ਦਿਓਰ ਈਸ਼ਾਨ ਖੱਟਰ ਨੂੰ ਡਾਂਟਦੀ ਨਜ਼ਰ ਆਈ ਮੀਰਾ ਰਾਜਪੂਤ, ਵੀਡੀਓ ਹੋਈ ਵਾਇਰਲ

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਬੇਸ਼ਕ ਫਿਲਮੀ ਦੁਨੀਆ ਤੋਂ ਨਹੀਂ ਹੈ ਪਰ ਉਹ ਇੱਕ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਤੇ ਆਈਕਨ ਬਣ ਚੁੱਕੀ ਹੈ। ਹਾਲ ਹੀ ਵਿੱਚ ਮੀਰਾ ਰਾਜਪੂਤ ਨੇ ਆਪਣੇ ਦਿਓਰ ਈਸ਼ਾਨ ਖੱਟਰ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਕਿ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।

Reported by: PTC Punjabi Desk | Edited by: Pushp Raj  |  June 17th 2024 07:21 PM |  Updated: June 17th 2024 07:21 PM

ਦਿਓਰ ਈਸ਼ਾਨ ਖੱਟਰ ਨੂੰ ਡਾਂਟਦੀ ਨਜ਼ਰ ਆਈ ਮੀਰਾ ਰਾਜਪੂਤ, ਵੀਡੀਓ ਹੋਈ ਵਾਇਰਲ

Mira Rajput scolds Devar Ishaan Khatter : ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਬੇਸ਼ਕ ਫਿਲਮੀ ਦੁਨੀਆ ਤੋਂ ਨਹੀਂ ਹੈ ਪਰ ਉਹ ਇੱਕ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਤੇ ਆਈਕਨ ਬਣ ਚੁੱਕੀ ਹੈ। ਹਾਲ ਹੀ ਵਿੱਚ ਮੀਰਾ ਰਾਜਪੂਤ ਨੇ ਆਪਣੇ ਦਿਓਰ ਈਸ਼ਾਨ ਖੱਟਰ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜੋ ਕਿ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। 

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਆਪਣੇ ਫੈਸ਼ਨ ਸੈਂਸ ਲਈ ਕਾਫੀ ਮਸ਼ਹੂਰ ਹੈ। ਇੰਸਟਾਗ੍ਰਾਮ ਉੱਤੇ ਮੀਰਾ ਦੇ ਲੱਖਾਂ ਹੀ ਫਾਲੋਅਰਸ ਹਨ। ਹਾਲ ਹੀ ਵਿੱਚ ਮੀਰਾ  ਸੋਸ਼ਲ ਮੀਡੀਆ 'ਤੇ ਮਜ਼ਾਕੀਆ ਵੀਡੀਓ ਸ਼ੇਅਰ ਕਰਕੇ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਂਦੀ ਨਜ਼ਰ ਆ ਰਹੀ ਹੈ।

 ਹਾਲ ਹੀ 'ਚ ਮੀਰਾ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਦਿਓਰ ਤੇ ਬਾਲੀਵੁੱਡ ਐਕਟਰ  ਈਸ਼ਾਨ ਖੱਟਰ ਨਾਲ ਇੱਕ ਮਜ਼ਾਕੀਆ ਵੀਡੀਓ 'ਚ ਨਜ਼ਰ ਆ ਰਹੀ ਹੈ। ਕਲਿੱਪ ਵਿੱਚ, ਉਹ ਆਪਣੇ ਦਿਓਰ ਅਦਾਕਾਰਾ ਦੇਵਯਾਨੀ ਦੇ ਡਾਇਲਾਗ ਰੀਕ੍ਰੀਏਟ ਕਰਦੀ ਹੋਈ ਨਜ਼ਰ ਆ ਰਹੀ ਹੈ। 

ਇੰਸਟਾਗ੍ਰਾਮ 'ਤੇ ਵਾਇਰਲ ਟ੍ਰੈਂਡ 'ਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਮੀਰਾ ਰਾਜਪੂਤ ਨੇ  ਈਸ਼ਾਨ ਨੂੰ ਸੰਬੋਧਨ ਕਰਦਿਆਂ ਮੀਰਾ ਨੇ ਲਿਖਿਆ , 'ਬਾਏ ਬਰਦਰ ਬਾਏ। ਮੈਂ ਜਿੱਤ ਗਈ ਤੁਮ ਹਾਰ ਗਏ। ਤੁਮ ਹਾਰ ਗਏ ਬ੍ਰਦਰ ਹਾਰ ਗਏ ! '

ਹੋਰ ਪੜ੍ਹੋ : ਅਨਮੋਲ ਗਗਨ ਮਾਨ ਦੇ ਵਿਆਹ 'ਚ ਪਹੁੰਚੇ ਪਾਲੀਵੁੱਡ ਦੇ ਕਈ ਸਿਤਾਰੇ, ਵੇਖੋ ਤਸਵੀਰਾਂ

 ਵੀਡੀਓ 'ਚ ਈਸ਼ਾਨ ਖੱਟਰ ਅਤੇ ਮੀਰਾ ਰਾਜਪੂਤ ਦੇ ਐਕਸਪ੍ਰੈਸ਼ਨ ਦੇਖਣ ਯੋਗ ਹਨ। ਜੋ ਲੋਕ ਨਹੀਂ ਜਾਣਦੇ, ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਸਾਊਥ ਸਟਾਰ ਦੇਵਯਾਨੀ ਦੇ ਟੀਵੀ ਸੀਰੀਅਲ ਡੈਬਿਊ ਕੋਲਾਂਗਲ ਦੀ ਕਲਿੱਪ ਹੈ, ਜਿਸ ਨੂੰ ਈਸ਼ਾਨ ਤੇ ਉਸ ਦੀ ਭਰਜਾਈ ਮੀਰਾ ਰਾਜਪੂਤ ਨੇ ਰੀਕ੍ਰੀਏਟ ਕੀਤਾ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network