ਵਿਵਾਦਾਂ ‘ਚ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸੀਰੀਅਲ, ਸਿੱਖ ਦੇ ਗਲ ‘ਚ ਪਾਇਆ ਗਿਆ ਟਾਇਰ, ਸਿੱਖ ਸੰਗਠਨਾਂ ਨੇ ਕਿਹਾ 1984 ਯਾਦ ਕਰਵਾਉਣ ਦੀ ਕੋਸ਼ਿਸ਼
ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (tarak mehta ka ooltah chashmah)ਨੂੰ ਲੈ ਕੇ ਵਿਵਾਦ ਖੜਾ ਹੋ ਚੁੱਕਿਆ ਹੈ । ਸਿੱਖ ਸੰਗਠਨਾਂ ਨੇ ਇਸ ਨਾਟਕ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ । ਦਰਅਸਲ ਇਸ ਨਾਟਕ ‘ਚ ਇੱਕ ਦ੍ਰਿਸ਼ ਅਜਿਹਾ ਫਿਲਮਾਇਆ ਗਿਆ ਹੈ ਜਿਸ ‘ਚ ਇੱਕ ਸਿੱਖ ਦੇ ਗਲੇ ‘ਚ ਟਾਇਰ ਪਾਉਂਦੇ ਹੋਏ ਵਿਖਾਇਆ ਗਿਆ ਹੈ । ਜਿਸ ਦੇ ਪ੍ਰਤੀ ਸਿੱਖ ਸੰਗਠਨਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ : ਪਿਤਾ ਕੁਲਵਿੰਦਰ ਢਿੱਲੋਂ ਦੇ ਸੁਫ਼ਨਿਆਂ ਨੂੰ ਪੂਰਾ ਕਰ ਰਿਹਾ ਅਰਮਾਨ ਢਿੱਲੋਂ, ਪਹਿਲੀ ਐਲਬਮ ਦਾ ਕੀਤਾ ਐਲਾਨ
ਕਿਉਂਕਿ ਸਿੱਖ ਵਿਅਕਤੀ ਦੇ ਗਲ ‘ਚ ਟਾਇਰ ਪਾ ਕੇ ਅਤੇ ਇਸ ਤਰ੍ਹਾਂ ਦਾ ਸੀਨ ਫ਼ਿਲਮਾ ਕੇ ਸਿੱਖਾਂ ਨੂੰ 1984 ਦਾ ਸਿੱਖ ਵਿਰੋਧੀ ਦੰਗਾ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਸਿੱਖ ਸੰਗਠਨਾਂ ਦਾ ਇਲਜ਼ਾਮ ਹੈ ਕਿ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ।
ਇਸ ਤੋਂ ਪਹਿਲਾਂ ਵੀ ਵਿਵਾਦਾਂ ‘ਚ ਰਿਹਾ ਸੀਰੀਅਲ
ਇਸ ਤੋਂ ਪਹਿਲਾਂ ਵੀ ਇਹ ਸੀਰੀਅਲ ਕਲਾਕਾਰਾਂ ਦੀ ਵਜ੍ਹਾ ਕਰਕੇ ਸੁਰਖੀਆਂ ‘ਚ ਰਿਹਾ ਹੈ । ਕਿਉਂਕਿ ਹੁਣ ਤੱਕ ਕਈ ਕਲਾਕਾਰ ਇਸ ਟੀਵੀ ਸੀਰੀਅਲ ਨੂੰ ਛੱਡ ਚੁੱਕੇ ਹਨ । ਜਿਸ ‘ਚ ਤਾਰਕ ਮਹਿਤਾ ਦੀ ਭੂਮਿਕਾ ‘ਚ ਨਜ਼ਰ ਆਉਣ ਸ਼ੈਲੇਸ਼ ਲੋਢਾ ਨੇ ਵੀ ਸੀਰੀਅਲ ਦੇ ਮੇਕਰ ਅਸਿਤ ਕੁਮਾਰ ਮੋਦੀ ‘ਤੇ ਗੰਭੀਰ ਇਲਜ਼ਾਮ ਲਗਾਏ ਸਨ । ਉਨ੍ਹਾਂ ਦਾ ਕਹਿਣਾ ਸੀ ਕਿ ਅਸਿਤ ਕੁਮਾਰ ਮੋਦੀ ਨੇ ਗੱਲਬਾਤ ਦੇ ਦੌਰਾਨ ਉਸ ਦੇ ਨਾਲ ਅਪਮਾਨਜਨਕ ਲਹਿਜੇ ‘ਚ ਗੱਲਬਾਤ ਕੀਤੀ ਸੀ ।
- PTC PUNJABI