ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਮਾਤਾ ਚਰਨ ਕੌਰ, ਕਿਹਾ ‘ਜੋ ਕਹਿੰਦਾ ਸੀ ਰੋਇਆ ਨਾ ਕਰ ਉਹੀ ਰੋਂਦਾ ਛੱਡ ਤੁਰ ਗਿਆ’

ਸਿੱਧੂ ਮੂਸੇਵਾਲਾ ਦੇ ਮਾਪੇ ਉਸ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪੁੱਤਰ ਨਾਲ ਸਬੰਧਤ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ।

Written by  Shaminder   |  July 13th 2023 04:11 PM  |  Updated: July 13th 2023 04:11 PM

ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਮਾਤਾ ਚਰਨ ਕੌਰ, ਕਿਹਾ ‘ਜੋ ਕਹਿੰਦਾ ਸੀ ਰੋਇਆ ਨਾ ਕਰ ਉਹੀ ਰੋਂਦਾ ਛੱਡ ਤੁਰ ਗਿਆ’

ਸਿੱਧੂ ਮੂਸੇਵਾਲਾ (Sidhu Moose wala) ਦੇ ਮਾਪੇ ਉਸ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪੁੱਤਰ ਨਾਲ ਸਬੰਧਤ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕ ਦੀ ਮਾਤਾ ਚਰਨ ਕੌਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਲਈ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ । ਜਿਸ ਨੂੰ ਚਰਨ ਕੌਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਜੋ ਕਹਿੰਦਾ ਸੀ ਰੋਇਆ ਨਾ ਕਰ... ਤੇਰੇ ਰੋਣ ਨਾਲ ਮੈਨੂੰ ਤਕਲੀਫ ਹੁੰਦੀ ਆ... ਓਹੀ ਮੈਨੂੰ ਰੋਂਦੀ ਹੋਈ ਨੂੰ ਛੱਡ ਗਿਆ’। 

ਹੋਰ ਪੜ੍ਹੋ : ਅਦਾਕਾਰਾ ਵਾਮਿਕਾ ਗੱਬੀ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ, ਕਿਹਾ 'ਆਪਣੀ ਕਮਾਈ ਨਾਲ ਖਰੀਦੀ ਕਾਰ ਹਮੇਸ਼ਾ ਯਾਦ ਰਹੇਗੀ’

ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਹਰ ਦਿਨ ਮਰਦੇ ਹਨ ਮਾਪੇ 

ਆਪਣੇ ਜਵਾਨ ਪੁੱਤਰ ਦੀ ਮੌਤ ਨੂੰ ਮਾਪੇ ਭੁਲਾ ਨਹੀਂ ਪਾ ਰਹੇ ਹਨ । ਜਿਸ ਪੁੱਤਰ ਨੇ ਬੁਢਾਪੇ ‘ਚ ਇਨ੍ਹਾਂ ਮਾਪਿਆਂ ਦਾ ਸਹਾਰਾ ਬਣਨਾ ਸੀ । ਜਿਸ ਦੇ ਸਿਰ ‘ਤੇ ਮਾਪਿਆਂ ਨੇ ਸਿਹਰਾ ਸਜਾਉਣਾ ਸੀ, ਉਸ ਪੁੱਤਰ ਦੀ ਅਰਥੀ ਸਜਾਉਣ ਦੇ ਲਈ ਇਨ੍ਹਾਂ ਮਾਪਿਆਂ ਨੂੰ ਮਜਬੂਰ ਹੋਣਾ ਪਿਆ ।

ਮਾਪੇ ਲਗਾਤਾਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ, ਪਰ ਹਾਲੇ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਪਾਈ ਹੈ । ਜਿਸ ਕਾਰਨ ਮਾਪਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । 

29 ਮਈ 2022 ਨੂੰ ਹੋਇਆ ਸੀ ਕਤਲ 

ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022  ਨੂੰ ਪਿੰਡ ਜਵਾਹਰਕੇ ਦੇ ਕੋਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਉਸ ਵੇਲੇ ਗਾਇਕ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਜਾ ਰਿਹਾ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network