Watch Video: ਰਣਬੀਰ ਕਪੂਰ ਦਾ ਇਹ ਅੰਦਾਜ਼ ਵੇਖ ਫੈਨਜ਼ ਹੋਏ ਖੁਸ਼, ਸਿਕਊਰਟੀ ਗਾਰਡ ਨਾਲ ਬੇਹੱਦ ਪਿਆਰ ਭਰੇ ਅੰਦਾਜ਼ 'ਚ ਹੱਥ ਮਿਲਾਉਂਦੇ ਆਏ ਨਜ਼ਰ

ਰਣਬੀਰ ਕਪੂਰ ਹਾਲ ਹੀ 'ਚ ਨੋਇਡਾ ਸਥਿਤ ਇੱਕ ਮਾਲ ਵਿਖੇ ਈਵੈਂਟ 'ਚ ਸ਼ਿਰਕਤ ਕਰਨ ਪਹੁੰਚੇ, ਇੱਥੇ ਉਨ੍ਹਾਂ ਨੇ ਇੱਕ ਸਿਕਊਰਟੀ ਗਾਰਡ ਨਾਲ ਹੱਥ ਮਿਲਾਇਆ। ਰਣਬੀਰ ਦਾ ਇਹ ਅੰਦਾਜ਼ ਵੇਖ ਕੇ ਫੈਨਜ਼ ਬੇਹੱਦ ਪ੍ਰਭਾਵਿਤ ਹੋਏ, ਤੇ ਉਨ੍ਹਾਂ ਨੇ ਰਣਬੀਰ ਨੂੰ ਡਾਊਨ ਟੂ ਅਰਥ ਕਲਾਕਾਰ ਦੱਸਿਆ।

Written by  Pushp Raj   |  April 19th 2023 04:10 PM  |  Updated: April 19th 2023 04:12 PM

Watch Video: ਰਣਬੀਰ ਕਪੂਰ ਦਾ ਇਹ ਅੰਦਾਜ਼ ਵੇਖ ਫੈਨਜ਼ ਹੋਏ ਖੁਸ਼, ਸਿਕਊਰਟੀ ਗਾਰਡ ਨਾਲ ਬੇਹੱਦ ਪਿਆਰ ਭਰੇ ਅੰਦਾਜ਼ 'ਚ ਹੱਥ ਮਿਲਾਉਂਦੇ ਆਏ ਨਜ਼ਰ

Ranbir Kapoor Sweet Gesture for Security Guard: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਰਣਬੀਰ ਕਪੂਰ ਨੋਇਡਾ ਵਿਖੇ ਇੱਕ ਈਵੈਂਟ 'ਚ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਅਦਾਕਾਰ ਨੇ ਫੈਨਜ਼ ਦਾ ਦਿਲ ਜਿੱਤ ਲਿਆ, ਆਓ ਤੁਹਾਨੂੰ ਦੱਸਦੇ ਹਾਂ ਕਿ ਅਦਾਕਾਰ ਨੇ ਅਜਿਹਾ ਕੀ ਕੀਤਾ।

ਜਿਵੇਂ ਹੀ ਰਣਬੀਰ ਕਪੂਰ ਨੇ ਈਵੈਂਟ 'ਚ ਐਂਟਰੀ ਲਈ ਤਾਂ ਫੈਨਜ਼ ਆਪਣੇ ਚਹੇਤੇ ਐਕਟਰ ਨੂੰ ਦੇਖ ਕੇ ਦੀਵਾਨੇ ਹੋ ਗਏ। ਫੈਨਜ਼ ਰਣਬੀਰ ਆਈ ਲਵ ਯੂ ਕਹਿ ਕੇ ਜ਼ੋਰ-ਜ਼ੋਰ ਨਾਲ ਹੂਟਿੰਗ ਕਰਦੇ ਤੇ ਚੀਅਰ ਕਰਦੇ ਨਜ਼ਰ ਆਏ। ਜਦੋਂ ਅਦਾਕਾਰ ਸਟੇਜ 'ਤੇ ਪਹੁੰਚੇ ਤਾਂ ਹਰ ਕੋਈ ਉਨ੍ਹਾਂ ਨੂੰ ਛੂਹਣ ਲਈ ਉਤਾਵਲਾ ਸੀ। 

ਰਣਬੀਰ ਨੇ ਪਿਆਰ ਭਰੇ ਅੰਦਾਜ਼ 'ਚ ਸਿਕਊਰਟੀ ਗਾਰਡ ਨਾਲ ਮਿਲਿਇਆ ਹੱਥ  

ਇਸੇ ਦੌਰਾਨ ਇੱਕ ਸਿਕਊਰਟੀ ਗਾਰਡ ਰਣਬੀਰ ਨਾਲ ਹੱਥ ਮਿਲਾਉਣ ਸਟੇਜ਼ ਕੋਲ ਪਹੁੰਚਿਆ ਤਾਂ ਰਣਬੀਰ ਨੇ ਵੀ ਅੱਗੇ ਵਧ ਕੇ ਬੇਹੱਦ ਸਹਿਜ ਵਿਵਹਾਰ ਕਰਦਿਆਂ ਉਸ ਨਾਲ ਪਿਆਰ ਭਰੇ ਅੰਦਾਜ਼ 'ਚ ਹੱਥ ਮਿਲਾਇਆ। ਅਦਾਕਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੇ ਇਸ ਅੰਦਾਜ਼ ਦੀ ਤਾਰੀਫ ਕਰ ਰਹੇ ਹਨ।  

ਹੋਰ ਪੜ੍ਹੋ : 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਨਵਾਂ ਗੀਤ 'ਛੋਟੂ ਮੋਟੂ' ਹੋਇਆ ਰਿਲੀਜ਼, ਹਨੀ ਸਿੰਘ ਨਾਲ ਨਰਸਰੀ ਰਾਈਮਸ 'ਤੇ ਸਲਮਾਨ ਖ਼ਾਨ ਨੇ ਕੀਤਾ ਜ਼ਬਰਦਸਤ ਡਾਂਸ

ਫੈਨਜ਼  ਨੇ ਦਿੱਤਾ ਰਿਐਕਸ਼ਨ

ਵੀਡੀਓ 'ਚ ਫੈਨਜ਼ ਰਣਬੀਰ ਕਪੂਰ ਦੀ ਬਾਡੀ ਲੈਂਗਵੇਜ ਦੇਖ ਰਹੇ ਹਨ। ਫੈਨਜ਼ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।  ਇੱਕ ਪ੍ਰਸ਼ੰਸਕ ਨੇ ਲਿਖਿਆ, 'ਓਹ ਉਹ ਸੁਰੱਖਿਆ ਗਾਰਡ।' ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, 'ਡਾਊਨ ਟੂ ਅਰਥ ਐਕਟਰ' ਇਸ ਦੇ ਨਾਲ ਹੀ ਕਈ ਲੋਕਾਂ  ਨੇ ਕਮੈਂਟ ਸੈਕਸ਼ਨ 'ਚ ਹਾਰਟ ਈਮੋਜੀਸ ਵੀ ਬਣਾਏ ਹਨ।  

ਹਾਲ ਹੀ 'ਚ ਰਣਬੀਰ ਕਪੂਰ ਸੋਮਵਾਰ ਰਾਤ ਲੰਡਨ 'ਚ 'ਜਾਨਵਰ' ਦਾ ਸ਼ੈਡਿਊਲ ਪੂਰਾ ਕਰਕੇ ਮੁੰਬਈ ਪਰਤ ਆਏ। ਇਹ 2023 ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਅਤੇ ਦਰਸ਼ਕ ਰਣਬੀਰ ਨੂੰ ਇੱਕ ਨਵੇਂ ਅਵਤਾਰ ਵਿੱਚ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਸ ਦੀ ਪਹਿਲੀ ਝਲਕ ਪਿਛਲੇ ਸਾਲ ਰਿਲੀਜ਼ ਹੋਈ ਸੀ ਅਤੇ ਇਸ ਨੇ ਇੰਟਰਨੈੱਟ 'ਤੇ ਤੂਫਾਨ ਲਿਆ ਸੀ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਅਨਿਲ ਕਪੂਰ, ਰਸ਼ਮਿਕਾ ਮੰਡਾਨਾ ਅਤੇ ਬੌਬੀ  ਦਿਓਲ ਵੀ ਲੀਡ ਰੋਲ 'ਚ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਸਾਲ ਅਗਸਤ ਦੇ ਮਹੀਨੇ ਵਿੱਚ ਰਿਲੀਜ਼ ਹੋਵੇਗੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network