Sunil Grover: ਸੜਕ 'ਤੇ ਆਏ ਡਾਕਟਰ ਗੁਲਾਟੀ! ਸੁਨੀਲ ਗਰੋਵਰ ਛੱਲੀ ਤੋਂ ਬਾਅਦ ਮੀਂਹ 'ਚ ਛੱਤਰੀਆਂ ਵੇਚਦੇ ਆਏ ਨਜ਼ਰ
Sunil Grover Viral Video: ਸੁਨੀਲ ਗਰੋਵਰ ਨੂੰ ਦੇਸ਼ ਦੇ ਬਿਹਤਰੀਨ ਕਾਮੇਡੀਅਨਸ 'ਚ ਗਿਣਿਆ ਜਾਂਦਾ ਹੈ। ਲੋਕਾਂ ਨੂੰ ਹਸਾਉਣ ਦਾ ਉਨ੍ਹਾਂ ਦਾ ਅੰਦਾਜ਼ ਬਾਕੀਆਂ ਨਾਲੋਂ ਬਿਲਕੁਲ ਵੱਖਰਾ ਹੈ। ਸੁਨੀਲ ਨਾਂ ਮਹਿਜ਼ ਟੈਲੀਵਿਜ਼ਨ 'ਤੇ ਅਦਾਕਾਰੀ ਕਰਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ, ਸਗੋਂ ਕੁਝ ਹੱਟ ਕੇ ਅਜਿਹੇ ਕੰਮ ਵੀ ਕਰਦੇ ਹਨ, ਜਿਸ ਨੂੰ ਵੇਖ ਫੈਨਜ਼ ਉਨ੍ਹਾਂ ਦੇ ਮੁਰੀਦ ਹੋ ਜਾਂਦੇ ਹਨ।
ਕਾਮੇਡੀਅਨ ਸੁਨੀਲ ਗਰੋਵਰ ਆਪਣੇ ਮਜ਼ਾਕੀਆ ਅੰਦਾਜ਼ ਨਾਲ ਲੋਕਾਂ ਨੂੰ ਹਸਾਉਂਦਾ ਹੈ। ਸੁਨੀਲ ਗਰੋਵਰ ਨੇ 'ਦਿ ਕਪਿਲ ਸ਼ਰਮਾ ਸ਼ੋਅ' ਛੱਡ ਦਿੱਤਾ ਹੈ ਪਰ ਇਸ ਦੇ ਬਾਵਜੂਦ ਉਹ ਅਕਸਰ ਆਪਣੇ ਵੀਡੀਓਜ਼ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ।
ਹੁਣ ਹਾਲ ਹੀ 'ਚ ਸੁਨੀਲ ਗਰੋਵਰ ਦੇ ਕੁਝ ਵੀਡੀਓ ਤੇ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸੁਨੀਲ ਸੜਕ 'ਤੇ ਮੱਕੀ ਭੁੰਨਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਭਾਰੀ ਬਾਰਿਸ਼ ਦੇ ਦੌਰਾਨ ਸੁਨੀਲ ਗਰੋਵਰ ਇੱਕ ਗੱਡੀ 'ਤੇ ਬੈਠਾ ਹੈ ਅਤੇ ਇੱਕ ਤੇਜ਼ ਰਫ਼ਤਾਰ ਵਾਲਾ ਪੱਖਾ ਝਲਦੇ ਹੋਏ ਮੱਕੀ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਗਰੋਵਰ ਨੇ ਕੈਪਸ਼ਨ 'ਚ ਲਿਖਿਆ, "ਇੱਕ ਹੋਰ ਮਿਸ਼ਨ ਦੀ ਤਲਾਸ਼ ਕਰ ਰਿਹਾ ਹਾਂ।" ਸੁਨੀਲ ਗਰੋਵਰ ਦੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ''ਧੰਧੇ ਮੇ ਟਿਕੋ ਕੁਛ ਦਿਨ ਬੜੇ ਭਈਆ, ਤਬ ਚਲੇਗਾ, ਰੋਜ਼ ਧੰਧਾ ਬਦਲ ਰਹੇ ਹੋ''। ਤਾਂ ਉੱਥੇ ਇੱਕ ਹੋਰ ਯੂਜ਼ਰ ਨੇ ਲਿਖਿਆ, "ਭਰਾ, ਜਦੋਂ ਮੱਕੀ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਸਾਨੂੰ ਵੀ ਬੁਲਾਓ।
ਸੜਕ 'ਤੇ ਛੱਤਰੀ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ
ਇੰਨਾ ਹੀ ਨਹੀਂ ਸੁਨੀਲ ਗਰੋਵਰ ਵੀ ਮੀਂਹ 'ਚ ਸੜਕ 'ਤੇ ਛੱਤਰੀਆਂ ਵੇਚਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੁਨੀਲ ਗਰੋਵਰ ਸੜਕ 'ਤੇ ਬੈਠ ਕੇ ਛੱਤਰੀ ਵੇਚ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਇੰਨੀ ਬਾਰਿਸ਼, ਮੇਰੀ ਆਪਣੀ ਛੱਤਰੀ ਵੀ ਵਿੱਕ ਗਈ।''
- PTC PUNJABI