ਰੋਹਨਪ੍ਰੀਤ ਦੇ ਨਾਲ ਵੀਡੀਓ ਬਣਾਉਂਦੇ ਹੋਏ ਨੇਹਾ ਕੱਕੜ ਨੇ ਕੀਤੀ ਅਜਿਹੀ ਗਲਤੀ, ਰੋਹਨਪ੍ਰੀਤ ਆਪਣੀ ਪੈਂਟ ਸਾਫ ਕਰਦੇ ਆਏ ਨਜ਼ਰ

ਰੋਹਨਪ੍ਰੀਤ ਅਤੇ ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕਾ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਕਿਸੇ ਗੀਤ ‘ਤੇ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸੇ ਦੌਰਾਨ ਮਸਤੀ ਅਤੇ ਡਾਂਸ ਕਰਦੇ ਹੋਏ ਉਹ ਰੋਹਨਪ੍ਰੀਤ ਦੀ ਲੱਤ ‘ਤੇ ਸਣੇ ਜੁੱਤੀ ਆਪਣਾ ਪੈਰ ਰੱਖ ਦਿੰਦੀ ਹੈ ।

Reported by: PTC Punjabi Desk | Edited by: Shaminder  |  September 26th 2023 06:06 PM |  Updated: September 26th 2023 06:06 PM

ਰੋਹਨਪ੍ਰੀਤ ਦੇ ਨਾਲ ਵੀਡੀਓ ਬਣਾਉਂਦੇ ਹੋਏ ਨੇਹਾ ਕੱਕੜ ਨੇ ਕੀਤੀ ਅਜਿਹੀ ਗਲਤੀ, ਰੋਹਨਪ੍ਰੀਤ ਆਪਣੀ ਪੈਂਟ ਸਾਫ ਕਰਦੇ ਆਏ ਨਜ਼ਰ

ਰੋਹਨਪ੍ਰੀਤ ਅਤੇ ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕਾ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਕਿਸੇ ਗੀਤ ‘ਤੇ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸੇ ਦੌਰਾਨ ਮਸਤੀ ਅਤੇ ਡਾਂਸ ਕਰਦੇ ਹੋਏ ਉਹ ਰੋਹਨਪ੍ਰੀਤ ਦੀ ਲੱਤ ‘ਤੇ ਸਣੇ ਜੁੱਤੀ ਆਪਣਾ ਪੈਰ ਰੱਖ ਦਿੰਦੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੋਹਨਪ੍ਰੀਤ ਉਸੇ ਵੇਲੇ ਆਪਣੀ ਪੈਂਟ ਸਾਫ਼ ਕਰਨ ਲੱਗ ਪੈਂਦੇ ਹਨ । 

ਹੋਰ ਪੜ੍ਹੋ :  ਪਹਿਲੀ ਪੰਜਾਬੀ ਹੌਰਰ ਫ਼ਿਲਮ ਦਾ ਐਲਾਨ, ਯੁਵਰਾਜ ਹੰਸ ਨੇ ਫ਼ਿਲਮ ‘ਗੁੜੀਆ’ ਦਾ ਫਸਟ ਲੁੱਕ ਕੀਤਾ ਸਾਂਝਾ

ਫੈਨਸ ਨੇ ਦਿੱਤੇ ਰਿਐਕਸ਼ਨ 

ਨੇਹਾ ਕੱਕੜ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਫੈਨ ਨੇ ਲਿਖਿਆ ‘ਸੈਂਡਲ ਵਾਲਾ ਪੈਰ ਊਪਰ ਰੱਖ ਦੀਆ, ਬੇਚਾਰਾ ਸਾਫ਼ ਕਰ ਰਹਾ ਹੈ’। ਇੱਕ ਹੋਰ ਨੇ ਲਿਖਿਆ ‘ਕਿਸ ਕਿਸ ਨੇ ਨੋਟਿਸ ਕੀਆ ਕਿ ਜਬ ਨੇਹਾ ਨੇ ਇਸਕੀ ਪੈਂਟ ਪੇ ਪੈਰ ਰੱਖਾ ਤੋ ਇਸ ਨੇ ਸਾਫ਼ ਕੀਆ’ ।

ਜਦੋਂਕਿ ਇੱਕ ਹੋਰ ਨੇ ਲਿਖਿਆ ਸਰ ਤੋ ਅਪਨੀ ਪੈਂਟ ਸਾਫ਼ ਕਰਨੇ ਮੇਂ ਬਿਜ਼ੀ ਹੈਂ’।ਕਈਆਂ ਨੇ ਇਸ ਜੋੜੀ ਨੂੰ ਪਸੰਦ ਵੀ ਕੀਤਾ ਹੈ । ਦੱਸ ਦਈਏ ਕਿ ਇਸ ਜੋੜੀ ਨੇ ਲਾਕਡਾਊਨ ਦੌਰਾਨ ਵਿਆਹ ਕਰਵਾਇਆ ਸੀ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ ਸੀ । ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਊਰਵਸ਼ੀ ਰੌਤੇਲਾ ਵੀ ਨਜ਼ਰ ਆਏ ਸਨ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network