ਫਰਾਹ ਖ਼ਾਨ ਦੀ ਮਾਂ ਦੇ ਅੰਤਿਮ ਸਸਕਾਰ ‘ਚ ਪੁੱਜੇ ਸ਼ਾਹੁਰਖ ਖ਼ਾਨ ਰਾਣੀ ਮੁਖਰਜੀ ਸਣੇ ਕਈ ਸਿਤਾਰੇ, ਦਿੱਤੀ ਅੰਤਿਮ ਸ਼ਰਧਾਂਜਲੀ
ਫਰਾਹ ਖ਼ਾਨ ਦੀ ਮਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ । ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ । ਇਸ ਤੋਂ ਇਲਾਵਾ ਹੁਣ ਫਰਾਹ ਖ਼ਾਨ ਦੀ ਮਾਂ ਦੇ ਅੰਤਿਮ ਸਸਕਾਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਜਿਸ ‘ਚ ਸ਼ਾਹਰੁਖ ਖ਼ਾਨ, ਰਾਣੀ ਮੁਖਰਜੀ, ਸਲੀਮ ਖ਼ਾਨ, ਗੌਰੀ ਖ਼ਾਨ ਸਣੇ ਕਈ ਸੈਲੀਬ੍ਰੇਟੀਜ਼ ਪੁੱਜੇ।ਫਰਾਹ ਖ਼ਾਨ ਦੀ ਮਾਂ ਮੇਨਕਾ ਈਰਾਨੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ।
ਹੋਰ ਪੜ੍ਹੋ : ਮਾਡਲਿੰਗ ਦੀ ਸ਼ੁਕੀਨ ਟੈਟੂ ਵਾਲੀ ਕੁੜੀ ਪਰਨੀਤ ਕੌਰ ਸੰਧੂ ਪਈ ਕੁਰਾਹੇ, ਮਾਂ ਨੇ ਰੋ ਰੋ ਕੇ ਦੱਸੀਆਂ ਧੀ ਦੀਆਂ ਕਰਤੂਤਾਂ
ਉਨ੍ਹਾਂ ਨੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ‘ਚ ਆਖਰੀ ਸਾਹ ਲਏ ।ਕੁਝ ਸਮਾਂ ਪਹਿਲਾਂ ਫਰਾਹ ਖ਼ਾਨ ਨੇ ਆਪਣੀ ਮਾਂ ਦੀ ਸਿਹਤ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਅਤੇ ਆਪਣੀ ਮਾਂ ਦੇ ਨਾਲ ਵੀ ਫੈਨਸ ਨੂੰ ਮਿਲਵਾਇਆ ਸੀ। ਮਾਂ ਦੇ ਦਿਹਾਂਤ ਤੋਂ ਬਾਅਦ ਫਰਾਹ ਖ਼ਾਨ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ।
ਫਰਾਹ ਖ਼ਾਨ ਦੀ ਮਾਂ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਰਾਣੀ ਮੁਖਰਜੀ ਤੋਂ ਇਲਾਵਾ ਅਦਾਕਾਰਾ ਸ਼ਿਲਪਾ ਸ਼ੈੱਟੀ ‘ਚ ਅੰਤਿਮ ਸ਼ਰਧਾਂਜਲੀ ਦੇਣ ਦੇ ਲਈ ਪੁੱਜੀ ਸੀ।ਇਸ ਤੋਂ ਇਲਾਵਾ ਅਦਾਕਾਰਾ ਨੀਲਮ ਤੇ ਸੀਮਾ ਖ਼ਾਨ ਵੀ ਫਰਾਹ ਖ਼ਾਨ ਦੇ ਘਰ ਉਨ੍ਹਾਂ ਦੀ ਮਾਂ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟ ਕਰਨ ਦੇ ਲਈ ਪੁੱਜੀਆਂ।
ਅਦਾਕਾਰ ਤੇ ਐਂਕਰ ਮਨੀਸ਼ ਪੌਲ ਵੀ ਫਰਾਹ ਖ਼ਾਨ ਦੇ ਘਰ ਪੁੱਜੇ ਸਨ ਅਤੇ ਸਭ ਨੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ । ਸ਼ਾਹਰੁਖ ਖ਼ਾਨ ਵੀ ਆਪਣੀ ਦੋਸਤ ਫਰਾਹ ਖ਼ਾਨ ਨੂੰ ਹੌਸਲਾ ਦਿੰਦੇ ਦਿਖਾਈ ਦਿੱਤੇ ।ਉਨ੍ਹਾਂ ਦੀ ਧੀ ਸੁਹਾਨਾ ਖ਼ਾਨ ਵੀ ਸ਼ਾਹਰੁਖ ਖ਼ਾਨ ਦੇ ਨਾਲ ਫਰਾਹ ਖ਼ਾਨ ਦੇ ਘਰ ਪੁੱਜੀ ਸੀ।
- PTC PUNJABI