ਜਸਨੀਤ ਕੌਰ ਮਾਮਲੇ ‘ਚ ਨਵਾਂ ਖੁਲਾਸਾ, ਹੌਬੀ ਧਾਲੀਵਾਲ ਤੋਂ ਸਮਝੌਤੇ ਦੇ ਨਾਂਅ ‘ਤੇ ਲਏ ਸਨ 5 ਲੱਖ ਰੁਪਏ

ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ ਜੋ ਕਿ ਇਨ੍ਹੀਂ ਦਿਨੀਂ ਪੁਲਿਸ ਹਿਰਾਸਤ ‘ਚ ਹੈ । ਗ੍ਰਿਫਤਾਰੀ ਦੇ ਦੌਰਾਨ ਉਹ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ । ਹੁਣ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਅਦਾਕਾਰ ਹੌਬੀ ਧਾਲੀਵਾਲ ਤੋਂ ਵੀ ਪੰਜ ਲੱਖ ਰੁਪਏ ਲਏ ਸਨ ।

Reported by: PTC Punjabi Desk | Edited by: Shaminder  |  April 10th 2023 05:54 PM |  Updated: April 10th 2023 05:54 PM

ਜਸਨੀਤ ਕੌਰ ਮਾਮਲੇ ‘ਚ ਨਵਾਂ ਖੁਲਾਸਾ, ਹੌਬੀ ਧਾਲੀਵਾਲ ਤੋਂ ਸਮਝੌਤੇ ਦੇ ਨਾਂਅ ‘ਤੇ ਲਏ ਸਨ 5 ਲੱਖ ਰੁਪਏ

ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ (Jasneet Kaur) ਜੋ ਕਿ ਇਨ੍ਹੀਂ ਦਿਨੀਂ ਪੁਲਿਸ ਹਿਰਾਸਤ ‘ਚ ਹੈ । ਗ੍ਰਿਫਤਾਰੀ ਦੇ ਦੌਰਾਨ ਉਹ ਨਿੱਤ ਨਵੇਂ ਖੁਲਾਸੇ ਕਰ ਰਹੀ ਹੈ । ਹੁਣ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਅਦਾਕਾਰ ਹੌਬੀ ਧਾਲੀਵਾਲ ਤੋਂ ਵੀ ਪੰਜ ਲੱਖ ਰੁਪਏ ਲਏ ਸਨ । ਜਸਨੀਤ ਕੌਰ ਦੇ ਮੁਤਾਬਕ ਫ਼ਿਲਮਾਂ ‘ਚ ਕੰਮ ਕਰਨ ਦੇ ਲਈ ਅਦਾਕਾਰ ਦੇ ਵੱਲੋਂ ਉਸ ਦੀ ਕਾਫੀ ਮਦਦ ਕੀਤੀ ਗਈ ਸੀ ।ਇਸ ਦੌਰਾਨ ਉਸ ਨੇ ਹੌਬੀ ਧਾਲੀਵਾਲ ਦੇ ਨਾਲ ਕਈ ਵਾਰ ਫੋਨ ‘ਤੇ ਵੀ ਗੱਲਬਾਤ ਕੀਤੀ ਸੀ 

ਹੋਰ ਪੜ੍ਹੋ : ਨੀਰੂ ਬਾਜਵਾ ਕਿਚਨ ‘ਚ ਪਤੀ ਦੇ ਨਾਲ ਪੀਜ਼ਾ ਬਣਾਉਂਦੀ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਜਾਣੋ ਜਸਨੀਤ ਕੌਰ ਨੇ ਕੀ ਕਿਹਾ

ਜਸਨੀਤ ਕੌਰ ਨੇ ਕਿਹਾ ਕਿ ‘ਮੈਂ ਫਿਲਮਾਂ ਵਿਚ ਕੰਮ ਕਰਨ ਲਈ ਆਪਣੇ ਪਿੰਡ ਬੁੱਗਰਾ ਰਾਜੋਮਾਜਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਮੋਹਾਲੀ ਵਿਖੇ ਆਈ ਸੀ, ਜਿਸ ਦੌਰਾਨ ਮੈਨੂੰ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਇਸੇ ਦੌਰਾਨ ਮੈਨੂੰ ਕਮਲਦੀਪ ਸਿੰਘ ਉਰਫ ਹੌਬੀ ਧਾਲੀਵਾਲ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਫਿਲਮਾਂ ਦੇ ਕੰਮ ਲਈ ਮੇਰੀ ਮਦਦ ਕੀਤੀ।

ਇਸੇ ਦੌਰਾਨ ਸਾਡੀ ਦੋਹਾਂ ਦੀ ਆਪਸ ਵਿਚ ਮੋਬਾਈਲ ’ਤੇ ਗੱਲਬਾਤ ਹੋਣ ਲੱਗ ਪਈ। ਇਸੇ ਗੱਲਬਾਤ ਦੌਰਾਨ ਸਾਡੇ ਆਪਸ ਵਿਚ ਕੁਝ ਇਤਰਾਜ਼ਯੋਗ ਸ਼ਬਦ ਵੀ ਵਰਤੇ ਗਏ ਪਰ ਸਾਡੇ ਵਿਚ ਕੋਈ ਨਾਜਾਇਜ਼ ਸਬੰਧ ਨਹੀਂ ਰਹੇ’।

ਜਸਨੀਤ ਕੌਰ ਨੂੰ 14 ਦਿਨਾਂ ਦੀ ਜੂਡੀਸ਼ੀਅਲ ਰਿਮਾਂਡ ‘ਤੇ ਭੇਜਿਆ ਗਿਆ 

ਬਲੈਕਮੇਲਿੰਗ ਮਾਮਲੇ ‘ਚ ਫਸੀ ਜਸਨੀਤ ਕੌਰ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਗਿਆ । ਜਿਸ ਤੋਂ ਬਾਅਦ ਉਸ ਨੂੰ ੧੪ ਦਿਨ ਦੀ ਜੂਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ । ਹੁਣ ਉਸ ਨੂੰ ਮੁੜ ਤੋਂ ੨੪ ਅਪ੍ਰੈਲ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਜਸਨੀਤ ਕੌਰ ਲੋਕਾਂ ਨੂੰ ਹਨੀਟ੍ਰੈਪ ‘ਚ ਫਸਾ ਕੇ ਬਲੈਕਮੇਲ ਕਰਕੇ ਮੋਟੇ ਪੈਸੇ ਵਸੂਲਦੀ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network