ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ ‘ਕਦੇ ਸਾਡੇ ਤੋਂ 10 ਮਿੰਟ ਵੀ ਦੂਰ ਨਹੀਂ ਸੀ ਗਿਆ ਤੇਰੇ ਬਿਨ੍ਹਾਂ…’
ਸਿੱਧੂ ਮੂਸੇਵਾਲਾ (Sidhu Moose Wala) ਜੋ ਕਿ ਇਸ ਜਹਾਨ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ । ਉਸ ਦੇ ਦਿਹਾਂਤ ਨੂੰ ਦਸ ਮਹੀਨੇ ਬੀਤ ਚੁੱਕੇ ਹਨ । ਜਿੱਥੇ ਉਸ ਦੇ ਪ੍ਰਸ਼ੰਸਕ ਉਸ ਨੂੰ ਯਾਦ ਕਰ ਰਹੇ ਹਨ । ਪਰ ਉਸ ਦੇ ਮਾਪਿਆਂ ਦਾ ਦੁੱਖ ਅਸਹਿ ਅਤੇ ਅਕਹਿ ਹੈ । ਜਿਸ ਨੂੰ ਸਿਰਫ਼ ਉਸ ਦੇ ਮਾਪੇ ਹੀ ਮਹਿਸੂਸ ਕਰ ਸਕਦੇ ਹਨ । ਕਿਉਂਕਿ ਜਿਨ੍ਹਾਂ ਮਾਪਿਆਂ ਦਾ ਜਵਾਨ ਪੁੱੁਤਰ ਇਸ ਜਹਾਨ ਤੋਂ ਚਲਿਆ ਜਾਵੇ । ਉਹ ਤਾਂ ਜਿਉਂਦੇ ਜੀਅ ਹੀ ਮਰ ਜਾਂਦੇ ਹਨ ।
ਹੋਰ ਪੜ੍ਹੋ : ਸੁਖਵਿੰਦਰ ਸੁੱਖੀ ਨੇ ਭਤੀਜੇ ਦੇ ਮੰਗਣੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਭਤੀਜੇ ਨੁੰ ਦਿੱਤੀ ਵਧਾਈ
ਜਵਾਨ ਪੁੱਤਰ ਦੀ ਅਰਥੀ ਨੂੰ ਬਲਕੌਰ ਸਿੰਘ ਸਿੱਧੂ ਨੇ ਮੋਢਾ ਦਿੱਤਾ ਸੀ । ਆਪਣੇ ਜਵਾਨ ਪੁੱਤਰ ਜਿਸ ਦੇ ਵਿਆਹ ਨੂੰ ਲੈ ਕੇ ਸਿੱਧੂ ਦੇ ਮਾਪਿਆਂ ਨੇ ਪਤਾ ਨਹੀਂ ਕਿੰਨੇ ਕੁ ਸੁਫ਼ਨੇ ਸੰਜੋਏ ਸਨ ।ਪਰ ਸਿਹਰੇ ਸਜਾਉਣ ਦੀ ਬਜਾਏ ਗਾਇਕ ਦੇ ਮਾਪਿਆਂ ਨੂੰ ਉਸ ਦੀ ਅਰਥੀ ਸਜਾਉਣੀ ਪਈ । ਜਿਸ ਘਰ ‘ਚ ਕੁਝ ਦਿਨਾਂ ਬਾਅਦ ਵਿਆਹ ਦੀਆਂ ਸ਼ਹਿਨਾਈਆਂ ਵੱਜਣੀਆਂ ਸਨ।
ਉਸ ਘਰ ‘ਚ ਵੈਣ ਪੈ ਗਏ ਅਤੇ ਮਾਤਾ ਦਾ ਵਿਰਲਾਪ ਸੁਣ ਕੇ ਹਰ ਕਿਸੇ ਦਾ ਹਿਰਦਾ ਵਲੂੰਧਰਿਆ ਗਿਆ । ਮਾਤਾ ਚਰਨ ਕੌਰ ਜਿਉਂ ਜਿਉਂ ਦਿਨ ਬੀਤ ਰਹੇ ਹਨ । ਪੁੱਤਰ ਪ੍ਰਤੀ ਉਸ ਦਾ ਵੈਰਾਗ ਵੱਧਦਾ ਹੀ ਜਾ ਰਿਹਾ ਹੈ ।
‘ਕਦੇ ਦਸ ਮਿੰਟ ਵੀ ਦੂਰ ਨਹੀਂ ਸੀ ਜਾਂਦਾ’
ਸਿੱਧੂ ਮੂਸੇਵਾਲਾ ਦੀ ਮਾਤਾ ਆਪਣੇ ਪੁੱਤਰ ਨੂੰ ਯਾਦ ਕਰਕੇ ਹਰ ਰੋਜ਼ ਮਰਦੀ ਹੈ । ਉਨ੍ਹਾਂ ਨੇ ਹੁਣ ਆਪਣੇ ਪੁੱਤਰ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਮਾਤਾ ਚਰਨ ਕੌਰ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਦਸ ਮਹੀਨੇ ਹੋ ਗਏ ਪੁੱਤ, ਕਦੇ ਦਸ ਮਿੰਟ ਵੀ ਦੂਰ ਨਹੀਂ ਸੀ ਜਾਂਦਾ। ਅਸੀਂ ਕੀ ਕਰੀਏ ਤੇਰੇ ਬਿਨ੍ਹਾਂ ਟਾਈਮ ਕੱਢਣਾ ਕਿੰਨਾ ਔਖਾ ਹੈ ਸਾਡੇ ਲਈ’।
ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ
ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ । ਸੋਨਮ ਬਾਜਵਾ ਨੇ ਹਾਰਟ ਵਾਲਾ ਇਮੋਜੀ ਪੋਸਟ ਕੀਤਾ ਹੈ । ਇਸ ਤੋਂ ਇਲਾਵਾ ਇੱਕ ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਦੇ ਗੀਤ ‘ਆਸੇ ਪਾਸੇ ਮੇਲੇ ਨੇ’ ਦੇ ਬੋਲ ਲਿਖ ਕੇ ਸ਼ਰਧਾਂਜਲੀ ਦਿੱਤੀ ਹੈ । ਜਦੋਂਕਿ ਇੱਕ ਹੋਰ ਨੇ ਲਿਖਿਆ ‘ਮਾਂ ਦਾ ਦਰਦ’। ਇੱਕ ਹੋਰ ਪ੍ਰਸ਼ੰਸਕ ਨੇ ਮਾਤਾ ਚਰਨ ਕੌਰ ਦਾ ਹੌਸਲਾ ਵਧਾਉਂਦਿਆਂ ਲਿਖਿਆ ‘ਆਂਟੀ ਇੱਕ ਬਾਤ ਬੋਲੂੰ ਆਪ ਟੈਨਸ਼ਨ ਨਾ ਲੋ, ਕਿਉਂਕਿ ਤੁਸੀਂ ਇੱਕ ਮਰਦ ਨੂੰ ਜਨਮ ਦਿੱਤਾ ਸੀ ਔਰ ਵੋਹ ਪੂਰੀ ਦੁਨੀਆ ਮੇਂ ਏਕ ਹੀ ਥਾ ਸਿੱਧੂ ਮੂਸੇਵਾਲਾ ਬਸ ਔਰ ਹਮ ਸਬ ਆਪਕੇ ਸਾਥ ਹੈਂ। ਲਵ ਯੂ ਮਾਂ’।
- PTC PUNJABI