ਜਲਦ ਵਾਪਸੀ ਕਰ ਰਿਹਾ ਹੈ 'ਦਿ ਕਪਿਲ ਸ਼ਰਮਾ ਸ਼ੋਅ',ਟੀਵੀ ਦੀ ਬਜਾਏ ਇਸ OTT ਪਲੇਟਫਾਰਮ 'ਤੇ ਹੋਵੇਗਾ ਸਟ੍ਰੀਮ

ਟੀਵੀ ਦਾ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਸੀਜ਼ਨ ਅਜੇ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਸ਼ੋਅ ਦੇ ਮੁੜ ਪ੍ਰਸਾਰਣ ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਇਸ ਸ਼ੋਅ ਦੇ ਫੈਨਜ਼ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਉਹ ਇਹ ਕਿ ਹੁਣ ਇਹ ਸ਼ੋਅ ਟੀਵੀ 'ਤੇ ਪ੍ਰਸਾਰਿਤ ਨਹੀਂ ਕੀਤਾ ਜਾਵੇਗਾ ਬਲਕਿ ਇਸ ਵਾਰ ਇਹ ਨਵੇਂ ਸੀਜ਼ਨ ਨਾਲ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗਾ।

Written by  Pushp Raj   |  November 16th 2023 07:21 PM  |  Updated: November 16th 2023 07:22 PM

ਜਲਦ ਵਾਪਸੀ ਕਰ ਰਿਹਾ ਹੈ 'ਦਿ ਕਪਿਲ ਸ਼ਰਮਾ ਸ਼ੋਅ',ਟੀਵੀ ਦੀ ਬਜਾਏ ਇਸ OTT ਪਲੇਟਫਾਰਮ 'ਤੇ ਹੋਵੇਗਾ ਸਟ੍ਰੀਮ

The Kapil Sharma Show: ਟੀਵੀ ਦਾ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਸੀਜ਼ਨ ਅਜੇ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਪ੍ਰਸ਼ੰਸਕ ਲੰਬੇ ਸਮੇਂ ਤੋਂ ਇਸ ਸ਼ੋਅ ਦੇ ਮੁੜ ਪ੍ਰਸਾਰਣ ਦਾ ਇੰਤਜ਼ਾਰ  ਕਰ ਰਹੇ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਇਸ ਸ਼ੋਅ ਦੇ ਫੈਨਜ਼ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਉਹ ਇਹ ਕਿ ਹੁਣ ਇਹ ਸ਼ੋਅ ਟੀਵੀ 'ਤੇ ਪ੍ਰਸਾਰਿਤ ਨਹੀਂ ਕੀਤਾ ਜਾਵੇਗਾ  ਬਲਕਿ ਇਸ ਵਾਰ ਇਹ ਨਵੇਂ ਸੀਜ਼ਨ ਨਾਲ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗਾ। 

ਇਸ ਐਲਾਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਕਪਿਲ ਟੀਵੀ 'ਤੇ ਆਪਣਾ ਸ਼ੋਅ ਵਾਪਸ ਨਹੀਂ ਕਰਨ ਜਾ ਰਹੇ ਹਨ। ਕਾਮੇਡੀਅਨ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਸਭ ਕੁਝ ਸਪੱਸ਼ਟ ਹੋ ਗਿਆ ਹੈ। ਦਰਅਸਲ ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੋਅ ਨੂੰ ਲੈ ਕੇ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। 

ਇਹ ਵੀਡੀਓ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਦਾ ਧਮਾਕੇਦਾਰ ਪ੍ਰੋਮੋ ਹੈ। ਇਸ ਪ੍ਰੋਮੋ ਦੇ ਜ਼ਰੀਏ ਕਪਿਲ ਨੇ ਐਲਾਨ ਕੀਤਾ ਹੈ ਕਿ ਉਹ ਇਸ ਵਾਰ ਟੀਵੀ 'ਤੇ ਨਹੀਂ ਆਉਣਗੇ। ਕਪਿਲ ਨੇ ਪ੍ਰੋਮੋ 'ਚ ਆਪਣੇ 'ਨਵੇਂ ਘਰ' ਦਾ ਐਲਾਨ ਕੀਤਾ ਹੈ। ਕਪਿਲ ਸ਼ਰਮਾ ਦੇ ਪ੍ਰੋਮੋ 'ਚ ਅਰਚਨਾ ਪੂਰਨ ਸਿੰਘ, ਰਾਜੀਵ ਠਾਕੁਰ, ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਸਮੇਤ 'ਦਿ ਕਪਿਲ ਸ਼ਰਮਾ ਸ਼ੋਅ' ਦੇ ਕਈ ਕਾਮੇਡੀਅਨ ਨਜ਼ਰ ਆ ਰਹੇ ਹਨ ਅਤੇ ਅੰਤ 'ਚ ਕਪਿਲ ਨੇ ਦੱਸਿਆ ਕਿ ਹੁਣ ਉਹ ਨੈੱਟਫਲਿਕਸ 'ਤੇ ਇਕ ਨਵੇਂ ਸ਼ੋਅ ਨਾਲ ਸਾਰਿਆਂ ਦੇ ਨਾਲ ਆਉਣ ਜਾ ਰਹੇ ਹਨ। 

 ਹੋਰ ਪੜ੍ਹੋ: Aditya Roy Kapur Birthday: ਜਾਣੋ ਕਿੰਝ ਇੱਕ ਫਿਲਮ ਨੇ ਆਦਿਤਿਯਾ ਰਾਏ ਕਪੂਰ ਨੂੰ ਰਾਤੋਂ-ਰਾਤ ਬਣਾਇਆ ਸਟਾਰ 

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਲਿਖਿਆ- 'ਸਿਰਫ ਘਰ ਬਦਲਿਆ ਹੈ, ਪਰਿਵਾਰ ਉਹੀ ਹੈ। ਹੁਣ ਤੁਸੀਂ ਇਸ ਸ਼ੋਅ ਨੂੰ ਨੈੱਟਫਲਿਕਸ 'ਤੇ ਦੇਖੋਗੇ। ਇਸ ਪੋਸਟ 'ਤੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ 'ਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਕਪਿਲ ਦਾ ਇਸ ਤਰ੍ਹਾਂ ਘਰ ਬਦਲਣਾ ਪਸੰਦ ਨਹੀਂ ਆਇਆ ਅਤੇ ਕਈ ਲੋਕਾਂ ਨੇ ਲਿਖਿਆ ਹੈ ਕਿ ਉਹ ਇਸ ਸ਼ੋਅ ਨੂੰ ਸਿਰਫ ਟੀਵੀ 'ਤੇ ਦੇਖਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਕਪਿਲ ਤੋਂ 'ਚੰਦੂ ਚਾਏਵਾਲਾ' ਅਤੇ ਸੁਮੋਨਾ ਚੱਕਰਵਰਤੀ ਵਰਗੇ ਕਾਮੇਡੀਅਨਾਂ ਬਾਰੇ ਪੁੱਛ ਰਹੇ ਹਨ ਜੋ ਪ੍ਰੋਮੋ 'ਚ ਨਜ਼ਰ ਨਹੀਂ ਆ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network