ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਨੇ ਲਹਿਰਾਇਆ ਸਿੱਧੂ ਦੇ ਨਾਂਅ ਦਾ ਝੰਡਾ, ਸਿੱਧੂ ਦੇ ਮਾਤਾ ਜੀ ਨੇ ਸਾਂਝਾ ਕੀਤਾ ਵੀਡੀਓ
ਸਿੱਧੂ ਮੂਸੇਵਾਲਾ (Sidhu Moose wala) ਦੀ ਬਰਸੀ (Death Anniversary)ਐਤਵਾਰ ਨੂੰ ਮਨਾਈ ਗਈ । ਇਸ ਮੌਕੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਡੀ ਗਿਣਤੀ ‘ਚ ਲੋਕਾਂ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਵੀ ਪਹੁੰਚੇ ਹੋਏ ਸਨ । ਇਸ ਦੇ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ ‘ਚ ਮੌਜੂਦ ਰਹੇ । ਫੈਨਸ ਨੇ ਆਪੋ ਆਪਣੇ ਤਰੀਕੇ ਦੇ ਨਾਲ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ ।
ਹੋਰ ਪੜ੍ਹੋ : ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਸਾਂਝਾ ਕੀਤਾ ਵੀਡੀਓ, ਕਈ ਸਾਲ ਪਹਿਲਾਂ ‘ਰੈਂਬੋ’ ਗੀਤ ‘ਚ ਧੀ ਆਈ ਸੀ ਨਜ਼ਰ
ਸਿੱਧੂ ਮੂਸੇਵਾਲਾ ਦਾ ਫਲੈਗ ਚੜਾ ਦਿੱਤੀ ਸ਼ਰਧਾਂਜਲੀ
ਸਿੱਧੂ ਮੂਸੇਵਾਲਾ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਫਲੈਗ ਚੜਾ ਕੇ ਸ਼ਰਧਾਂਜਲੀ ਦਿੱਤੀ । ਇਸ ਵੀਡੀਓ ਨੂੰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਪੰਜਾਬ ‘ਚ ਮਾਹੌਲ ਦੇ ਮੱਦੇਨਜ਼ਰ ਫ਼ਿਲਮ ‘ਚੱਲ ਜਿੰਦੀਏ’ ਦੀ ਰਿਲੀਜ਼ ਡੇਟ ਟਾਲੀ ਗਈ, ਜਾਣੋ ਕਦੋਂ ਹੋਵੇਗੀ ਰਿਲੀਜ਼
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਦਾ ਇਹ ਫੈਨ ਪੈਰਾਗਲਾਈਡਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਸ ਨੇ ਸਿੱਧੂ ਦੀ ਤਸਵੀਰ ਵਾਲਾ ਫਲੈਗ ਵੀ ਪੈਰਾਗਲਾਈਡਿੰਗ ਦੌਰਾਨ ਹਵਾ ‘ਚ ਉਡਾਇਆ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਲਿਖਿਆ ‘ਪੁੱਤ ਸ਼ੁਭ ਤੁਸੀ ਕਿਹਾ ਸੀ ਹਵਾ ਵਿੱਚ ਝੂਲਦਾ ਫਲੈਗ ਜੱਟ ਦਾ ਇਹ ਗਲ ਵੀ ਤੇਰੀ ਸੱਚ ਸਾਬਤ ਹੋਗੀ ।ਧੰਨਵਾਦ ਇਸ ਬੱਚੇ ਦਾ ਜਿਸ ਨੇ ਆਪਣੇ ਭਰਾ ਨੂੰ ਸੱਚੇ ਦਿਲੋ ਟਿਰਬਿਊਟ ਦਿੱਤਾ ਮੇਰੀ ਉਮਰ ਵੀ ਤੈਨੂੰ ਲੱਗਜੇ ਬੱਚੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ’।
- PTC PUNJABI