ਪ੍ਰਿਯੰਕਾ ਚੋਪੜਾ ਨੇ ਧੀ ਮਾਲਤੀ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਅਦਾਕਾਰਾ ਨੇ ਧੀ ਨੂੰ ਲੈ ਕੇ ਆਖੀ ਇਹ ਗੱਲ

ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਆਪਣੀ ਲਾਡਲੀ ਬੇਟੀ ਮਾਲਤੀ ਨੂੰ ਬਹੁਤ ਪਿਆਰ ਕਰਦੀ ਹੈ। ਉਹ ਅਕਸਰ ਆਪਣੀ ਧੀ ਬਾਰੇ ਫੈਨਜ਼ ਨਾਲ ਗੱਲਾਂ ਸਾਂਝੀਆਂ ਕਰਦੀ ਹੋਈ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਧੀ ਮਾਲਤੀ ਨਾਲ ਇੱਕ ਕਿਊਟ ਤਸਵੀਰ ਸਾਂਝੀ ਕੀਤੀ ਹੈ ਤੇ ਉਸ ਨੂੰ ਲੈ ਕੇ ਆਪਣੇ ਇੱਕ ਇੰਟਰਵਿਊ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਕਿਹਾ ਕਿ ਉਹ ਆਪਣੀ ਧੀ ਲਈ ਆਪਣਾ ਫ਼ਿਲਮੀ ਕਰੀਅਰ ਵੀ ਛੱਡ ਸਕਦੀ ਹੈ।

Written by  Pushp Raj   |  May 12th 2023 01:33 PM  |  Updated: May 12th 2023 01:33 PM

ਪ੍ਰਿਯੰਕਾ ਚੋਪੜਾ ਨੇ ਧੀ ਮਾਲਤੀ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਅਦਾਕਾਰਾ ਨੇ ਧੀ ਨੂੰ ਲੈ ਕੇ ਆਖੀ ਇਹ ਗੱਲ

Priyanka Chopra pic with Malti : ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲ ਹੀ ਵਿੱਚ ਭਾਰਤ ਦੌਰੇ 'ਤੇ ਹੈ। ਇਸ ਦੌਰਾਨ ਅਦਾਕਾਰਾ ਆਏ ਦਿਨ ਆਪਣੀ ਧੀ ਮਾਲਤੀ ਮੈਰੀ ਚੋਪੜਾ ਨਾਲ ਕਈ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ। ਇਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਦੇ ਸਮੇਂ ਦਾ ਖੂਬ ਆਨੰਦ ਮਾਣ ਰਹੀ ਹੈ। 

ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਆਪਣੀ ਲਾਡਲੀ ਬੇਟੀ ਮਾਲਤੀ ਨੂੰ ਬਹੁਤ ਪਿਆਰ ਕਰਦੀ ਹੈ। ਉਹ ਅਕਸਰ ਆਪਣੀ ਧੀ ਬਾਰੇ ਫੈਨਜ਼ ਨਾਲ ਗੱਲਾਂ ਸਾਂਝੀਆਂ ਕਰਦੀ ਹੋਈ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਧੀ ਮਾਲਤੀ ਨਾਲ ਇੱਕ ਕਿਊਟ ਤਸਵੀਰ ਸਾਂਝੀ ਕੀਤੀ ਹੈ ਤੇ ਉਸ ਨੂੰ ਲੈ ਕੇ ਆਪਣੇ ਇੱਕ ਇੰਟਰਵਿਊ ਦੌਰਾਨ ਵੱਡਾ ਖੁਲਾਸਾ ਕੀਤਾ ਹੈ। 

ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਨਾਲ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਕਿਊਟ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਵਿੱਚ ਪ੍ਰਿਯੰਕਾ ਆਪਣੀ ਧੀ ਮਾਲਤੀ ਮੈਰੀ ਚੋਪੜਾ ਦੇ ਨਾਲ ਪਾਰਕ ਵਿੱਚ ਸੈਰ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਨਿੱਕੀ ਮਾਲਤ ਮਾਂ ਦੀ ਗੋਦ ਵਿੱਚ ਖੇਡ ਰਹੀ ਹੈ, ਹਾਲਾਂਕਿ ਉਸ ਦੇ ਸਿਰ 'ਤੇ ਟੋਪੀ ਹੋਣ ਕਾਰਨ ਉਸ ਦਾ ਚਿਹਰਾ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਹੈ। 

ਹਾਲ ਹੀ ਵਿੱਚ ਇੱਕ ਮੀਡੀਆ ਹਾਊਸ ਨਾਲ ਗੱਲਬਾਤ ਕਰਦਿਆਂ ਪ੍ਰਿਯੰਕਾ ਨੇ ਇਹ ਖੁਲਾਸਾ ਕੀਤਾ ਕਿ ਕਿਵੇਂ ਉਸ ਦੇ ਮਾਤਾ-ਪਿਤਾ ਉਸ ਲਈ ਬਰੇਲੀ ਤੋਂ ਮੁੰਬਈ ਸ਼ਿਫਟ ਹੋਏ ਹਨ ਅਤੇ ਉਹ ਆਪਣੀ ਧੀ ਮਾਲਤੀ ਮੈਰੀ ਚੋਪੜਾ ਲਈ ਵੀ ਅਜਿਹਾ ਹੀ ਕਰੇਗੀ। 

ਪ੍ਰਿਯੰਕਾ ਨੇ ਪੈਰੇਂਟਿੰਗ ਤੇ ਬੱਚੇ ਦੀ ਸਹੀ ਪਰਵਰਿਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ, 'ਉਸ ਸਮੇਂ, ਮੈਂ ਇਸ ਨੂੰ ਪੂਰੀ ਤਰ੍ਹਾਂ ਨਾਲ ਸਮਝ ਲਿਆ ਸੀ। ਮੈਂ ਯਕੀਨਨ ਸੋਚਿਆ ਕਿ ਇਹ ਮਾਪਿਆਂ ਦਾ ਕੰਮ ਸੀ। ਮੇਰਾ ਕਰੀਅਰ ਮਾਇਨੇ ਰੱਖਦਾ ਹੈ,  ਅਤੇ ਮੈਂ ਨਹੀਂ ਕੀਤਾ। ਮੈਂ ਇਸ ਬਾਰੇ ਉਦੋਂ ਤੱਕ ਸੋਚ ਵੀ ਨਹੀਂ ਸਕਦਾ ਸੀ ਜਦੋਂ ਤੱਕ ਮੈਂ ਆਪਣੀ ਕਿਤਾਬ ਨਹੀਂ ਲਿਖ ਰਿਹਾ ਸੀ, ਅਤੇ ਫਿਰ ਇਹ ਮੇਰੇ 'ਤੇ ਹਾਵੀ ਹੋ ਗਿਆ ਜਿਵੇਂ ਮੈਂ ਹੁਣ 40 ਦੀ ਉਮਰ ਵਿੱਚ ਹਾਂ  ਅਤੇ ਜੇਕਰ ਮੈਨੂੰ ਆਪਣਾ ਕਰੀਅਰ ਛੱਡਣ ਅਤੇ ਸਥਾਨ ਬਦਲਣ ਲਈ ਕਿਹਾ ਜਾਂਦਾ ਹੈ, ਤਾਂ ਮੈਂ ਆਪਣੀ ਧੀ ਲਈ ਬਿਨਾਂ ਸਵਾਲ ਕੀਤੇ ਅਜਿਹਾ ਕਰਾਂਗੀ। ਆਪਣੀ ਧੀ ਲਈ ਮਾਲਤੀ ਦੇ ਪਿਆਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਭਾਵੁਕ ਕਰ ਦਿੱਤਾ। ਖੈਰ, ਮਾਂ ਤਾਂ ਮਾਂ ਹੁੰਦੀ ਹੈ, ਚਾਹੇ ਉਹ ਗਲੋਬਲ ਸਟਾਰ ਪ੍ਰਿਯੰਕਾ ਹੋਵੇ ਜਾਂ ਆਮ ਔਰਤ, ਉਸ ਦਾ ਫੈਸਲਾ ਇੱਕੋ ਹੀ ਹੋਵੇਗਾ।

 ਹੋਰ ਪੜ੍ਹੋ: ਪਰਣੀਤੀ ਚੋਪੜਾ ਤੇ ਰਾਘਵ ਚੱਢਾ ਦੀ ਮੰਗਣੀ ਦੀਆਂ ਤਿਆਰੀਆਂ ਹੋਈਆਂ ਸ਼ੁਰੂ, ਦੁਲਹਨ ਵਾਂਗ ਸਜਾਇਆ ਗਿਆ ਅਦਾਕਾਰਾ ਦਾ ਘਰ

ਵਰਕ ਫਰੰਟ 'ਤੇ, ਪ੍ਰਿਯੰਕਾ ਚੋਪੜਾ ਦੀ ਅਮਰੀਕਨ ਰੋਮਾਂਟਿਕ ਕਾਮੇਡੀ ਲਵ ਅਗੇਨ ਅੱਜ, 12 ਮਈ ਨੂੰ ਸਿਨੇਮਾਘਰਾਂ ਵਿੱਚ ਆਈ ਹੈ। ਜੇਮਸ ਸੀ. ਸਟ੍ਰਾਸ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਇਹ 2016 ਦੀ ਜਰਮਨ ਫਿਲਮ SMS für Dich ਦਾ ਰੀਮੇਕ ਹੈ। ਫਿਲਮ ਵਿੱਚ ਪ੍ਰਿਯੰਕਾ ਚੋਪੜਾ ਜੋਨਸ, ਸੈਮ ਹਿਊਗਨ ਅਤੇ ਸੇਲਿਨ ਡਿਓਨ ਹਨ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network