ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਪਹੁੰਚੀ ਸਾਰਾ ਅਲੀ ਖ਼ਾਨ, ਪਹਾੜਾਂ 'ਚ ਇੰਝ ਆਨੰਦ ਮਾਣਦੀ ਨਜ਼ਰ ਆਈ ਅਦਾਕਾਰਾ, ਵੇਖੋ ਵੀਡੀਓ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਰ ਕੋਈ ਜਾਣਦਾ ਹੈ ਕਿ ਫਿਲਮਾਂ ਦੇ ਨਾਲ-ਨਾਲ ਸਾਰਾ ਘੁੰਮਣ ਫਿਰਨ ਦੀ ਵੀ ਕਾਫੀ ਸ਼ੌਕੀਨ ਹੈ, ਉਹ ਕੰਮ ਦੇ ਵਿਚਾਲੇ ਆਪਣੇ ਲਈ ਘੁੰਮਣ ਦਾ ਸਮਾਂ ਕੱਢ ਲੈਂਦੀ ਹੈ। ਹਾਲ ਹੀ 'ਚ ਸਾਰਾ ਅਲੀ ਖਾਨ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਪਹੁੰਚੀ ਤੇ ਇਸ ਦੀ ਝਲਕ ਉਸ ਨੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।

Reported by: PTC Punjabi Desk | Edited by: Pushp Raj  |  October 30th 2023 01:16 PM |  Updated: October 30th 2023 01:16 PM

ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਪਹੁੰਚੀ ਸਾਰਾ ਅਲੀ ਖ਼ਾਨ, ਪਹਾੜਾਂ 'ਚ ਇੰਝ ਆਨੰਦ ਮਾਣਦੀ ਨਜ਼ਰ ਆਈ ਅਦਾਕਾਰਾ, ਵੇਖੋ ਵੀਡੀਓ

Sara Ali Khan  Kedarnath visit : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ (Sara Ali Khan) ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਰ ਕੋਈ ਜਾਣਦਾ ਹੈ ਕਿ ਫਿਲਮਾਂ ਦੇ ਨਾਲ-ਨਾਲ ਸਾਰਾ ਘੁੰਮਣ ਫਿਰਨ ਦੀ ਵੀ ਕਾਫੀ ਸ਼ੌਕੀਨ ਹੈ, ਉਹ ਕੰਮ ਦੇ ਵਿਚਾਲੇ ਆਪਣੇ ਲਈ ਘੁੰਮਣ ਦਾ ਸਮਾਂ ਕੱਢ ਲੈਂਦੀ ਹੈ। ਹਾਲ ਹੀ 'ਚ ਸਾਰਾ ਅਲੀ ਖਾਨ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਪਹੁੰਚੀ ਤੇ ਇਸ ਦੀ ਝਲਕ ਉਸ ਨੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਸਾਰਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਉਹ ਅਕਸਰ  ਆਪਣੀ ਪ੍ਰੋਫੈਸ਼ਨਲ  ਤੋਂ ਲੈ ਕੇ ਪਰਸਨਲ ਜ਼ਿੰਦਗੀ ਨਾਲ ਜੁੜੀਆਂ ਅਪਡੇਟਸ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਕਈ ਵਾਰ ਉਹ ਫੈਨਜ਼ ਨੂੰ ਆਪਣੀਆਂ ਧਾਰਮਿਕ ਯਾਤਰਾਵਾਂ ਦੀ ਝਲਕ ਦਿਖਾਉਂਦੀ ਹੈ, ਅਤੇ ਕਈ ਵਾਰ ਉਸ ਦੇ ਵਿਦੇਸ਼ੀ ਦੌਰਿਆਂ ਦੀ। ਹੁਣ ਇੱਕ ਵਾਰ ਮੁੜ ਸਾਰਾ ਨੇ ਕੇਦਾਰਨਾਥ ਯਾਤਰਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਕੇਦਾਰਨਾਥ ਯਾਤਰਾ ਦੀ ਸ਼ੇਅਰ ਕੀਤੀ ਗਈ ਵੀਡੀਓ 'ਚ ਸਾਰਾ ਅਲੀ ਖਾਨ ਨੇ ਆਪਣੀ ਯਾਤਰਾ ਦਾ ਤਜਰਬਾ ਸਾਰਿਆਂ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਕੇਦਾਰਨਾਥ ਦੇ ਇੱਕ ਕੋਨੇ ਤੋਂ ਦੂਜੇ ਕੋਨੇ 'ਚ ਜਾਂਦੀ ਨਜ਼ਰ ਆ ਰਹੀ ਹੈ। ਉਹ ਇੱਕ ਸਥਾਨਕ ਸਥਾਨ 'ਤੇ ਸਾਗ ਕੱਟਦੀ, ਇੱਕ ਕੈਂਪ ਵਿੱਚ ਰਹਿ ਕੇ, ਵਗਦੇ ਪਾਣੀ ਨਾਲ ਆਪਣਾ ਮੂੰਹ ਧੋਦੀ ਅਤੇ ਧੁੱਪ ਵਿੱਚ ਸੌਂਦੀ ਹੋਈ ਦਿਖਾਈ ਦੇ ਰਹੀ ਹੈ। ਸਾਰਾ ਦਾ ਇਹ ਪੂਰਾ ਵੀਡੀਓ ਪੌਜ਼ੀਟੀਵ ਵਾਈਬਸ ਦੇ ਰਿਹਾ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ 'ਚ ਫਿਲਮ 'ਕੇਦਾਰਨਾਥ' ਦਾ ਗੀਤ 'ਕਾਫਿਰਾਨਾ' ਵੱਜ ਰਿਹਾ ਹੈ।

ਸਾਰਾ ਦੀ ਵੀਡੀਓ ਨੇ ਫੈਨਜ਼ ਨੂੰ ਦਿਲਾਈ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ 

ਸਾਰਾ ਅਲੀ ਖਾਨ ਦਾ ਕੇਦਾਰਨਾਥ ਨਾਲ ਡੂੰਘਾ ਲਗਾਵ ਹੈ, ਕਿਉਂਕਿ ਉਸ ਨੇ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਵੀ ਇੱਥੇ ਕੀਤੀ ਹੈ। ਸਾਰਾ ਦੀ ਵੀਡੀਓ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਸ 'ਤੇ ਖੂਬ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਈਸਟ ਔਰ ਵੈਸਟ ਸਾਰਾ ਇਜ਼ ਦਿ ਬੈਸਟ'। ਇੱਕ ਹੋਰ ਨੇ ਲਿਖਿਆ, 'ਇਹ ਗੀਤ ਹਮੇਸ਼ਾ ਮੈਨੂੰ ਫਿਲਮ 'ਚ ਸਾਰਾ ਤੇ ਸੁਸ਼ਾਂਤ ਦੇ ਸੀਨ ਦੀ ਯਾਦ ਦਿਵਾਉਂਦਾ ਹੈ'। ਇੱਕ ਹੋਰ ਨੇ ਲਿਖਿਆ, 'ਵਾਹ ਦੀਦੀ ਨੇ ਮੈਨੂੰ ਸੁਸ਼ਾਂਤ ਸਰ ਦੀ ਯਾਦ ਆ ਗਈ।'

ਹੋਰ ਪੜ੍ਹੋ: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀਆਂ ਸੰਗਤਾਂ, ਵੇਖੋ ਤਸਵੀਰਾਂ

ਸਾਰਾ ਅਲੀ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ, ਉਹ ਜਲਦੀ ਹੀ ਅਨੁਰਾਗ ਬਾਸੂ ਦੀ ਐਂਥੋਲੋਜੀ ਐਕਸ਼ਨ ਫਿਲਮ ਮੈਟਰੋ... ਇਨ ਡੇਜ਼ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸਾਰਾ, ਬਾਇਓਪਿਕ ਵੈੱਬ ਸੀਰੀਜ਼ 'ਏ ਵਤਨ ਮੇਰੇ ਵਤਨ' 'ਚ ਆਜ਼ਾਦੀ ਘੁਲਾਟੀਏ ਊਸ਼ਾ ਮਹਿਤਾ ਦਾ ਕਿਰਦਾਰ ਵੀ ਨਿਭਾਉਣ ਜਾ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network