PM Modi:ਪ੍ਰਧਾਨ ਮੰਤਰੀ ਮੋਦੀ ਨੇ ਸਤੀਸ਼ ਕੌਸ਼ਿਕ ਦੀ ਮੌਤ 'ਤੇ ਪਰਿਵਾਰ ਨੂੰ ਲਿਖਿਆ ਸ਼ੋਕ ਸੰਦੇਸ਼, ਅਨੁਪਮ ਖੇਰ ਨੇ ਕੀਤਾ ਸਾਂਝਾ
PM Modi condolence message to Satish Kaushik family: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਨੂੰ ਸ਼ੋਕ ਸੰਦੇਸ਼ ਭੇਜਿਆ ਹੈ। ਇਹ ਗੱਲ ਸਤੀਸ਼ ਕੌਸ਼ਿਕ ਦੇ ਦੋਸਤ ਅਨੁਪਮ ਖੇਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੀਸ਼ ਕੌਸ਼ਿਕ ਦੇ ਪਰਿਵਾਰ ਨੂੰ ਚਿੱਠੀ ਜਾਰੀ ਕੀਤੀ ਹੈ। ਪ੍ਰਧਾਨ ਮੰਤਰੀ ਦਾ ਪੱਤਰ ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਕੌਸ਼ਿਕ ਦੇ ਨਾਂ ਹੈ।
ਪੀਐਮ ਮੋਦੀ ਨੇ ਅਦਾਕਾਰ ਦੀ ਮੌਤ 'ਤੇ ਪ੍ਰਗਟਾਇਆ ਦੁਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੀਸ਼ ਕੌਸ਼ਿਕ ਦੇ ਪਰਿਵਾਰ ਨੂੰ ਚਿੱਠੀ ਜਾਰੀ ਕੀਤੀ ਹੈ। ਪ੍ਰਧਾਨ ਮੰਤਰੀ ਦਾ ਪੱਤਰ ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਕੌਸ਼ਿਕ ਦੇ ਨਾਂ ਹੈ। ਇਸ ਸੰਦੇਸ਼ ਵਿੱਚ ਪੀਐਮ ਮੋਦੀ ਨੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ।
आदरणीय प्रधानमंत्री @narendramodi जी।दुख और शोक की इस घड़ी में आपके संवेदनशील पत्र ने मेरे और हमारे परिवार लिए मरहम का काम किया है! जब देश के प्रधानसेवक किसी प्रियजन के जाने पर ढाढ़स और सांत्वना देते है, तो उस दुख से जूझने की शक्ति मिलती है! मैं, हमारी बेटी वंशिका, हमारे पूरे… https://t.co/K7SrLU7IxM pic.twitter.com/NrQfGMQsCY
— Anupam Kher (@AnupamPKher) March 18, 2023
ਅਨੁਪਮ ਖੇਰ ਨੇ ਸਾਂਝਾ ਕੀਤਾ ਪੀਐਮ ਦਾ ਸੰਦੇਸ਼
ਅਨੁਪਮ ਖੇਰ ਨੂੰ ਸਤੀਸ਼ ਕੌਸ਼ਿਕ ਦਾ ਖਾਸ ਦੋਸਤ ਮੰਨਿਆ ਜਾਂਦਾ ਸੀ। ਸਤੀਸ਼ ਕੌਸ਼ਿਕ ਦੀ ਮੌਤ 'ਤੇ ਉਹ ਕਾਫੀ ਟੁੱਟੇ ਵੀ ਨਜ਼ਰ ਆਏ। ਉਦੋਂ ਤੋਂ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਇਕ ਤੋਂ ਬਾਅਦ ਇਕ ਪੋਸਟ ਕਰਦੇ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿਖਾਇਆ ਗਿਆ ਸ਼ੋਕ ਸੰਦੇਸ਼ ਵੀ ਪੋਸਟ ਕੀਤਾ ਹੈ। ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਅਨੁਪਮ ਖੇਰ ਨੇ ਇਸ ਚਿੱਠੀ ਦੇ ਨਾਲ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਅਨੁਪਮ ਖੇਰ ਦੀ ਇਸ ਪੋਸਟ 'ਤੇ ਕਈ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੀ ਸਤੀਸ਼ ਕੌਸ਼ਿਸ਼ ਦਾ ਦਿਹਾਂਤ
9 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਤੀਸ਼ ਕੌਸ਼ਿਕ ਦੀ ਮੌਤ ਹੋ ਗਈ ਸੀ। ਮੁੰਬਈ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਸਤੀਸ਼ ਕੌਸ਼ਿਕ ਨੇ 1985 ਵਿੱਚ ਸ਼ਸ਼ੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੀ 2012 ਵਿੱਚ ਸਰੋਗੇਸੀ ਰਾਹੀਂ ਵੰਸ਼ਿਕਾ ਨਾਮ ਦੀ ਇੱਕ ਧੀ ਵੀ ਹੋਈ। ਉਨ੍ਹਾਂ ਨੇ ਹਾਲ ਹੀ 'ਚ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਦਿੱਤਾ ਹੈ। ਉਹ ਵੀ ਬਹੁਤ ਟੁੱਟੀ ਨਜ਼ਰ ਆ ਰਹੀ ਸੀ।
- PTC PUNJABI