕਾਮੇਡੀ ਕਰਨ ਵਾਲੇ ਕਪਿਲ ਸ਼ਰਮਾ ਨੇ ਗੰਭੀਰ ਐਕਟਿੰਗ ਕੀਤੀ ਹੈ। ਫ਼ਿਲਮ 'ਚ ਕਪਿਲ ਡਿਲੀਵਰੀ ਮੈਨ ਬਣੇ ਹਨ।
ਕਪਿਲ ਸ਼ਰਮਾ ਨੂੰ ਪਰਦੇ 'ਤੇ ਇੰਨੇ ਗੰਭੀਰ ਕਿਰਦਾਰ 'ਚ ਦੇਖਣ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਫ਼ਿਲਮ ਦੇਖਣ ਤੋਂ ਬਾਅਦ ਲੋਕਾਂ ਨੇ ਕਪਿਲ ਦੀ ਐਕਟਿੰਗ ਦੀ ਤਾਰੀਫ ਕੀਤੀ ਹੈ। ਨੰਦਿਤਾ ਦਾਸ ਦੁਆਰਾ ਨਿਰਦੇਸ਼ਤ ਫ਼ਿਲਮ 'ਜ਼ਵਿਗਾਟੋ' ਨੂੰ ਆਲੋਚਕਾਂ ਅਤੇ ਜਨਤਾ ਨੇ ਸਕਾਰਾਤਮਕ ਸਮੀਖਿਆਵਾਂ ਦਿੱਤੀਆਂ। 'ਜਵਿਗਤੋ' 'ਚ ਸ਼ਾਨਦਾਰ ਐਕਟਿੰਗ ਦਿਖਾਉਣ ਤੋਂ ਬਾਅਦ ਕਪਿਲ ਨੇ ਇਕ ਵਾਰ ਫਿਰ ਸੁੰਦਰਕੰਦ ਗਾ ਕੇ ਆਪਣੇ ਟੈਲੇਂਟ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
- PTC PUNJABI