ਹੈਰੀ ਪੋਟਰ ਦੀ ਜਾਦੂਈ ਦੁਨੀਆ 'ਚ ਘੁੰਮਦੀ ਨਜ਼ਰ ਆਈ ਤਾਪਸੀ ਪੰਨੂ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਅਦਾਕਾਰਾ ਤਾਪਸੀ ਪੰਨੂ ਛੁੱਟੀ ਮਨਾਉਣ ਲਈ ਯੂਨੀਵਰਸਲ ਸਟੂਡੀਓਜ਼ ਪਹੁੰਚੀ। ਇੱਥੇ ਤਾਪਸੀ ਨੇ ਵਿਜ਼ਰਡਿੰਗ ਵਰਲਡ ਦਾ ਵੀ ਕਾਫ਼ੀ ਅਨੰਦ ਮਾਣਿਆ। ਆਪਣੇ ਇਸ ਸਫ਼ਰ ਦੀਆਂ ਫ਼ੋਟੋਆਂ ਤਾਪਸੀ ਨੇ ਇੰਸਟਾਗ੍ਰਾਮ ਸਟੋਰੀਜ਼ ਉੱਤੇ ਸ਼ੇਅਰ ਕੀਤੀਆਂ ਹਨ...

Reported by: PTC Punjabi Desk | Edited by: Entertainment Desk  |  May 18th 2023 11:51 AM |  Updated: May 18th 2023 11:53 AM

ਹੈਰੀ ਪੋਟਰ ਦੀ ਜਾਦੂਈ ਦੁਨੀਆ 'ਚ ਘੁੰਮਦੀ ਨਜ਼ਰ ਆਈ ਤਾਪਸੀ ਪੰਨੂ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

Taapsee Pannu News: ਮਸ਼ਹੂਰ ਭਾਰਤੀ ਅਦਾਕਾਰਾ ਤਾਪਸੀ ਪੰਨੂ ਸਮੇਂ- ਸਮੇਂ ਉੱਤੇ ਇੰਸਟਾਗ੍ਰਾਮ 'ਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਪੋਸਟਾਂ ਸ਼ੇਅਰ ਕਰ ਕੇ ਆਪਣੇ ਫੈਨਸ ਨੂੰ ਮਨੋਰੰਜਨ ਦਾ ਡੋਸ ਦਿੰਦੀ ਰਹਿੰਦੀ ਹੈ। ਹਾਲ ਹੀ ਵਿੱਚ ਤਾਪਸੀ ਪੰਨੂ ਨੇ ਸਟੋਰੀ ਸ਼ੇਅਰ ਕੀਤੀ ਹੈ। ਇਸ ਦੌਰਾਨ ਉਹ ਆਪਣੀ ਭੈਣ ਸ਼ਗੁਨ ਪੰਨੂ ਦੇ ਨਾਲ ਘੁੰਮਦੀ ਨਜ਼ਰ ਆਈ। ਇਸ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਤਾਪਸੀ ਪੰਨੂ ਆਪਣੇ ਬੁਆਏਫਰੈਂਡ ਦੇ ਨਾਲ ਹੈ।

ਤਾਪਸੀ ਨੇ ਆਪਣੇ ਫਾਲੋਅਰਜ਼ ਨਾਲ ਉਸ ਦੀ ਯਾਤਰਾ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਸ ਦੌਰਾਨ ਤਾਪਸੀ ਪੰਨੂ ਖ਼ੂਬ ਮਸਤੀ ਦੇ ਮੂਡ ਵਿੱਚ ਦਿਖੀ। ਪਹਿਲੀ ਫ਼ੋਟੋ ਵਿੱਚ ਤਾਪਸੀ ਪੰਨੂ ਨੇ ਯੂਨੀਵਰਸਲ ਸਟੂਡੀਓਜ਼ ਦੇ ਸਾਹਮਣੇ ਆਪਣੀ ਫ਼ੋਟੋ ਸ਼ੇਅਰ ਕੀਤੀ। ਇਸ ਤੋਂ ਬਾਅਦ ਤਾਪਸੀ ਪੰਨੂ ਨੇ ਯੂਨੀਵਰਸਲ ਸਟੂਡੀਓਜ਼ ਹਾਲੀਵੁੱਡ ਵਿਖੇ ਹੈਰੀ ਪੋਟਰ ਦੀ ਮਨਮੋਹਕ ਵਿਜ਼ਰਡਿੰਗ ਵਰਲਡ ਨੂੰ ਐਕਸਪਲੋਰ ਕੀਤਾ ਤੇ ਆਪਣੇ ਫੈਨਸ ਨਾਲ ਕੁੱਝ ਦਿਲਚਸਪ ਤਸਵੀਰਾਂ ਸਾਂਝੀਆਂ ਕੀਤੀਆਂ।

ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ਨੂੰ ਵਿੱਚ ਸਭ ਤੋਂ ਪਹਿਲਾਂ ਤਾਪਸੀ ਨੇ ਯੂਨੀਵਰਸਲ ਸਟੂਡੀਓਜ਼ ਦੇ ਗਲੋਬ ਸਟੈਚੂ ਦੇ ਸਾਹਮਣੇ ਪੋਜ਼ ਦਿੰਦੇ ਹੋਏ ਪੋਸਟ ਸ਼ੇਅਰ ਕੀਤੀ। ਫ਼ੋਟੋ ਵਿੱਚ ਤਾਪਸੀ ਨੇ ਸਫ਼ੈਦ ਟੋਪ, ਇੱਕ ਕਾਲੇ ਰੰਗ ਦੀ ਲੈਦਰ ਜੈਕੇਟ ਅਤੇ ਬੈਗੀ ਡੈਨਿਮ ਜੀਨਸ ਕੈਰੀ ਕੀਤੀ ਸੀ। ਗਲੋਬ ਵੱਲ ਇਸ਼ਾਰਾ ਕਰਦੇ ਹੋਏ ਤਾਪਸੀ ਨੇ ਲਿਖਿਆ, "ਆਓ ਦੁਬਾਰਾ ਸੈਲਾਨੀ ਬਣੀਏ!"। ਇਸ ਤੋਂ ਬਾਅਦ ਦੀ ਸਟੋਰੀਜ਼ ਵਿੱਚ ਤਾਪਸੀ ਨੂੰ ਹਾਲ ਆਫ਼ ਪੋਰਟਰੇਟਸ ਵਿੱਚ ਇੱਕ ਤਸਵੀਰ ਦੇ ਨਾਲ ਪੋਜ਼ ਦਿੰਦੇ ਹੋਏ ਦੇਖਿਆ ਗਿਆ।

ਤਸਵੀਰਾਂ ਤੋਂ ਲੱਗ ਰਿਹਾ ਸੀ ਕਿ ਤਾਪਸੀ ਪੰਨੂ ਹੈਰੀ ਪੋਟਰ-ਥੀਮ ਵਾਲੇ ਵਿਜ਼ਰਡਿੰਗ ਵਰਲਡ ਦਾ ਪੂਰੀ ਤਰ੍ਹਾਂ ਲੁਤਫ਼ ਮਾਣ ਰਹੀ ਸੀ। ਅਗਲੀ ਤਸਵੀਰ ਵਿੱਚ ਤਾਪਸੀ ਜਾਦੂਈ ਛੜੀ ਦੇ ਨਾਲ ਮਸਤੀ ਕਰਦੀ ਨਜ਼ਰ ਆਈ, ਨਾਲ ਹੀ ਪੋਸਟ ਉੱਤੇ ਤਾਪਸੀ ਨੇ ਲਿਖਿਆ ਕਿ "ਦੋ ਛੜੀ ਦੇ ਮਾਲਕ ਇੰਝ ਹੀ ਕਰਦੇ ਹੋਣਗੇ"। ਇਸ ਦੌਰਾਨ ਤਾਪਸੀ ਜਾਦੂਈ ਛੜੀ ਦੇ ਨਾਲ ਇੱਕ ਹੋਰ ਸੈਲਾਨੀ ਨਾਲ ਮਸਤੀ ਦੇ ਮੂਡ ਵਿੱਚ ਦਿਖੀ।

ਹੋਰ ਪੜ੍ਹੋ: ਸਲਮਾਨ ਖ਼ਾਨ ਦੀ ਭੈਣ ਅਰਪਿਤਾ ਦੇ ਘਰ ਹੋਈ ਲੱਖਾਂ ਰੁਪਏ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫ਼ਤਾਰ

ਫ਼ਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਤਾਪਸੀ ਪੰਨੂ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਫ਼ਿਲਮ "ਧੱਕ ਧੱਕ" ਦਾ ਪੋਸਟਰ ਸ਼ੇਅਰ ਕੀਤਾ ਹੈ। ਇਹ ਫ਼ਿਲਮ ਤਰੁਨ ਡੁਡੇਜਾ ਵੱਲੋਂ ਨਿਰਦੇਸ਼ਤ ਹੈ। ਫ਼ਿਲਮ ਚਾਰ ਔਰਤਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਦੁਨੀਆ ਦੇ ਸਭ ਤੋਂ ਉੱਚੇ ਮੋਟਰੇਬਲ ਪਾਸ ਤੱਕ ਦੀ ਯਾਤਰਾ ਕਰਦੀਆਂ ਹਨ। ਇਸ ਤੋਂ ਇਲਾਵਾ ਤਾਪਸੀ ਸ਼ਾਹਰੁੱਖ਼ ਖ਼ਾਨ ਦੀ ਆਉਣ ਵਾਲੀ ਫ਼ਿਲਮ "ਡੰਕੀ" ਵਿੱਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਮਸ਼ਹੂਰ ਨਿਰਦੇਸ਼ਤ ਰਾਜਕੁਮਾਰ ਹਿਰਾਨੀ ਬਣਾ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network