ਰੀਆ ਚੱਕਰਵਰਤੀ ਦੇ ਕਮਬੈਕ 'ਤੇ ਭੜਕੀ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ, ਟਵੀਟ ਕਰ ਆਖੀ ਇਹ ਗੱਲ

ਰੀਆ ਚੱਕਰਵਰਤੀ ਜਲਦ ਹੀ ਮਸ਼ਹੂਰ ਰਿਐਲਟੀ ਸ਼ੋਅ ਰੋਡੀਜ਼ ਰਾਹੀਂ ਟੀਵੀ ਸਕ੍ਰੀਨ 'ਤੇ ਵਾਪਸੀ ਕਰਨ ਵਾਲੀ ਹੈ। ਇਸ ਖ਼ਬਰ ਤੋਂ ਬਾਅਦ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ ਸਿੰਘ ਨੇ ਰੀਆ ਚੱਕਰਵਰਤੀ ਦੇ ਪ੍ਰੋਮੋ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਸ ਨੇ ਰੀਆ ਦਾ ਨਾਂ ਲਏ ਬਿਨਾਂ ਟਵੀਟ ਕੀਤਾ ਤੇ ਗੰਭੀਰ ਦੋਸ਼ ਲਾਏ।

Written by  Pushp Raj   |  April 12th 2023 06:27 PM  |  Updated: April 12th 2023 06:27 PM

ਰੀਆ ਚੱਕਰਵਰਤੀ ਦੇ ਕਮਬੈਕ 'ਤੇ ਭੜਕੀ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ, ਟਵੀਟ ਕਰ ਆਖੀ ਇਹ ਗੱਲ

Sushant Singh Rajput's sister on Reha's comeback: ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਜਲਦ ਹੀ ਮਸ਼ਹੂਰ ਰਿਐਲਟੀ ਸ਼ੋਅ ਰੋਡੀਜ਼ ਰਾਹੀਂ ਟੀਵੀ ਸਕ੍ਰੀਨ 'ਤੇ ਵਾਪਸੀ ਕਰਨ ਵਾਲੀ ਹੈ। ਜਿਵੇਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਜ਼ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਰੀਆ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਵੀ ਰੀਆ ਦੀ ਵਾਪਸੀ 'ਤੇ ਟਵੀਟ ਕਰ ਗੁੱਸਾ ਜ਼ਾਹਰ ਕਰਦੀ ਨਜ਼ਰ ਆਈ। 

ਦੱਸ ਦਈਏ ਕਿ ਅਭਿਨੇਤਰੀ ਰੀਆ ਚੱਕਰਵਰਤੀ ਆਪਣੀਆਂ ਫਿਲਮਾਂ ਤੋਂ ਵੱਧ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨੂੰ ਲੈ ਕੇ  ਸੁਰਖੀਆਂ ਵਿੱਚ ਰਹੀ। ਸੁਸ਼ਾਂਤ ਦੀ ਮੌਤ ਤੋਂ ਤਿੰਨ ਸਾਲ ਬਾਅਦ ਉਹ MTV ਦੇ ਰਿਐਲਿਟੀ ਸ਼ੋਅ 'ਰੋਡੀਜ਼ ਸੀਜ਼ਨ 19' ਨਾਲ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

 ਹਾਲ ਹੀ 'ਚ ਸ਼ੋਅ ਦਾ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ ਸਿੰਘ ਨੇ ਰੀਆ ਚੱਕਰਵਰਤੀ ਦੇ ਪ੍ਰੋਮੋ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਸ ਨੇ ਰੀਆ ਦਾ ਨਾਂ ਲਏ ਬਿਨਾਂ ਟਵੀਟ ਕੀਤਾ ਤੇ ਗੰਭੀਰ ਦੋਸ਼ ਲਾਏ।

ਦੱਸਣਯੋਗ ਹੈ ਕਿ ਰੀਆ ਨੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਦਾਕਾਰਾ ਨੇ ਕਿਹਾ, 'ਤੁਸੀਂ ਕੀ ਸੋਚਦੇ ਹੋ, ਮੈਂ ਵਾਪਿਸ ਨਹੀਂ ਆਵਾਂਗੀ, ਡਰ ਜਾਵਾਂਗੀ... ਡਰਨ ਦੀ ਵਾਰੀ ਕਿਸੇ ਹੋਰ ਦੀ ਹੈ। ਆਡੀਸ਼ਨ 'ਤੇ ਮਿਲਦੇ ਹਾਂ। ਪ੍ਰੋਮੋ 'ਚ ਰੀਆ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਦਾ ਟਵੀਟ

ਇਸ ਪ੍ਰੋਮੋ ਨੂੰ ਦੇਖਣ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ ਸਿੰਘ ਨੇ ਰੀਆ ਚੱਕਰਵਰਤੀ 'ਤੇ ਤੰਜ ਕੱਸਦੇ ਹੋਏ ਇੱਕ ਟਵੀਟ ਕੀਤਾ। ਜਿਸ 'ਚ ਉਸ ਨੇ ਲਿਖਿਆ, 'ਤੁਮ ਕਿਉਂ ਡਰੋਗੇ? ਕਿਉਂਕਿ ਤੂੰ ਵੇਸਵਾ ਸੀ, ਹੈਂ ਅਤੇ ਰਹੇਂਗੀ! ਸਵਾਲ ਇਹ ਹੈ ਕਿ ਤੁਹਾਡੇ ਗਾਹਕ ਕੌਣ ਹਨ? ਇਹ ਹਿੰਮਤ ਕੋਈ ਅਜਿਹਾ ਹੀ ਦੇ ਸਕਦਾ ਹੈ ਜੋ ਹਰ ਪੱਖੋਂ ਤਾਕਤਵਰ ਹੋਵੇ। ਇਹ ਸਪੱਸ਼ਟ ਹੋ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਦੇਰੀ ਲਈ ਕੌਣ ਜ਼ਿੰਮੇਵਾਰ ਹੈ। '

ਇਸ ਟਵੀਟ ਦੇ ਵਾਇਰਲ ਹੋਣ ਮਗਰੋਂ ਸੁਸ਼ਾਂਤ ਦੀ ਭੈਣ ਨੇ ਇੱਕ ਹੋਰ ਟਵੀਟ ਕਰਦੇ ਹੋਏ ਪਿਛਲੇ ਟਵੀਟ ਵਿੱਚ ਇਤਰਾਜ਼ਯੋਗ ਸ਼ਬਦਾਂ ਦੇ ਇਸਤੇਮਾਲ 'ਤੇ ਆਪਣੀ ਸਫਾਈ ਦਿੱਤੀ ਹੈ। ਜਿਸ 'ਚ ਉਸ ਨੇ ਲਿਖਿਆ, 'ਟਵੀਟ ਕਿਸੇ ਖਾਸ ਵਿਅਕਤੀ ਨੂੰ ਨਿਰਦੇਸ਼ਿਤ ਨਹੀਂ ਕੀਤਾ ਗਿਆ ਸੀ। ਕਿਉਂਕਿ ਇਹ ਮੀਡੀਆ 'ਚ ਰਿਪੋਰਟ ਕੀਤਾ ਗਿਆ ਹੈ ਜੋ ਕਿ ਗ਼ਲਤ ਹੈ ਅਤੇ ਪ੍ਰੇਰਿਤ ਲੱਗਦਾ ਹੈ। ਇਹ ਸਾਡੇ ਸੰਸਾਰ ਵਿੱਚ ਪ੍ਰਚਲਿਤ ਮਾਮਲਿਆਂ ਦੇ ਵਿਰੁੱਧ ਮੇਰਾ ਆਮ ਗੁੱਸਾ ਸੀ। ਹਾਲਾਂਕਿ ਪ੍ਰਸ਼ੰਸਕ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਉਨ੍ਹਾਂ ਨੇ ਇਹ ਗੁੱਸਾ ਰੀਆ 'ਤੇ ਨਹੀਂ ਕੱਢਿਆ ਹੈ।'

ਹੋਰ ਪੜ੍ਹੋ: Raghav-Parineeti: ਰਾਘਵ ਚੱਢਾ ਨੇ ਪਰਿਣੀਤੀ ਨਾਲ ਮੰਗਣੀ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਜਾਣੋ ਕੀ ਕਿਹਾ     

ਪ੍ਰਿਯੰਕਾ ਦੇ ਇਸ ਟਵੀਟ 'ਤੇ ਲੋਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕ ਰੀਆ ਚੱਕਰਵਰਤੀ ਦੀ ਵਾਪਸੀ ਤੋਂ ਕਾਫੀ ਨਾਰਾਜ਼ ਹਨ। ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 14 ਜੂਨ 2020 ਨੂੰ ਹੋਈ ਸੀ। ਉਸ ਸਮੇਂ ਰੀਆ ਚੱਕਰਵਰਤੀ 'ਤੇ ਅਦਾਕਾਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲੱਗੇ ਸੀ। ਜਿਸ ਕਾਰਨ ਰੀਆ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਲੋਕਾਂ ਨੂੰ ਲੱਗ ਰਿਹਾ ਸੀ ਕਿ ਹੁਣ ਉਨ੍ਹਾਂ ਦਾ ਫ਼ਿਲਮੀ ਕਰੀਅਰ ਖਤਮ ਹੋਣ ਦੀ ਕਗਾਰ 'ਤੇ ਹੈ, ਪਰ ਹੁਣ ਤਿੰਨ ਸਾਲ ਬਾਅਦ ਰੀਆ ਦੀ ਜ਼ਿੰਦਗੀ ਪਟੜੀ 'ਤੇ ਵਾਪਸ ਆ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network